15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪਿੰਗਲਵਾੜਾ ਦੀ ਕੋਸ਼ਿਸ਼ਾਂ ਸਦਕਾ ਠੀਕ ਹੋਣ ਉਪਰੰਤ ਮਹਿਲਾ ਪਰਿਵਾਰ ਦੇ ਕੀਤੀ ਸਪੁਰਦ

ਸੰਗਰੂਰ, 14 ਅਗਸਤ (ਅਮਨਦੀਪ ਸਿੰਘ ਬਿੱਟਾ) - ਕਰੀਬ ਪੰਜ ਸਾਲ ਪਹਿਲਾਂ ਟਰੇਨ ਰਾਹੀਂ ਸੰਗਰੂਰ ਪਹੁੰਚੀ ਇੱਕ ਮਹਿਲਾ ਨੂੰ ਸਥਾਨਕ ਸਮਾਜ ਸੇਵੀਆਂ ਵੱਲੋਂ ਪਿੰਗਲਵਾੜਾ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਿੰਗਲਵਾੜੇ ਵਿੱਚ ਪਿਛਲੇ ਪੰਜ ਸਾਲਾਂ ਤੋਂ ਉਸਦੀ ਦੇਖਭਾਲ ਕੀਤੀ ਜਾ ਰਹੀ ਸੀ ਅਤੇ ਇਲਾਜ ਤੇ ਸੇਵਾ ਨਾਲ ਉਸਦੀ ਹਾਲਤ ਵਿੱਚ ਵੀ ਕਾਫ਼ੀ ਸੁਧਾਰ ਹੋਇਆ।

ਅਜੀਤ ਡੈਸਕ 15-08-2026
ਸੰਗਰੂਰ, 14 ਅਗਸਤ (ਅਮਨਦੀਪ ਸਿੰਘ ਬਿੱਟਾ) - ਕਰੀਬ ਪੰਜ ਸਾਲ ਪਹਿਲਾਂ ਟਰੇਨ ਰਾਹੀਂ ਸੰਗਰੂਰ ਪਹੁੰਚੀ ਇੱਕ ਮਹਿਲਾ ਨੂੰ ਸਥਾਨਕ ਸਮਾਜ ਸੇਵੀਆਂ ਵੱਲੋਂ ਪਿੰਗਲਵਾੜਾ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਿੰਗਲਵਾੜੇ ਵਿੱਚ ਪਿਛਲੇ ਪੰਜ ਸਾਲਾਂ ਤੋਂ ਉਸਦੀ ਦੇਖਭਾਲ ਕੀਤੀ ਜਾ ਰਹੀ ਸੀ ਅਤੇ ਇਲਾਜ ਤੇ ਸੇਵਾ ਨਾਲ ਉਸਦੀ ਹਾਲਤ ਵਿੱਚ ਵੀ ਕਾਫ਼ੀ ਸੁਧਾਰ ਹੋਇਆ। ਹਾਲ ਹੀ ਵਿੱਚ ਪਿੰਗਲਵਾੜੇ ਵੱਲੋਂ ਮਹਿਲਾ ਦੀ ਇੱਕ ਰੀਲ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ, ਜੋ ਵਾਇਰਲ ਹੋ ਗਈ। ਰੀਲ ਦੇਖ ਕੇ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਪਛਾਣ ਲਿਆ। ਇਸ ਤੋਂ ਬਾਅਦ ਉਸਦੇ ਮਾਪਿਆਂ ਨੇ ਪਿੰਗਲਵਾੜਾ ਸੰਸਥਾ ਨਾਲ ਸੰਪਰਕ ਕੀਤਾ। ਅੱਜ ਪੰਜ ਸਾਲਾਂ ਬਾਅਦ ਮਹਿਲਾ ਦੇ ਮਾਪੇ ਉਸਨੂੰ ਲੱਭਦੇ ਹੋਏ ਸੰਗਰੂਰ ਪਿੰਗਲਵਾੜਾ ਪਹੁੰਚੇ ਅਤੇ ਆਪਣੀ ਧੀ ਨੂੰ ਆਪਣੇ ਨਾਲ ਲੈ ਗਏ। ਇਸ ਮੌਕੇ ਦਾ ਮਾਹੌਲ ਬੇਹੱਦ ਭਾਵੁਕ ਹੋ ਗਿਆ। ਪੰਜ ਸਾਲ ਬਾਅਦ ਆਪਣੀ ਧੀ ਨੂੰ ਮੁੜ ਦੇਖ ਕੇ ਪਰਿਵਾਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ।
ਪਿਛਲੀ ਖ਼ਬਰ ਆਦਰਸ਼ ਸਕੂਲ ਐਸੋਸੀਏਸ਼ਨ ਦੇ ਆਗੂਆਂ ਨੇ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਦੀ ਅਣਦੇਖੀ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।