ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮਾਰਕੀਟ ਕਮੇਟੀ ਦਫ਼ਤਰ ਦਾ ਨੀਂਹ ਪੱਥਰ ਰੱਖਿਆ
ਚੀਮਾ ਮੰਡੀ, 13 ਅਗਸਤ (ਜਗਰਾਜ ਮਾਨ) - ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਹਲਕੇ ਦੇ ਕਸਬਾ ਚੀਮਾ ਮੰਡੀ ਵਿਖੇ ਮਾਰਕੀਟ ਕਮੇਟੀ ਦਫ਼ਤਰ ਦਾ ਨੀਂਹ ਪੱਥਰ ਰੱਖਿਆ । ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਤਕਰੀਬਨ 2 ਕਰੋੜ 99 ਲੱਖ ਰੁਪਏ ਵਿੱਚ ਤਿਆਰ ਹੋਵੇਗਾ।
ਕ
ਕੈਬਨਿਟ ਮੰਤਰੀ ਅਮਨ ਅਰੋੜਾ ਚੀਮਾ ਮੰਡੀ ਵਿਖੇ ਮਾਰਕੀਟ ਕਮੇਟੀ ਦਫ਼ਤਰ ਦਾ ਨੀਂਹ ਪੱਥਰ ਰੱਖਣ ਮੌਕੇ ਅਤੇ ਅਤੇ ਬੈਠੇ ਪਤਵੰਤੇ। ਤਸਵੀਰ: ਜਗਰਾਜ ਮਾਨ
14-08-2026
ਚੀਮਾ ਮੰਡੀ, 13 ਅਗਸਤ (ਜਗਰਾਜ ਮਾਨ) - ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਹਲਕੇ ਦੇ ਕਸਬਾ ਚੀਮਾ ਮੰਡੀ ਵਿਖੇ ਮਾਰਕੀਟ ਕਮੇਟੀ ਦਫ਼ਤਰ ਦਾ ਨੀਂਹ ਪੱਥਰ ਰੱਖਿਆ । ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਤਕਰੀਬਨ 2 ਕਰੋੜ 99 ਲੱਖ ਰੁਪਏ ਵਿੱਚ ਤਿਆਰ ਹੋਵੇਗਾ। ਇਸ ਨਾਲ ਆੜ੍ਹਤੀਆਂ ਕਿਸਾਨਾਂ ਮਜ਼ਦੂਰਾਂ ਨੂੰ ਲਾਭ ਮਿਲੇਗਾ । ਉਨ੍ਹਾਂ ਕਿਹਾ ਕਿ ਮੰਡੀ ਵਿੱਚੋਂ ਹਰ ਵਰਗ ਦਾ ਕਾਰੋਬਾਰ ਚੱਲਦਾ ਹੈ। ਮੰਡੀਆਂ ਸਾਫ਼ ਸੁਥਰੀਆਂ ਤੇ ਵਧੀਆ ਹੋਣੀਆਂ ਚਾਹੀਦੀਆਂ ਹਨ । ਸੰਤ ਅਤਰ ਸਿੰਘ ਜੀ ਮਹਾਰਾਜ ਦੀ ਧਰਤੀ ਤੇ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ । ਚੀਮਾ ਮੰਡੀ ਵਿਖੇ ਅਨੇਕਾਂ ਵਿਕਾਸ ਕਾਰਜ ਹੋਏ ਹਨ ਅਤੇ ਉਹ ਹੋਰ ਵੀ ਵਿਕਾਸ ਕਾਰਜਾਂ ਨੂੰ ਤਰਜੀਹ ਦੇਣਗੇ । ਇਸ ਮੌਕੇ ਅਰੋੜਾ ਨੇ ਪੱਤਰਕਾਰਾਂ ਦੇ ਸਵਾਲਾਂ ਦੀ ਜਵਾਬ ਦਿੰਦੇ ਆ ਕਿਹਾ ਕਿ ਸੁਖਬੀਰ ਬਾਦਲ ਤੇ ਜੋ ਹਮਲਾ ਹੋਇਆ ਹੈ ਉਹ ਲੋਕਤੰਤਰ ਲਈ ਬੜਾ ਨਿੰਦਣਯੋਗ ਹੈ ।ਉਹ ਹਿੰਸਾ ਨੂੰ ਕਦੇ ਵੀ ਤਰਜੀਹ ਨਹੀਂ ਦਿੰਦੇ । ਕਿਸੇ ਵੀ ਰਾਜਨੀਤਿਕ ਆਗੂ ਤੇ ਹਮਲੇ ਦੀ ਮੈਂ ਨਿੰਦਿਆ ਕਰਦਾ ਹਾਂ । ਉਨ੍ਹਾਂ ਕਿਹਾ ਕਿ ਕਾਂਗਰਸ ਦੀ ਚੱਲ ਰਹੀ ਮੁਹਿੰਮ ਵਿੱਚ ਕਾਂਗਰਸੀ ਲੀਡਰਾਂ ਅਤੇ ਵਰਕਰਾਂ ਵੱਲੋਂ ਕਾਂਗਰਸ ਦਾ ਚੰਗੀ ਤਰ੍ਹਾਂ ਜਲੂਸ ਕੱਢਿਆ ਜਾ ਰਿਹਾ ਹੈ । ਕਾਂਗਰਸ ਪੂਰੀ ਤਰਾਂ ਫ਼ੇਲ੍ਹ ਹੋ ਚੁੱਕੀ ਹੈ। ਕਾਂਗਰਸ ਦੇ ਆਪਸੀ ਕਾਟੋ ਕਲੇਸ ਕਾਰਨ ਪੰਜਾਬ ਦੇ ਲੋਕ ਇਹ ਸਮਝ ਗਏ ਹਨ ਕਿ ਜੋ ਆਪਣੀ ਪਾਰਟੀ ਵਿੱਚ ਅਨੁਸ਼ਾਸਨ ਨਹੀਂ ਰੱਖ ਸਕਦੇ , ਉਹ ਪੰਜਾਬ ਦਾ ਕੀ ਸਵਾਰਨਗੇ । ਉਨ੍ਹਾਂ ਕਾਂਗਰਸ ਦੀ ਮੁਹਿੰਮ ਨੂੰ ਹਰ ਬੂਥ ਯੂਤਮ ਜੂਤ ਦਾ ਨਾਂ ਦਿੱਤਾ । ਇਸ ਮੌਕੇ ਕੈਬਨਿਟ ਮੰਤਰੀ ਅਰੋੜਾ ਨੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਤੇ ਲੋਕਾਂ ਨੂੰ ਆ ਰਹੀਆਂ ਦਰਵੇਸ਼ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹੀ ਅਨਾਜ ਮੰਡੀ ਦੇ ਪਿੱਛੇ ਰਹਿੰਦੇ ਘਰਾਂ ਘਰਾਂ ਦੀ ਸੜਕ ਜੋ ਕਿ ਬੁਰੀ ਤਰ੍ਹਾਂ ਟੁੱਟੀ ਪਈ ਹੈ ਨੂੰ ਜਲਦ ਬਣਾਉਣ ਦਾ ਭਰੋਸਾ ਦਿੱਤਾ । ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਬੀਰਬਲ ਸਿੰਘ ਪ੍ਰਧਾਨ , ਗੀਤੀ ਸਿੰਘ ਮਾਨ ਚੇਅਰਮੈਨ ਮਾਰਕੀਟ ਕਮੇਟੀ ਚੀਮਾ ,ਮਨਪ੍ਰੀਤ ਬੰਸਲ ਪ੍ਰਧਾਨ ਨਗਰ ਕੌਂਸਲ ਸੁਨਾਮ , ਲਖਬੀਰ ਸਿੰਘ ਲੱਖੀ ਸਰਪੰਚ ਸਾਹਪਰ ਕਲਾ , ਜਸਵੰਤ ਸਿੰਘ ਨਿਕਾ ਸਰਪੰਚ ਬੀਰ ਕਲਾਂ , ਗੁਰਦੀਪ ਸਿੰਘ ਸਰਪੰਚ ਤੋਲਾਵਾਲ , ਐਮ ਸੀ ਸੁਖਬੀਰ ਸਿੰਘ ਸੁੱਖਾ , ਐਮ ਸੀ ਮਨਪ੍ਰੀਤ ਸਿੰਘ ਮਨੀ, ਨਰਿੰਦਰ ਸਿੰਘ ਚਹਿਲ , ਐਮ ਸੀ ਹਰਪ੍ਰੀਤ ਸਿੰਘ, ਐਮ ਸੀ ਜਸਬੀਰ ਸਿੰਘ , ਨਿਰਭੈ ਸਿੰਘ ਮਾਨ, ਬਹਾਦਰ ਸਿੰਘ ਚਹਿਲ ਵੱਖ-ਵੱਖ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਹਾਜ਼ਰ ਸਨ।