13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸੰਗਰੂਰ ਦੇ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ 22.16 ਕਰੋੜ ਦੀ ਲਾਗਤ ਨਾਲ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਅਤਿ ਆਧੁਨਿਕ ਸਹੂਲਤਾਂ

ਸੰਗਰੂਰ, 12 ਅਗਸਤ (ਧੀਰਜ ਪਸ਼ੌਰੀਆ) - ਬ੍ਰਿਟਿਸ਼ ਕਾਲ ਅਤੇ ਰਿਆਸਤੀ ਸਮੇਂ ਦੀਆਂ ਯਾਦਾਂ ਨੂੰ ਸੰਭਾਲੀ ਬੈਠੇ 124 ਸਾਲ ਪੁਰਾਣੇ ਰੇਲਵੇ ਸਟੇਸ਼ਨ ਸੰਗਰੂਰ ਦਾ ਭਾਰਤੀ ਰੇਲਵੇ ਦੀ ਅੰਮ੍ਰਿਤ ਭਾਰਤ ਸਟੇਸ਼ਨ ਪੁਨਰ ਵਿਕਾਸ ਯੋਜਨਾ ਤਹਿਤ ਪੁਨਰ ਵਿਕਾਸ ਦਾ ਕੰਮ ਹੁਣ ਅੰਤਿਮ ਪੜਾਅ ਤੇ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦਸੰਬਰ 2022 ਵਿੱਚ ਐਲਾਨੀ ਗਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਕੀਤੇ ਜਾ ਰਹੇ ਇਸ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦਾ ਉਦੇਸ਼ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ, ਪਹੁੰਚ ਯੋਗਤਾ ਵਿੱਚ ਸੁਧਾਰ ਕਰਨਾ ਅਤੇ ਰੇਲਵੇ ਸਟੇਸ਼ਨਾਂ ਦੇ ਆਲੇ-ਦੁਆਲੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਨਾ ਹੈ।

ਅਜੀਤ ਡੈਸਕ 13-08-2026
ਸੰਗਰੂਰ, 12 ਅਗਸਤ (ਧੀਰਜ ਪਸ਼ੌਰੀਆ) - ਬ੍ਰਿਟਿਸ਼ ਕਾਲ ਅਤੇ ਰਿਆਸਤੀ ਸਮੇਂ ਦੀਆਂ ਯਾਦਾਂ ਨੂੰ ਸੰਭਾਲੀ ਬੈਠੇ 124 ਸਾਲ ਪੁਰਾਣੇ ਰੇਲਵੇ ਸਟੇਸ਼ਨ ਸੰਗਰੂਰ ਦਾ ਭਾਰਤੀ ਰੇਲਵੇ ਦੀ ਅੰਮ੍ਰਿਤ ਭਾਰਤ ਸਟੇਸ਼ਨ ਪੁਨਰ ਵਿਕਾਸ ਯੋਜਨਾ ਤਹਿਤ ਪੁਨਰ ਵਿਕਾਸ ਦਾ ਕੰਮ ਹੁਣ ਅੰਤਿਮ ਪੜਾਅ ਤੇ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦਸੰਬਰ 2022 ਵਿੱਚ ਐਲਾਨੀ ਗਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਕੀਤੇ ਜਾ ਰਹੇ ਇਸ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦਾ ਉਦੇਸ਼ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ, ਪਹੁੰਚ ਯੋਗਤਾ ਵਿੱਚ ਸੁਧਾਰ ਕਰਨਾ ਅਤੇ ਰੇਲਵੇ ਸਟੇਸ਼ਨਾਂ ਦੇ ਆਲੇ-ਦੁਆਲੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਨਾ ਹੈ। ਅੰਬਾਲਾ ਮੰਡਲ ਅਧੀਨ ਪੰਜਾਬ ਦਾ ਸੰਗਰੂਰ ਰੇਲਵੇ ਸਟੇਸ਼ਨ ਵੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੁਨਰ ਵਿਕਾਸ ਲਈ ਚੁਣੇ ਗਏ ਸਟੇਸ਼ਨਾਂ ਵਿੱਚੋਂ ਇੱਕ ਹੈ। ਲਗਭਗ 1947 ਯਾਤਰੀਆਂ ਦੀ ਰੋਜ਼ਾਨਾ ਆਵਾਜਾਈ ਵਾਲੇ ਇਸ ਸਟੇਸ਼ਨ ਦੀ ਵਿਰਾਸਤੀ ਦਿੱਖ ਨੂੰ ਕਾਇਮ ਰੱਖਣ ਦਾ ਦਾਅਵਾ ਕਰਦਿਆਂ ਹੁਣ ਇੱਕ ਨਵੇਂ ਅਤੇ ਆਧੁਨਿਕ ਰੂਪ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਸਟੇਸ਼ਨ ਦੇ ਪੁਨਰ ਵਿਕਾਸ ਲਈ ਲਗਭਗ 22.16 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਯਾਤਰੀ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਇਸ ਨੂੰ ਇੱਕ ਆਧੁਨਿਕ, ਸੁਵਿਧਾਜਨਕ ਅਤੇ ਯਾਤਰੀ-ਅਨੁਕੂਲ ਆਵਾਜਾਈ ਕੇਂਦਰ ਬਣਾਇਆ ਜਾ ਸਕੇ। ਸਟੇਸ਼ਨ ਨੂੰ ਪੁਨਰ ਵਿਕਾਸ ਲਈ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਇੱਥੇ ਸਰਕੂਲੇਟਿੰਗ ਖੇਤਰਾਂ ਵਿੱਚ ਭੀੜ, ਯਾਤਰੀ ਸਹੂਲਤਾਂ ਦੀ ਘਾਟ, ਦਿਵਿਆਂਗਜਨਾਂ ਲਈ ਅਣਪੂਰੀਆਂ ਸਹੂਲਤਾਂ, ਰੌਸ਼ਨੀ ਅਤੇ ਸੁਰੱਖਿਆ ਪ੍ਰਬੰਧਾਂ ਦੀ ਕਮੀ ਅਤੇ ਪੁਰਾਣਾ ਬੁਨਿਆਦੀ ਢਾਂਚਾ ਵਰਗੀਆਂ ਸਮੱਸਿਆਵਾਂ ਮੌਜੂਦ ਸਨ। ਸੰਗਰੂਰ ਰੇਲਵੇ ਸਟੇਸ਼ਨ ਪੁਨਰ ਵਿਕਾਸ ਪ੍ਰੋਜੈਕਟ ਵਿਚ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਆਧੀਨ ਭਾਰਤੀ ਰੇਲਵੇ ਵੱਲੋਂ ਇਸ ਸਟੇਸਨ ਦੇ ਬੁਨਿਆਦੀ ਢਾਂਚੇ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੀ ਹੈ। ਇਸ ਦਾ ਉਦੇਸ਼ ਆਧੁਨਿਕ ਸਹੂਲਤਾਂ, ਆਕਰਸ਼ਕ ਡਿਜ਼ਾਈਨ ਅਤੇ ਕੁਸ਼ਲ ਸੰਚਾਲਨ ਰਾਹੀਂ ਯਾਤਰੀਆਂ ਦੇ ਸਫ਼ਰ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣਾ ਹੈ। ਪੁਨਰ ਵਿਕਾਸ ਅਧੀਨ ਮੁੱਖ ਤੌਰ ‘ਤੇ ਯਾਤਰੀਆਂ ਦੀ ਸੁਵਿਧਾ ਅਤੇ ਪਹੁੰਚਯੋਗਤਾ ‘ਤੇ ਧਿਆਨ ਦਿੱਤਾ ਗਿਆ ਹੈ। ਇਸ ਵਿੱਚ ਬਿਹਤਰ ਦਾਖਲਾ ਅਤੇ ਨਿਕਾਸੀ ਗੇਟ , ਉਡੀਕ ਘਰ, ਐਗਜ਼ਿਕਿਊਟਿਵ ਲਾਊਂਜ, ਸਾਫ਼-ਸੁਥਰੇ ਪਖਾਨੇ ਘਰ , ਲਿਫ਼ਟਾਂ ਅਤੇ ਦਿਵਿਆਂਗਜਨਾਂ ਲਈ ਵਿਸ਼ੇਸ਼ ਸਹੂਲਤਾਂ ਸ਼ਾਮਲ ਹਨ। ਵਾਤਾਵਰਣ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਸਟੇਸ਼ਨ ਦੀ ਇਮਾਰਤ ਨੂੰ ਕੁਦਰਤੀ ਰੌਸ਼ਨੀ ਦੇ ਵੱਧ ਤੋਂ ਵੱਧ ਉਪਯੋਗ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਗਰਮੀ ਘੱਟ ਹੋਵੇਗੀ ਅਤੇ ਊਰਜਾ ਦੀ ਬਚਤ ਹੋਵੇਗੀ। ਘੱਟ ਊਰਜਾ ਖਪਤ ਵਾਲੀ ਐਲ.ਈ.ਡੀ. ਰੌਸ਼ਨੀ ਦੀ ਵਿਵਸਥਾ ਕੀਤੀ ਗਈ ਹੈ। ਕੋਚ ਗਾਈਡੈਂਸ ਸਿਸਟਮ ਵੀ ਲੱਗ ਚੁੱਕਾ ਹੈ। ਰੇਲਵੇ ਲਾਈਨਾਂ ਦੇ ਨਾਲ ਨਾਲ 300 ਮੀਟਰ ਲੰਬੀ ਸੜਕ ਦਾ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ ਜਿਸ ਤੇ 8 ਲੱਖ ਰੁਪਏ ਖਰਚ ਆਏ ਹਨ। ਇਸ ਤੋਂ ਇਲਾਵਾ ਇੱਕ ਨੰਬਰ ਪਲੇਟਫਾਰਮ ਨੂੰ ਵੀ ਨਵੇਂ ਸਿਰਿਓਂ ਬਣਾਇਆ ਗਿਆ ਹੈ,। ਰੇਲਵੇ ਸਟੇਸ਼ਨ ਦੇ ਸਾਹਮਣੇ ਵਾਲੇ ਪਾਸੇ ਢਾਈ ਕਰੋੜ ਰੁਪਏ ਦੀ ਲਾਗਤ ਨਾਲ 800 ਮੀਟਰ ਲੰਮੀ ਦੀਵਾਰ ਬਣਾਈ ਜਾ ਰਹੀ ਹੈ।ਸੰਗਰੂਰ ਰੇਲਵੇ ਸਟੇਸ਼ਨ ਦੀ ਮੁੱਖ ਇਮਾਰਤ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਸਿਰਫ਼ ਕੁਝ ਅੰਤਿਮ ਫਿਨਿਸ਼ਿੰਗ ਦਾ ਕੰਮ ਬਾਕੀ ਹੈ। 4.8 ਮੀਟਰ ਚੌੜੇ ਫੁੱਟ ਓਵਰ ਬ੍ਰਿਜ ਦਾ ਕੰਮ ਵੀ ਲਗਭਗ ਪੂਰਾ ਹੋ ਚੁੱਕਾ ਹੈ। ਲਿਫ਼ਟ ਦੀ ਨੀਂਹ ਅਤੇ ਉੱਪਰੀ ਢਾਂਚੇ ਦਾ ਕੰਮ ਪੂਰਾ ਹੋ ਗਿਆ ਹੈ। ਜਲਦ ਹੀ ਦੋਨੋਂ ਲਿਫਟਾਂ ਵੀ ਲੱਗ ਜਾਣਗੀਆਂ। ਕੇਵਲ ਦਿਵਿਆਂਗਜਨਾਂ ਲਈ ਰਾਖਵੀਂ ਪਾਰਕਿੰਗ ਦਾ ਕੰਮ ਬਾਕੀ ਹੈ। ਸਟੇਸ਼ਨ ਦੇ ਸਰਕੂਲੇਟਿੰਗ ਖੇਤਰ ਅਤੇ ਪਾਰਕਿੰਗ ਦਾ ਕੰਮ ਵੀ ਅੰਤਿਮ ਪੜਾਅ ਵਿੱਚ ਹੈ। ਸੰਗਰੂਰ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦੇ ਕਾਰਜ ਜਿਨਾਂ ਦਾ ਬਜਟ ਵਧ ਕੇ ਹੁਣ 27 ਕਰੋੜ ਦੇ ਕਰੀਬ ਹੋ ਚੁੱਕਾ ਹੈ ਜਨਵਰੀ 2027 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਵਲੋਂ ਆਪਣੀ ਟੀਮ ਨਾਲ ਰੇਲਵੇ ਸਟੇਸ਼ਨ ਦਾ ਦੌਰਾ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਜਿਨਾਂ ਦੇ ਨਾਲ ਸਤਵੰਤ ਸਿੰਘ ਪੂਨੀਆਂ, ਮਾਸਟਰ ਸੁਰਿੰਦਰ ਸ਼ਰਮਾ, ਨਰਿੰਦਰ ਗੁਪਤਾ, ਐਡਵੋਕੇਟ ਭਗਵੰਤ ਸਿੰਘ, ਡਾ ਭਗਵਾਨ ਸਿੰਘ, ਆਵਾ ਸਿੰਘ, ਪਰਮਿੰਦਰ ਕੌਰ, ਬਲਜੀਤ ਕੌਰ, ਰਜਿੰਦਰ ਸਿੰਘ ਵੀ ਮੌਜੂਦ ਸਨ ਨੇ ਰੇਲਵੇ ਸਟੇਸ਼ਨ ਸੰਗਰੂਰ ਦਾ ਦੌਰਾ ਕਰ ਕੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜਾ ਲਿਆ ਅਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਦੋਂ ਉਹ ਭਾਰਤੀ ਰੇਲਵੇ ਦੇ ਡਾਇਰੈਕਟਰ ਸਨ ਤਾਂ ਉਹਨਾਂ ਸੰਗਰੂਰ,ਧੂਰੀ ਅਤੇ ਮਲੇਰਕੋਟਲਾ ਦੇ ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਵਿੱਚ ਸ਼ਾਮਿਲ ਕਰਵਾਇਆ ਸੀ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਸੰਗਰੂਰ ਦੇ ਇਸ ਇਸ ਰੇਲਵੇ ਸਟੇਸ਼ਨ ਤੇ ਅਤਿ ਆਧੁਨਿਕ ਸਹੂਲਤਾਂ ਵਿਕਸਿਤ ਹੋਣ ਨਾਲ ਰੇਲਵੇ ਯਾਤਰੀ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਵਰਗਾ ਅਨੁਭਵ ਮਹਿਸੂਸ ਕਰਨਗੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰੇਲਵੇ ਸਫ਼ਰ ਦੇ ਨਾਲ ਨਾਲ ਦੇਸ਼ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਸੜਕਾਂ ਦਾ ਜਾਲ ਵਿਛਾ ਕੇ ਜਿੱਥੇ ਸੜਕੀ ਆਵਾਜਾਈ ਨੂੰ ਸੁਖਾਲਾ ਕੀਤਾ ਗਿਆ ਹੈ ਉੱਥੇ ਆਮ ਲੋਕ ਅਤੇ ਢੋਆ ਢੁਆਈ ਵਾਲਾ ਸਮਾਨ ਘੱਟ ਸਮੇਂ ਵਿੱਚ ਆਪਣੀ ਮੰਜ਼ਿਲ ਤੇ ਪਹੁੰਚ ਰਿਹਾ ਹੈ ਜਿਸ ਨਾਲ ਜਿੱਥੇ ਲੋਕਾਂ ਦਾ ਸਮਾਂ ਬਚ ਰਿਹਾ ਹੈ ਉਥੇ ਸਮਾਨ ਛੇਤੀ ਪਹੁੰਚਣ ਦੇ ਨਾਲ ਵਪਾਰ ਵਿੱਚ ਵੀ ਰਫਤਾਰ ਆ ਰਹੀ ਹੈ।
ਪਿਛਲੀ ਖ਼ਬਰ ਪ੍ਰਿੰਸ ਬਣੇ ਜਥੇਬੰਦਕ ਸਕੱਤਰ ਅਗਲੀ ਖ਼ਬਰ ਘਰੋਂ ਲਾਪਤਾ ਬਜ਼ੁਰਗ ਦੀ ਨਹਿਰ ’ਚੋਂ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।