13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪੀ.ਆਰ.ਟੀ.ਸੀ. ਪੈਨਸ਼ਨਰਾਂ ਨੇ ਮੀਟਿੰਗ ਦੌਰਾਨ ਵਿਚਾਰੇ ਮਸਲੇ

ਸੰਗਰੂਰ, 12 ਅਗਸਤ (ਅਮਨਦੀਪ ਸਿੰਘ ਬਿੱਟਾ)–ਪੀ. ਆਰ.

ਵਿਧਾਇਕਾ ਨਰਿੰਦਰ ਕੌਰ ਭਰਾਜ, ਤੀਆਂ ਦੇ ਤਿਉਹਾਰ ਵਿੱਚ ਸ਼ਾਮਿਲ ਹੋ ਕੇ ਗਿੱਧਾ ਪਾਉਂਦੇ ਹੋਏ। ਤਸਵੀਰ- ਮੁਕੇਸ਼ ਕੁਮਾਰ 13-08-2026
ਸੰਗਰੂਰ, 12 ਅਗਸਤ (ਅਮਨਦੀਪ ਸਿੰਘ ਬਿੱਟਾ)–ਪੀ.ਆਰ.ਟੀ.ਸੀ. ਪੈਨਸ਼ਨ ਐਸੋਸੀਏਸ਼ਨ ਸੰਗਰੂਰ ਡੀਪੂ ਦੀ ਮੀਟਿੰਗ ਸੁਰਜੀਤ ਸਿੰਘ ਬਾਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ਼ੇਰ ਸਿੰਘ ਲਿਬੜਾ ਸਰਪ੍ਰਸਤ, ਜਨਰਲ ਸਕੱਤਰ ਲਵਵੀਰ ਸਿੰਘ ਲੱਖੀ, ਸੁਖਦੇਵ ਰਾਮ, ਕੇਂਦਰੀ ਬਾਡੀ ਦੇ ਨੁਮਾਇੰਦੇ ਨਛੱਤਰ ਸਿੰਘ, ਹਰਕਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਮੌਜੂਦ ਰਹੇ। ਚੇਅਰਮੈਨ ਸਿੰਘ ਬਲਵੰਤ ਸਿੰਘ ਜੋਗਾ ਨੇ ਦੱਸਿਆ ਕਿ ਮੀਟਿੰਗ ਵਿੱਚ ਪੈਨਸ਼ਨਰਾਂ ਨੇ ਰੋਸ ਪ੍ਰਗਟਾਇਆ ਕਿ ਪੇ ਕਮਿਸ਼ਨ 1 ਜਨਵਰੀ 2016 ਦਾ ਬਕਾਇਆ ਉਨ੍ਹਾਂ ਨੂੰ ਨਹੀਂ ਮਿਲਿਆ। ਇਹ ਵੀ ਸਾਹਮਣੇ ਆਇਆ ਹੈ ਕਿ ਪੈਨਸ਼ਨਰਾਂ ਦਾ ਬਕਾਇਆ ਜੋ ਦਸ ਸਾਲ ਪਹਿਲਾ ਦਾ ਹੈ ਉਹ ਅਜੇ ਤੱਕ ਨਹੀਂ ਮਿਲਿਆ ਜਿਸ ਦਾ ਪੈਨਸ਼ਨਰਾਂ ਨੇ ਗਹਿਰਾ ਰੋਸ ਪ੍ਰਗਟਾਇਆ ਹੈ। ਇਸ ਮੌਕੇ ਦਰਸ਼ਨ ਸਿੰਘ ਬਬਨਪੁਰਾ, ਅਸ਼ੋਕ ਕੁਮਾਰ, ਸੰਤੋਸ਼ ਜਬੋਮਾਜਰਾ, ਤੇਜਾ ਸਿੰਘ ਪੇਧਨੀ, ਬਾਬੂ ਬਾਲ ਕ੍ਰਿਸ਼ਨ, ਜੋਗਿੰਦਰ ਸਿੰਘ, ਹਰਜਿੰਦਰ ਸਿੰਘ, ਪ੍ਰਲਾਦ ਸਹਾਏ, ਬਲਵੀਰ ਸਿੰਘ ਬਾਲਦ ਕਲਾ ਮੌਜੂਦ ਸਨ।
ਪਿਛਲੀ ਖ਼ਬਰ ਤੀਆਂ ਦੇ ਮੇਲੇ ਵਿੱਚ ਤੇਜਿੰਦਰ ਕੌਰ ਨੂੰ ਸਰਬੋਤਮ ਗਾਇਕਾ ਵਜੋਂ ਚੁਣਿਆ ਅਗਲੀ ਖ਼ਬਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਭਵਾਨੀਗੜ੍ਹ ਬਲਾਕ ਦਾ ਇਜਲਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।