13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਤੀਆਂ ਤੀਜ ਦੀਆਂ ਨੂੰ ਲੈ ਕੇ ਕਰਵਾਏ ਸਮਾਗਮਾਂ ’ਚ ਵਿਧਾਇਕ ਭਰਾਜ ਨੇ ਕੀਤੀ ਸ਼ਮੂਲੀਅਤ

ਸੰਗਰੂਰ, 12 ਅਗਸਤ (ਧੀਰਜ ਪਸੋਰੀਆ )-ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਤੋਂ ਪੰਜਾਬ ਵਿੱਚ ਤੀਆਂ ਤੀਜ ਦੀਆਂ ਦੇ ਤਿਉਹਾਰ ਨੂੰ ਮਨਾਏ ਜਾਣ ਲਈ ਔਰਤਾਂ ਵੱਲੋਂ ਥਾਂ-ਥਾਂ ਸਮਾਗਮ ਕਰਵਾਏ ਜਾਂਦੇ ਹਨ। ਇਸ ਦੇ ਚਲਦਿਆਂ ਸੰਗਰੂਰ ਦੀ ਇੰਦਰਾ ਕਲੋਨੀ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਅਤੇ ਹਰੇੜੀ ਰੋਡ ਸੰਗਰੂਰ ਵਿਖੇ ਜਸਵੀਰ ਸਿੰਘ ਵੱਲੋਂ ਕਰਵਾਏ ਗਏ ਤੀਆਂ ਦੇ ਤਿਉਹਾਰ ਸਬੰਧੀ ਸਮਾਗਮਾਂ ਵਿੱਚ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸ਼ਮੂਲੀਅਤ ਕੀਤੀ ਅਤੇ ਮੁਟਿਆਰਾਂ ਨਾਲ ਗਿੱਧਾ ਵੀ ਪਾਇਆ ।

ਨਵ ਨਿਯੁਕਤ ਅਹਦੇਦਾਰਾਂ ਦੀ ਫਾਈਲ ਤਸਵੀਰ । 13-08-2026
ਸੰਗਰੂਰ, 12 ਅਗਸਤ (ਧੀਰਜ ਪਸੋਰੀਆ )-ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਤੋਂ ਪੰਜਾਬ ਵਿੱਚ ਤੀਆਂ ਤੀਜ ਦੀਆਂ ਦੇ ਤਿਉਹਾਰ ਨੂੰ ਮਨਾਏ ਜਾਣ ਲਈ ਔਰਤਾਂ ਵੱਲੋਂ ਥਾਂ-ਥਾਂ ਸਮਾਗਮ ਕਰਵਾਏ ਜਾਂਦੇ ਹਨ। ਇਸ ਦੇ ਚਲਦਿਆਂ ਸੰਗਰੂਰ ਦੀ ਇੰਦਰਾ ਕਲੋਨੀ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਅਤੇ ਹਰੇੜੀ ਰੋਡ ਸੰਗਰੂਰ ਵਿਖੇ ਜਸਵੀਰ ਸਿੰਘ ਵੱਲੋਂ ਕਰਵਾਏ ਗਏ ਤੀਆਂ ਦੇ ਤਿਉਹਾਰ ਸਬੰਧੀ ਸਮਾਗਮਾਂ ਵਿੱਚ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸ਼ਮੂਲੀਅਤ ਕੀਤੀ ਅਤੇ ਮੁਟਿਆਰਾਂ ਨਾਲ ਗਿੱਧਾ ਵੀ ਪਾਇਆ । ਗਿੱਧਾ, ਬੋਲੀਆਂ ਅਤੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਭਰੇ ਇਹਨਾਂ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ। ਖੁਸ਼ੀਆਂ ਤੇ ਉਤਸ਼ਾਹ ਨਾਲ ਭਰੇ ਇਸ ਮਾਹੌਲ ਵਿੱਚ ਪੂਰਾ ਰੰਗ ਬੰਨਿਆ ਹੋਇਆ ਸੀ। ਪੰਜਾਬੀ ਸੱਭਿ ਆਚਾਰ ਦੇ ਨਾਲ ਗਦ ਗਦ ਹੋਇਆ ਇਹ ਮਾਹੌਲ ਪੰਜਾਬੀ ਵਿਰਸੇ ਦੀ ਬਾਤ ਪਾ ਰਿਹਾ ਸੀ। ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਾਡੇ ਪੰਜਾਬੀ ਸੱਭਿਆਚਾਰ ਦੇ ਇਸ ਅਲੋਪ ਹੋ ਰਹੇ ਵਿਰਸੇ ਨੂੰ ਬਚਾਉਣ ਵਾਲੇ ਕਈ ਹਮਦਰਦ ਇਸ ਤੀਆਂ ਦੇ ਤਿਉਹਾਰ ਨੂੰ ਜਿਉਂਦਾ ਰੱਖਣ ਲਈ ਯੋਗ ਉਪਰਾਲੇ ਕਰਦੇ ਹੋਏ ਪੰਜਾਬ ਵਿੱਚ ਆਪੋ ਆਪਣੇ ਢੰਗ ਤਰੀਕੇ ਤੀਆਂ ਲਵਾ ਕੇ ਇਸ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਲੱਗੇ ਹੋਏ ਹਨ ਜੋ ਕਿ ਸਲਾਘਾਯੋਗ ਹੈ। ਪ੍ਰਬੰਧਕਾਂ ਵੱਲੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਸੁਤੰਤਰਤਾ ਦਿਵਸ ਉੱਤੇ ਬੀ.ਐਸ.ਐਨ.ਐਲ. ਨੇ ਗਾਹਕਾਂ ਨੂੰ ਲਭਾਉਣ ਲਈ ਜਾਰੀ ਕੀਤੀ ਨਵੀਂਆਂ ਸਕੀਮਾਂ ਅਗਲੀ ਖ਼ਬਰ ਸਾਹਿਤ ਸਿਰਜਣਾ ਮੰਚ ਵੱਲੋਂ ਵਿਅੰਗ ਲੇਖਕ ਸ਼ਮਸ਼ੇਰ ਸਿੰਘ ਮੱਲ੍ਹੀ ਨਾਲ ਰੂਬਰੂ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।