ਭਾਜਪਾ ਆਗੂ ਦਾਮਨ ਥਿੰਦ ਬਾਜਵਾ ਗੁਰੂ ਰਵਿਦਾਸ ਜੀ ਦੇ ਪਾਵਨ ਕਲਸ਼ ਲੈ ਕੇ ਪਹੁੰਚੇ ਜਖੇਪਲ
ਜਖੇਪਲ, 11 ਅਗਸਤ (ਮੇਜਰ ਸਿੰਘ ਸਿੱਧੂ) - ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਜਨਮ ਅਸਥਾਨ ਸ੍ਰੀ ਸੀਰ ਗੋਵਰਧਨਪੁਰ ਕਾਂਸ਼ੀ (ਬਨਾਰਸ) ਤੋਂ ਆਏ ਪਵਿੱਤਰ ਮਿੱਟੀ ਦੇ ਕਲਸ਼ ਨੂੰ ਭਾਜਪਾ ਜਿਲ੍ਹਾ ਸੰਗਰੂਰ-2 ਦੀ ਪ੍ਰਧਾਨ ਦਾਮਨ ਥਿੰਦ ਬਾਜਵਾ ਪਿੰਡ ਜਖੇਪਲ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰਾਂ ਅਤੇ ਸਥਾਨਾਂ ਤੇ ਲੈ ਕੇ ਪਹੁੰਚੇ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਪਵਿੱਤਰ ਕਲਸ਼ ਦਾ ਸ਼ਰਧਾ ਨਾਲ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ।
ਭਗਤ ਰਵਿਦਾਸ ਜੀ ਦੇ ਪਵਿੱਤਰ ਕਲਸ਼ ਲੈ ਕੇ ਪਹੁੰਚਣ ਤੇ ਪਿੰਡ ਜਖੇਪਲ ਵਾਸ਼ੀ ਭਾਜਪਾ ਆਗੂਆਂ ਦਾ ਸਨਮਾਨ ਕਰਦੇ ਹੋਏ । ਤਸਵੀਰ-ਮੇਜਰ ਸਿੰਘ ਸਿੱਧੂ
12-08-2026