12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਜੱਸੀ ਕਰਤਾਰਪੁਰਾ ਨੇ ਪਾਰਟੀ ਆਗੂ ਸੁਧੀਰ ਚੌਧਰੀ ਨੂੰ ਪੰਜਾਬ ਆਉਣ ਦਾ ਦਿੱਤਾ ਸੱਦਾ ਦਲਿਤਾ, ਪਛੜੇ ਵਰਗ ਦੇ ਸੱਮਰਥ ਨਾਲ ਸਰਕਾਰ ਬਣਾਉਣ ਦਾ ਕੀਤਾ ਦਾਅਵਾ

ਸੰਗਰੂਰ , 11 ਅਗਸਤ ( ਅਮਨਦੀਪ ਸਿੰਘ ਬਿੱਟਾ ) – ਪੰਜਾਬ ਪ੍ਰਦੇਸ਼ ਕਾਂਗਰਸ ਐੱਸ . ਸੀ .

ਅਜੀਤ ਡੈਸਕ 12-08-2026
ਸੰਗਰੂਰ , 11 ਅਗਸਤ ( ਅਮਨਦੀਪ ਸਿੰਘ ਬਿੱਟਾ ) – ਪੰਜਾਬ ਪ੍ਰਦੇਸ਼ ਕਾਂਗਰਸ ਐੱਸ . ਸੀ . ਸੈੱਲ ਦੇ ਜਨਰਲ ਸਕੱਤਰ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਦਿੱਲੀ ਦੇ ਇੰਦਰਾ ਭਵਨ ਵਿਖੇ ਸੂਬਾ ਕਾਂਗਰਸ ਐੱਸ . ਸੀ . ਸੈੱਲ ਦੇ ਇੰਚਾਰਜ ਸੁਧੀਰ ਚੌਧਰੀ ਨਾਲ ਮੁਲਾਕਾਤ ਕਰ ਕੇ ਰਾਜ ਦੀ ਸਿਆਸਤ ਸਬੰਧੀ ਚਰਚਾ ਕੀਤੀ । ਜੱਸੀ ਕਰਤਾਰਪੁਰਾ ਨੇ ਸ੍ਰੀ ਸੁਧੀਰ ਚੌਧਰੀ ਨੂੰ ਦੱਸਿਆ ਕਿ ਪੰਜਾਬ ਵਿੱਚ ਕੇਵਲ ਕਾਂਗਰਸ ਪਾਰਟੀ ਹੀ ਆਪ ਸਰਕਾਰ ਨੂੰ ਹਰਾਉਣ ਦੇ ਸਮਰਥ ਹੈ ਅਤੇ ਹੋਰ ਕੋਈ ਵੀ ਰਾਜਨੀਤਕ ਦਲ ਮੌਜੂਦਾ ਸਰਕਾਰ ਨਾਲ ਟੱਕਰ ਨਹੀਂ ਲੈ ਸਕਦਾ । ਉਨ੍ਹਾਂ ਜੋਰ ਦੇ ਕੇ ਕਿਹਾ ਕਿ ਕਾਂਗਰਸ ਆਪਣੇ ਪੰਜਾਬ ਵਿਚਲੇ ਚੋਣ ਮੈਨੀਫਿਸਟੋ ਵਿੱਚ ਦਲਿਤ ਅਤੇ ਪਛੜੇ ਵਰਗਾਂ ਦੀ ਭਲਾਈ ਨਾਲ ਸਬੰਧਤ ਯੋਜਨਾਵਾਂ ਨੂੰ ਸ਼ਾਮਲ ਕਰੇ ਤਾਂ ਜੋ ਕਾਂਗਰਸ ਪਾਰਟੀ ਨੂੰ ਇਨ੍ਹਾਂ ਵਰਗਾਂ ਦਾ ਭਰਪੂਰ ਸਮਰਥਨ ਹਾਸਲ ਹੋ ਸਕੇ । ਜੱਸੀ ਕਰਤਾਰਪੁਰਾ ਦਾ ਕਹਿਣਾ ਹੈ ਕਿ ਇਸ ਵੇਲੇ ਰਾਜ ਦੀ ਮੌਜੂਦਾ ਸਰਕਾਰ ਹਰ ਫਰੰਟ ਉੱਤੇ ਫੇਲ ਹੋਈ ਹੈ ਉੱਥੇ ਇਹ ਸਰਕਾਰ ਆਪਣਾ ਵਿਸ਼ਵਾਸ ਵੀ ਲੋਕਾਂ ਵਿੱਚ ਖੋਹ ਚੁੱਕੀ ਹੈ । ਜੱਸੀ ਕਰਤਾਰਪੁਰਾ ਸੁਧੀਰ ਚੌਧਰੀ ਸਮੇਤ ਸਮੁੱਚੀ ਐਸ . ਸੀ . ਲਡਿਰਸ਼ਿਪ ਨੂੰ ਪੰਜਾਬ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਘਰ ਘਰ , ਮੁਹੱਲਿਆਂ ਵਿੱਚ ਦਲਿਤਾਂ , ਪਛੜੇ ਵਰਗ ਦੇ ਘਰਾਂ ਵਿੱਚ ਦਸਤਕ ਦੇ ਕੇ ਨੁੱਕੜ ਮੀਟਿੰਗਾਂ ਰਾਹੀ ਲੋਕਾਂ ਨੂੰ ਲਾਮਬੰਧ ਕੀਤਾ ਜਾਵੇਗਾ ਤਾਂ ਜੋ ਰਾਜ ਵਿੱਚ 2027 ਵਿਧਾਨ ਸਭਾ ਚੋਣਾ ਵਿੱਚ ਸਰਕਾਰ ਬਣਾਈ ਜਾਵੇ ।
ਪਿਛਲੀ ਖ਼ਬਰ 35 ਕਿਸਾਨ ਅਤੇ ਕਿਸਾਨ ਬੀਬੀਆਂ ਨੇ ਲਈ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਕਰਨ ਦੀ ਸਿਖਲਾਈ ਕਰਵਾਈ ਜ਼ਿਲ੍ਹਾ ਸੰਗਰੂਰ ਦੇ... ਅਗਲੀ ਖ਼ਬਰ ਭਾਰਤ ਵਿੱਚ ਫਲ ਅਤੇ ਸਬਜ਼ੀਆਂ ਦੇ ਖਰਾਬ ਹੋਣ ਨਾਲ ਹਰ ਸਾਲ ਹੁੰਦਾ ਹੈ ਅਰਬਾਂ ਰੁਪਏ ਦਾ ਨੁਕਸਾਨ ਇਸ ਨੁਕਸਾਨ ਤੋਂ ਬਚਣ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।