ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਜ਼ੋਨ ਵਿੱਚ ਸਕੂਲੀ ਯੋਗ ਮੁਕਾਬਲੇ ਕਰਵਾਏ
ਮੂਨਕ, 9 ਅਗਸਤ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਸਰਕਾਰੀ ਸੀਨੀਅਰ ਸੈਕੰਡਰੀਲ ਸਕੂਲ ਬੰਗਾ ਜ਼ੋਨ ਵਿੱਚ ਸਕੂਲੀ ਯੋਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਜਸਵਿੰਦਰ ਯੋਗਾ ਕੇਂਦਰ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਵਿਭਿੰਨ ਸਕੂਲਾਂ ਦੇ ਬੱਚਿਆਂ ਨੇ ਗੋਲਡ ਮੈਡਲ, ਬ੍ਰਾਉਨਜ਼ ਮੈਡਲ ਪ੍ਰਾਪਤ ਕਰ ਕੇ ਜਿੱਥੇ ਆਪਣੇ ਸੈਂਟਰ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਆਪਣੇ ਸਕੂਲ ਨੂੰ ਵੀ ਗੋਰਵਨਿਤ ਕੀਤਾ।
ਪ
ਪਾਰਸ, ਅਰਨਵ, ਨਕਸ਼ ਅਤੇ ਚਰਨਜੀਤ ਨੇ ਜਿੱਤੇ ਸੋਨ ਤਗਮੇ
10-08-2026
ਮੂਨਕ, 9 ਅਗਸਤ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਸਰਕਾਰੀ ਸੀਨੀਅਰ ਸੈਕੰਡਰੀਲ ਸਕੂਲ ਬੰਗਾ ਜ਼ੋਨ ਵਿੱਚ ਸਕੂਲੀ ਯੋਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਜਸਵਿੰਦਰ ਯੋਗਾ ਕੇਂਦਰ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਵਿਭਿੰਨ ਸਕੂਲਾਂ ਦੇ ਬੱਚਿਆਂ ਨੇ ਗੋਲਡ ਮੈਡਲ, ਬ੍ਰਾਉਨਜ਼ ਮੈਡਲ ਪ੍ਰਾਪਤ ਕਰ ਕੇ ਜਿੱਥੇ ਆਪਣੇ ਸੈਂਟਰ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਆਪਣੇ ਸਕੂਲ ਨੂੰ ਵੀ ਗੋਰਵਨਿਤ ਕੀਤਾ। ਇਸ ਦੌਰਾਨ ਅੰਡਰ -14 ਵਿੱਚ ਲੜਕੇ ਪਾਰਸ ਤੇ ਅਰਨਵ ਨੇ ਕਲਾਤਮਕ ਯੁਗਲ ਤੇ ਤਲਾਤਮਿਕ ਯੁਗਲ ਵਿੱਚ ਗੋਲਡ ਮੈਡਲ, ਗੌਰਵ ਸੈਣੀ ਕਲਾਤਮਕ ਏਕਲ ਵਿੱਚ ਗੋਲਡ ਤੇ ਪਾਰੰਪਰਿਕ ਦੇ ਗਰੁੱਪ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ। ਅੰਡਰ- 14 ਲੜਕੀਆਂ ਵਿੱਚ ਪੂਜਾ ਨੇ ਪਾਰੰਪਰਿਕ ਦੇ ਵਿੱਚ ਬ੍ਰਾਊਨਜ਼ ਮੈਡਲ ਜੈਸਲੀਨ ਨੇ ਕਲਾਤਮਕ ਏਕਲ ਵਿੱਚ ਬ੍ਰੋਨਜ਼ ਮੈਡਲ ਹਾਸਿਲ ਕੀਤਾ। ਅੰਡਰ-17 ਵਿੱਚ ਚਰਨਜੀਤ ਨੇ ਪਾਰੰਪਰਿਕ, ਕਲਾਤਮਕ ਏਕਲ, ਕਲਾਤਮਕ ਯੁਗਲ ਵਿੱਚ ਗੋਲਡ ਮੈਡਲ, ਨਕਸ਼ ਨੇ ਕਲਾਤਮਕ ਯੁਗਲ ਦੇ ਵਿੱਚ ਗੋਲਡ ਮੈਡਲ ਪਾਰੰਪਰਿਕ ਤੇ ਕਲਾਤਮਕ ਏਕਲ ਵਿੱਚ ਸਿਲਵਰ ਮੈਡਲ ਹਾਸਿਲ ਕੀਤੇ। ਯੋਗਾ ਕੋਚ ਜਸਵਿੰਦਰ ਸਿੰਘ ਨੇ ਸਾਰੇ ਬੱਚਿਆਂ ਨੂੰ ਇਹ ਮੈਡਲ ਜਿੱਤਣ ’ਤੇ ਵਧਾਈ ਦਿੱਤੀ ਅਤੇ ਕਿਹਾ ਕੀ ਇਹ ਇਤਿਹਾਸਕ ਪਲ ਹੈ। ਇਹਨਾਂ ਸਾਰੇ ਬੱਚਿਆਂ ਨੇ ਆਪਣੇ ਸਕੂਲ ਤੇ ਜਸਵਿੰਦਰ ਯੋਗਾ ਸੈਂਟਰ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਜ਼ੋਨ ਸਕੱਤਰ ਗੁਰਦਾਸ ਸਿੰਘ ਮਾਸਟਰ ਕੁਲਦੀਪ ਸਿੰਘ ਗੁਲਾੜੀ, ਗਗਨਦੀਪ ਸਿੰਘ ਖਨੌਰੀ, ਜਗਪਾਲ ਭੁੱਲਣ ਸੰਜੀਵ ਮੈਥ ਮਾਸਟਰ ਹਾਜ਼ਰ ਸਨ।