10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਵਿਕਰਮ ਨਕਟੇ ਸਮੇਤ ਕਈਆਂ ਨੂੰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕੀਤਾ ਸਨਮਾਨਿਤ

ਸੰਗਰੂਰ, 9 ਅਗਸਤ (ਧੀਰਜ ਪਸੋਰੀਆ) - ਆਮ ਆਦਮੀ ਪਾਰਟੀ ਵੱਲੋਂ ਨਵ-ਨਿਯੁਕਤ ਵਿਧਾਨ ਸਭਾ ਹਲਕਾ ਸੰਗਰੂਰ ਸੰਗਠਨ ਇੰਚਾਰਜ ਵਿਕਰਮ ਨੱਕਟੇ ਸਮੇਤ ਕਈ ਆਗੂਆਂ ਜਿਨ੍ਹਾਂ ਨੂੰ ਨਵੀਆਂ ਜਿੰਮੇਵਾਰੀਆਂ ਮਿਲੀਆਂ ਹਨ ਨੂੰ ਵਿਧਾਇਕਾਂ ਨਰਿੰਦਰ ਕੌਰ ਭਰਾਜ ਵੱਲੋਂ ਸਨਮਾਨਿਤ ਕੀਤਾ ਗਿਆ । ਸਨਮਾਨਿਤ ਹੋਣ ਵਾਲੇ ਆਗੂਆਂ ਵਿੱਚ ਬਲਾਕ ਪ੍ਰਧਾਨ ਮਨਿੰਦਰ ਸਿੰਘ, ਚੇਅਰਮੈਨ ਅਮਨਦੀਪ ਸਿੰਘ ਭਿੰਡਰ, ਯੂਥ ਵਿੰਗ ਜੁਇੰਟ ਸੈਕਟਰੀ ਅਤੇ ਅੰਮ੍ਰਿਤ ਸਿੰਘ ਅਕੋਈ ਸ਼ਾਮਿਲ ਸਨ।

ਅਜੀਤ ਡੈਸਕ 10-08-2026
ਸੰਗਰੂਰ, 9 ਅਗਸਤ (ਧੀਰਜ ਪਸੋਰੀਆ) - ਆਮ ਆਦਮੀ ਪਾਰਟੀ ਵੱਲੋਂ ਨਵ-ਨਿਯੁਕਤ ਵਿਧਾਨ ਸਭਾ ਹਲਕਾ ਸੰਗਰੂਰ ਸੰਗਠਨ ਇੰਚਾਰਜ ਵਿਕਰਮ ਨੱਕਟੇ ਸਮੇਤ ਕਈ ਆਗੂਆਂ ਜਿਨ੍ਹਾਂ ਨੂੰ ਨਵੀਆਂ ਜਿੰਮੇਵਾਰੀਆਂ ਮਿਲੀਆਂ ਹਨ ਨੂੰ ਵਿਧਾਇਕਾਂ ਨਰਿੰਦਰ ਕੌਰ ਭਰਾਜ ਵੱਲੋਂ ਸਨਮਾਨਿਤ ਕੀਤਾ ਗਿਆ । ਸਨਮਾਨਿਤ ਹੋਣ ਵਾਲੇ ਆਗੂਆਂ ਵਿੱਚ ਬਲਾਕ ਪ੍ਰਧਾਨ ਮਨਿੰਦਰ ਸਿੰਘ, ਚੇਅਰਮੈਨ ਅਮਨਦੀਪ ਸਿੰਘ ਭਿੰਡਰ, ਯੂਥ ਵਿੰਗ ਜੁਇੰਟ ਸੈਕਟਰੀ ਅਤੇ ਅੰਮ੍ਰਿਤ ਸਿੰਘ ਅਕੋਈ ਸ਼ਾਮਿਲ ਸਨ। ਇਹਨਾਂ ਆਗੂਆਂ ਨੂੰ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਵਿਧਾਇਕਾਂ ਨਿਰੰਦਰ ਕੌਰ ਭਰਾਜ ਨੇ ਕਿਹਾ ਕਿ ਪਾਰਟੀ ਲਈ ਕੰਮ ਕਰਨ ਵਾਲੇ ਆਗੂਆਂ ਨੂੰ ਬਣਦੀਆ ਜਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ।ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿੱਥੇ ਹਰ ਕੰਮ ਕਰਨ ਵਾਲੇ ਵਰਕਰ ਤੇ ਆਗੂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ।ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕਾ ਭਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ,ਹੁਣ ਪੰਜਾਬ ਵਾਸੀਆਂ ਨੂੰ ਹੋਰ ਸਹੂਲਤਾਂ ਦੇਣ ਲਈ ਵਾਅਦਿਆਂ ਤੋਂ ਅੱਗੇ ਜਾ ਕੇ ਕੰਮ ਕੀਤਾ ਜਾ ਰਿਹਾ । ਇਹੀ ਕਾਰਨ ਹੈ ਕਿ ਹਰ ਪੰਜਾਬ ਵਾਸੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਸੰਤੁਸ਼ਟ ਹੈ।
ਪਿਛਲੀ ਖ਼ਬਰ ਡਾ. ਰੂਪ ਸਿੰਘ ਸ਼ੇਰੋਂ ਸ਼੍ਰੋ. ਅ. ਦ. ਪੁਨਰ ਸੁਰਜੀਤ ਦੇ ਬਣੇ ਮੀਤ ਪ੍ਰਧਾਨ ਅਗਲੀ ਖ਼ਬਰ ਪਟਿਆਲਾ ਦਫ਼ਤਰ ਦੇ ਚੱਕਰਾਂ ਤੋਂ ਕਿਸਾਨਾਂ ਨੂੰ ਮਿਲੇ ਛੁਟਕਾਰਾ, ਲਹਿਰਾਗਾਗਾ ’ਚ ਬਣੇ ਨਵੀਂ ਨਹਿਰੀ ਡਵੀਜ਼ਨ - ਜਥੇਦਾਰ ਸੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।