17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਬੱਚਿਆਂ ਨੇ ਜਿੱਤਿਆ ਗੋਲਡ ਮੈਡਲ <br/>

ਅਜੀਤ ਡੈਸਕ 25-05-2026
ਸੀਂਗੋ ਮੰਡੀ, 24 ਮਈ (ਪਿ੍ੰਸ ਗਰਗ)- ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ (ਬਠਿੰਡਾ) ਦੇ ਖਿਡਾਰੀਆਂ ਨੇ ਬਠਿੰਡਾ ਵੁਸ਼ੂ ਚੈਂਪੀਅਨਸ਼ਿਪ 2026 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ¢ ਟੂਰਨਾਮੈਂਟ ਦੌਰਾਨ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਵੱਖ-ਵੱਖ ਵਰਗਾਂ 'ਚ ਮੈਡਲ ਜਿੱਤ ਕੇ ਵੱਡੀ ਉਪਲਬਧੀ ਹਾਸਲ ਕੀਤੀ ¢ ਇਸ ਮੌਕੇ ਖਿਡਾਰੀ ਮਨਜੋਤ ਸਿੰਘ ਪਿੰਡ ਦਾਦੂ ਨੇ ਗੋਲਡ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ¢ ਇਸ ਤੋਂ ਇਲਾਵਾ ਗੁਰਲਾਲ ਸਿੰਘ ਪਿੰਡ ਕੌਰੇਆਣਾ ਨੇ ਸਿਲਵਰ ਮੈਡਲ ਹਾਸਲ ਕੀਤਾ ¢ ਖਿਡਾਰੀ ਅੰਕੁਸ਼ ਕਾਲਾਂਵਾਲੀ ਨੇ ਵੀ ਸਿਲਵਰ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ¢ ਹਰਮਨਵੀਰ ਨੇ ਕਾਂਸੀ ਦਾ ਤਮਗਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਟੂਰਨਾਮੈਂਟ ਦੌਰਾਨ ਕੋਚਾਂ ਅਤੇ ਅਧਿਆਪਕਾਂ ਦੀ ਮਿਹਨਤ ਵੀ ਸਪੱਸ਼ਟ ਤÏਰ 'ਤੇ ਨਜ਼ਰ ਆਈ, ਜਿਨ੍ਹਾਂ ਦੀ ਰਹਿਨੁਮਾਈ ਹੇਠ ਖਿਡਾਰੀਆਂ ਨੇ ਇਹ ਉਪਲਬਧੀਆਂ ਆਪਣੇ ਨਾਮ ਕੀਤੀਆਂ¢ ਸਕੂਲ ਵਲੋਂ ਦੱਸਿਆ ਗਿਆ ਕਿ ਹੁਣ ਇਹ ਸਾਰੇ ਖਿਡਾਰੀ ਸਟੇਟ ਪੱਧਰੀ ਮੁਕਾਬਲਿਆਂ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕਰ ਰਹੇ ਹਨ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਮਧੂ ਬਾਂਸਲ ਵਲੋਂ ਸਾਰੇ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ¢

ਪਿਛਲੀ ਖ਼ਬਰ ਨਥਾਣਾ ਦੇ ਖੇਡ ਮੇਲੇ 'ਤੇ ਲੱਖੀਜੰਗਲ ਲੜਕੀਆਂ ਦੀ ਟੀਮ ਜੇਤੂ ਅਗਲੀ ਖ਼ਬਰ ਸੇਵਾ ਕੇਂਦਰ ਕਰਮਚਾਰੀਆਂ ਨੇ ਕੱਲ੍ਹ ਤੋਂ ਕਲਮ ਛੋੜ ਹੜਤਾਲ ਦਾ ਕੀਤਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।