17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮਹਾਰਾਜਾ ਅਗਰਸੈਨ ਚੈਰੀਟੇਬਲ ਟਰੱਸਟ ਖਨੌਰੀ ਨੂੰ ਜਨਰੇਟਰ ਕੀਤਾ ਭੇਟ <br/>

ਅਜੀਤ ਡੈਸਕ 25-05-2026
ਖਨੌਰੀ, 24 ਮਈ (ਬਲਵਿੰਦਰ ਸਿੰਘ ਥਿੰਦ) - ਕੇ.ਬੀ. ਡੀ. ਗਰੁੱਪ ਦੇ ਐਮ. ਡੀ. ਰਮੇਸ਼ ਕੁਮਾਰ ਗੋਇਲ ਵਲੋਂ ਆਪਣੀ ਮਾਤਾ ਸਵਰਗਵਾਸੀ ਕੁਸ਼ੱਲਿਆ ਦੇਵੀ ਪਤਨੀ ਸਵ. ਰੌਸ਼ਨ ਲਾਲ ਗੋਇਲ ਦੀ ਯਾਦ ਵਿਚ ਸਥਾਨਕ ਸ਼ਹਿਰ ਦੇ ਮਹਾਰਾਜਾ ਅਗਰਸੈਨ ਚੈਰੀਟੇਬਲ ਟਰੱਸਟ ਨੂੰ ਪੰਜ ਲੱਖ ਰੁਪਏ ਦਾ ਜਨਰੇਟਰ ਭੇਟ ਕੀਤਾ ਗਿਆ | ਜਿਸ ਪ੍ਰਤੀ ਸਮੁੱਚੇ ਖਨੌਰੀ ਦੇ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵਲੋਂ ਖ਼ੁਸ਼ੀ ਜ਼ਾਹਿਰ ਕਰਦਿਆਂ ਗੋਇਲ ਪਰਿਵਾਰ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਰਮੇਸ਼ ਕੁਮਾਰ ਗੋਇਲ ਪੁੱਤਰ ਸਵ. ਰੋਸ਼ਨ ਲਾਲ ਗੋਇਲ, ਜੋ ਕਿ ਪਹਿਲਾਂ ਖਨੌਰੀ ਵਿਖੇ ਕਾਰੋਬਾਰ ਕਰਦੇ ਸਨ, ਅੱਜ ਕੱਲ੍ਹ ਉਹ ਚੰਡੀਗੜ੍ਹ ਵਿਖੇ ਕੇ.ਬੀ.ਡੀ. ਗਰੁੱਪ ਦੇ ਨਾਮ ਹੇਠ ਕਾਰੋਬਾਰ ਚਲਾ ਰਹੇ ਹਨ ਤੇ ਉਹ ਹਮੇਸ਼ਾ ਹੀ ਸਮਾਜ ਸੇਵੀ ਕੰਮਾਂ ਲਈ ਮੋਹਰੀ ਰਹਿੰਦੇ ਰਹੇ ਹਨ | ਇਸੇ ਲੜੀ ਤਹਿਤ ਉਨ੍ਹਾਂ ਨੇ ਖਨੌਰੀ ਦੇ ਮਹਾਰਾਜਾ ਅਗਰਸੈਨ ਚੈਰੀਟੇਬਲ ਟਰੱਸਟ ਦੇ ਹਸਪਤਾਲ ਨੂੰ ਪੰਜ ਲੱਖ ਰੁਪਏ ਦਾ ਜਨਰੇਟਰ ਦਾਨ ਵਜੋਂ ਭੇਟ ਕੀਤਾ ਗਿਆ | ਜਿਸ ਦਾ ਟਰੱਸਟ ਦੇ ਪ੍ਰਧਾਨ ਕਿ੍ਸ਼ਨ ਗੋਇਲ ਸਮੇਤ ਸਮੂਹ ਮੈਂਬਰਾਂ ਵਲੋਂ ਧੰਨਵਾਦ ਕੀਤਾ ਗਿਆ ਹੈ | ਇਸ ਮੌਕੇ ਰਮੇਸ਼ ਕੁਮਾਰ ਗੋਇਲ ਵਲੋਂ ਮਹਾਰਾਜਾ ਅਗਰਸੈਨ ਟਰੱਸਟ ਨੂੰ ਭਵਿੱਖ ਵਿਚ ਵੀ ਹਰ ਪ੍ਰਕਾਰ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ ਗਿਆ | ਇਸ ਮੌਕੇ ਤੇ ਟਰੱਸਟ ਦੇ ਪ੍ਰਧਾਨ ਕਿ੍ਸ਼ਨ ਗੋਇਲ ਤੋਂ ਇਲਾਵਾ ਸਾਬਕਾ ਪ੍ਰਧਾਨ ਸਤਪਾਲ ਸਿੰਗਲਾ, ਜੈ ਨਰਾਇਣ ਸਿੰਗਲਾ, ਦੀਨ ਦਿਆਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਉਗਰਾਹਾਂ 'ਚ ਹੋਈ ਮੁਰੱਬੇਬੰਦੀ <br/> ਅਗਲੀ ਖ਼ਬਰ ਵਾਤਾਵਰਨ ਨੂੰ ਬਚਾਉਣ ਲਈ ਵਿਦਿਅਕ ਸੰਸਥਾਵਾਂ ਅੰਦਰ ਸੈਮੀਨਾਰ ਕਰਵਾਏ ਜਾਣ- ਪ੍ਰੋ. ਗੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।