16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਅੱਖਾਂ ਦੇ ਚੈੱਕਅਪ ਕੈਂਪ ਦੌਰਾਨ 60 ਮਰੀਜ਼ਾਂ ਦੀ ਜਾਂਚ <br/>

ਅਜੀਤ ਡੈਸਕ 25-05-2026
ਸ਼ੇਰਪੁਰ, 24 ਮਈ (ਮੇਘ ਰਾਜ ਜੋਸ਼ੀ) - ਸਮਾਜ ਸੇਵੀ ਪਿਆਰਾ ਸਿੰਘ ਮਾਹਾਮਦਪੁਰ ਦੀ ਅਗਵਾਈ 'ਚ ਏਕ ਜੋਤ ਆਈ ਹਸਪਤਾਲ ਮਲੇਰਕੋਟਲਾ ਦੀ ਟੀਮ ਦੇ ਸਹਿਯੋਗ ਨਾਲ ਪਿੰਡ ਭਗਵਾਨਪੁਰਾ ਵਿਖੇ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਮੈਡਮ ਸਰਪੰਚ ਰੁਪਾਲੀ ਭਗਵਾਨਪੁਰਾ ਨੇ ਕੀਤਾ | ਏਕ ਜੋਤ ਆਈ ਹਸਪਤਾਲ ਮਲੇਰਕੋਟਲਾ ਦੇ ਅੱਖਾਂ ਦੇ ਮਾਹਰ ਡਾ. ਅਜੇ ਕੁਮਾਰ ਯਾਦਵ, ਸਟਾਫ਼ ਨਰਸ ਗਗਨਦੀਪ ਕੌਰ ਅਤੇ ਸੰਦੀਪ ਸਿੰਘ ਦੀ ਟੀਮ ਨੇ 60 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, 8 ਮਰੀਜ਼ਾਂ ਨੂੰ ਮੁਫ਼ਤ ਅਪਰੇਸ਼ਨ ਲਈ ਚੁਣਿਆ ਗਿਆ | ਇਸ ਮੌਕੇ ਸਾਬਕਾ ਸਰਪੰਚ ਮਾਸਟਰ ਰਾਮ ਨਾਥ, ਆਪ ਆਗੂ ਚੇਤਨ ਰਿਸ਼ੀ, ਡਾ ਲਖਵੀਰ ਸਿੰਘ, ਕਿਸਾਨ ਆਗੂ ਅਵਤਾਰ ਸਿੰਘ, ਜਗਦੇਵ ਰਿਸ਼ੀ, ਦੇਵਿੰਦਰ ਰਿਸ਼ੀ, ਸਾਰਿਤਾ ਰਾਣੀ, ਪੰਚ ਮੋਨੂੰ ਸ਼ਰਮਾ, ਪੰਚ ਪ੍ਰਦੀਪ ਸ਼ਰਮਾ, ਪਰਮਜੀਤ ਕੌਰ, ਹੈਪੀ ਬਾਬਾ, ਡਾ ਨਰੇਸ਼ ਕੁਮਾਰ, ਪ੍ਰਵੀਨ ਰਾਣੀ, ਰਣਜੀਤ ਸਿੰਘ ਚਹਿਲ, ਸਵਰਨ ਸਿੰਘ, ਸਰਬਜੀਤ ਰਿਸ਼ੀ, ਪ੍ਰੀਤ ਰਿਸ਼ੀ, ਗੁਰਵੰਸ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸੀਨੀਅਰ ਆਗੂ ਸਦੀਕ ਮੁਹੰਮਦ ਬਣੇ ਖੇਤੀਬਾੜੀ ਸਹਿਕਾਰੀ ਸਭਾ ਹਥਨ ਦੇ ਡਾਇਰੈਕਟਰ <br/> ਅਗਲੀ ਖ਼ਬਰ ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਕਚੂਮਰ ਕੱਢਿਆ - ਗੁਲਜਾਰ ਬੌਬੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।