14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਓ.ਐਸ.ਡੀ ਸੁਖਵੀਰ ਸਿੰਘ ਵਲੋਂ ਭੁਪਿੰਦਰ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਤੇਜ਼

ਅਜੀਤ ਡੈਸਕ 22-05-2026
ਧੂਰੀ, 21 ਮਈ (ਲਖਵੀਰ ਸਿੰਘ ਧਾਂਦਰਾ) - ਨਗਰ ਕੌਂਸਲ ਧੂਰੀ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਪ੍ਰਚਾਰ ਮੁਹਿੰਮ ਨੂੰ ਪੂਰੇ ਜੋਸ਼ ਨਾਲ ਅੱਗੇ ਵਧਾਇਆ ਜਾ ਰਿਹਾ ਹੈ | ਇਸ ਤਹਿਤ ਪਾਰਟੀ ਦੇ ਆਗੂਆਂ ਵੱਲੋਂ ਵੱਖ-ਵੱਖ ਵਾਰਡਾਂ 'ਚ ਜਨ ਸਭਾਵਾਂ ਅਤੇ ਘਰ-ਘਰ ਸੰਪਰਕ ਰਾਹੀਂ ਲੋਕਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ | ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ. ਡੀ. ਸੁਖਵੀਰ ਸਿੰਘ ਵਲੋਂ ਵਾਰਡ ਨੰਬਰ 21 ਤੋਂ ਉਮੀਦਵਾਰ ਭੁਪਿੰਦਰ ਸਿੰਘ ਦੇ ਹੱਕ 'ਚ ਇਕ ਵੱਡੀ ਪਬਲਿਕ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਆਧੁਨਿਕ ਢਾਂਚਾਗਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਨਵਾਂ ਹਸਪਤਾਲ, ਲਾਇਬ੍ਰੇਰੀ ਬਣ ਚੁੱਕੀ ਹੈ ਅਤੇ ਸ਼ਹਿਰ ਦੇ ਸੁੰਦਰੀਕਰਨ ਦੇ ਕੰਮ ਜ਼ੋਰਾਂ 'ਤੇ ਚੱਲ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਮੁੱਖ ਮੰਤਰੀ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹਨ, ਜਿਨ੍ਹਾਂ ਨਾਲ ਧੂਰੀ ਦੀ ਪੁਰਾਣੀ ਤਸਵੀਰ ਬਦਲ ਕੇ ਇਕ ਨਵਾਂ ਆਧੁਨਿਕ ਰੂਪ ਸਾਹਮਣੇ ਆ ਰਿਹਾ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁਪਿੰਦਰ ਸਿੰਘ ਨੇ ਓ. ਐਸ. ਡੀ. ਸੁਖਵੀਰ ਸਿੰਘ ਅਤੇ ਹੋਰ ਪਾਰਟੀ ਆਗੂਆਂ ਦਾ ਸਿਰਾਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ. ਐਸ. ਡੀ. ਤਪਿੰਦਰ ਸਿੰਘ ਸੋਹੀ, ਡਾ. ਅਨਵਰ ਭਸੌੜ ਮੈਂਬਰ ਵਕਫ਼ ਬੋਰਡ ਪੰਜਾਬ, ਰਛਪਾਲ ਸਿੰਘ ਭੁੱਲਰਹੇੜੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਹਰਜਿੰਦਰ ਸਿੰਘ ਕਾਂਝਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗਗਨ ਜਵੰਧਾ ਭਸੌੜ ਪ੍ਰਧਾਨ ਟਰੱਕ ਯੂਨੀਅਨ ਧੂਰੀ, ਸਤਨਾਮ ਸਿੰਘ ਸੱਤਾ ਵਾਇਸ ਚੇਅਰਮੈਨ ਬਲਾਕ ਸੰਮਤੀ ਧੂਰੀ, ਦਰਸ਼ਨ ਸਿੰਘ ਪਾਠਕ, ਚੇਅਰਮੈਨ ਪੁਸ਼ਪਿੰਦਰ ਸ਼ਰਮਾ, ਜਸਪਾਲ ਸਿੰਘ ਭੁੱਲਰ, ਹਰਪ੍ਰੀਤ ਸਿੰਘ ਮੀਮਸਾ, ਜਸਪਾਲ ਸਿੰਘ ਮਿਸ਼ਰਾ ਸਰਪੰਚ ਧਾਂਦਰਾ, ਅੰਮਿ੍ਤਪਾਲ ਸਿੰਘ ਢੀਂਡਸਾ ਅਤੇ ਪਾਰਟੀ ਦੇ ਕਈ ਆਗੂ, ਵਰਕਰ ਅਤੇ ਵਾਰਡ ਨੰਬਰ 21 ਦੇ ਨਿਵਾਸੀ ਵੱਡੀ ਗਿਣਤੀ 'ਚ ਮੌਜੂਦ ਰਹੇ |
ਪਿਛਲੀ ਖ਼ਬਰ ਵਾਰਡ ਨੰਬਰ 16 'ਚ ਆਜ਼ਾਦ ਉਮੀਦਵਾਰ ਜੱਸਲ ਦੀ ਚੋਣ ਮੁਹਿੰਮ ਝੂੰਦਾਂ ਨੇ ਭਖਾਈ <br/> ਅਗਲੀ ਖ਼ਬਰ ਹੀਰਾ ਸਿੰਘ ਨੇ ਭਾਜਪਾ ਦੇ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।