ਛਾਜਲੀ, 7 ਮਈ (ਨੀਲੋਵਾਲ) - ਸਮਾਜਿਕ ਸੇਵਾ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਆਗਾਜ਼ ਵੈੱਲਫੇਅਰ ਫਾਊਾਡੇਸ਼ਨ ਸੰਗਰੂਰ ਵੱਲੋਂ ਪਿੰਡ ਛਾਜਲੀ ਦੀ ਗੁਰੂ ਨਾਨਕ ਕਾਲੋਨੀ ਵਿੱਚ ਪਹਿਲਾ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ | ਇਸ ਸੈਂਟਰ ਦਾ ਮਕਸਦ ਪਿੰਡ ਦੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਸਿਲਾਈ ਦਾ ਹੁਨਰ ਸਿਖਾ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਹੈ | ਇਸ ਮੌਕੇ ਫਾਊਾਡੇਸ਼ਨ ਨਾਲ ਜੁੜੇ ਆਗੂਆਂ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਪਿੰਡਾਂ ਵਿੱਚ ਬੈਠੀਆਂ ਲੜਕੀਆਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ ਅਤੇ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣਗੀਆਂ | ਉਨ੍ਹਾਂ ਨੇ ਦੱਸਿਆ ਕਿ ਭਵਿੱਖ ਵਿੱਚ ਹੋਰ ਪਿੰਡਾਂ ਵਿੱਚ ਵੀ ਅਜਿਹੇ ਸੈਂਟਰ ਖੋਲ੍ਹਣ ਦੀ ਯੋਜਨਾ ਹੈ | ਸਮਾਗਮ ਦੌਰਾਨ ਹਰਵਿੰਦਰ ਸਿੰਘ (ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ), ਸਰਪੰਚ ਗੁਰਬਿਆਸ ਸਿੰਘ ਛਾਜਲੀ, ਜਗਮੇਲ ਸਿੰਘ ਰੁਗਲਾ (ਪੰਜਾਬ ਪ੍ਰਧਾਨ), ਹਰਦੀਪ ਸਿੰਘ (ਪੰਜਾਬ ਐਮ.ਡੀ./ਮੈਨੇਜਿੰਗ ਡਾਇਰੈਕਟਰ), ਗੋਬਿੰਦ ਸਿੰਘ ਤੁੰਗਾਂ, ਗੁਰਜੰਟ ਸਿੰਘ ਛਾਂਗਾ, ਸੁਮਨ ਲਤਾ, ਰਾਜਪਾਲ ਚੋਪੜਾ, ਜਗਤਾਰ ਸਿੰਘ ਗੁਜਰਾਂ, ਗੁਰਮੀਤ ਕੌਰ (ਸੁਪਰਵਾਈਜ਼ਰ), ਨਸੀਬਣ ਉਰਫ਼ ਨੂਰਾਂ, ਜਰਨੈਲ ਸਿੰਘ, ਪਰਮਜੀਤ ਕੌਰ ਅਤੇ ਮਨਿੰਦਰ ਕੌਰ ਸਮੇਤ ਕਈ ਹੋਰ ਗਣਮਾਨਯ ਹਸਤੀਆਂ ਮੌਜੂਦ ਰਹੀਆਂ |