ਅਮਰਗੜ੍ਹ, 7 ਮਈ (ਸੁਖਜਿੰਦਰ ਸਿੰਘ ਝੱਲ) - ਵਿਧਾਨ ਸਭਾ ਹਲਕਾ ਅਮਰਗੜ੍ਹ ਨਾਲ ਸਬੰਧਿਤ ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ ਵੱਲੋਂ ਡਾ. ਕੁਲਵੰਤ ਸਿੰਘ ਧਾਲੀਵਾਲ ਚੇਅਰਮੈਨ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਲੋਕਾਂ ਦੀ ਸਿਹਤ ਸੰਭਾਲ ਲਈ ਕੈਂਸਰ ਅਤੇ ਅੱਖਾਂ ਦੀ ਜਾਂਚ ਸਬੰਧੀ ਵਿਸ਼ੇਸ਼ ਕੈਂਪ ਪਿੰਡ ਲਸੋਈ ਵਿਖੇ ਲਗਵਾਇਆ ਗਿਆ | ਕੈਂਪ ਦੌਰਾਨ ਆਧੁਨਿਕ ਡਾਕਟਰੀ ਸਹੂਲਤਾਂ ਨਾਲ ਲੈਸ ਬੱਸਾਂ ਵਿੱਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ 750 ਦੇ ਕਰੀਬ ਮਰੀਜ਼ਾਂ ਦੀ ਕੈਂਸਰ ਜਾਂਚ ਲਈ ਟੈੱਸਟ ਕੀਤੇ ਗਏ ਅਤੇ ਅੱਖਾਂ ਦੀ ਜਾਂਚ ਦੌਰਾਨ 537 ਲੋਕਾਂ ਨੂੰ ਮੁਫ਼ਤ ਐਨਕਾਂ ਲਗਾਈਆਂ ਗਈਆਂ | ਇਸ ਕੈਂਪ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲ ਧਾਲੀਵਾਲ ਨੇ ਆਖਿਆ ਕਿ ਸਾਡੇ ਹਲਕੇ ਦੇ ਲੋਕ ਨਾਮੁਰਾਦ ਬਿਮਾਰੀਆਂ ਦੀ ਜਕੜ ਵਿੱਚ ਆਉਣ ਤੋਂ ਬਚ ਜਾਣ ਇਸ ਲਈ ਇਹ ਉਦਮ ਅਤੇ ਉਪਰਾਲਾ ਮਨੁੱਖਤਾ ਦੇ ਭਲੇ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ ਅਤੇ ਲੋਕਾਂ ਦੀ ਸਿਹਤ ਸੰਭਾਲ ਲਈ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਕੈਂਪ ਵੀ ਲਗਾਏ ਜਾਣਗੇ | ਕਮਲ ਧਾਲੀਵਾਲ ਵੱਲੋਂ ਗ੍ਰਾਮ ਪੰਚਾਇਤ ਪਿੰਡ ਲਸੋਈ ਅਤੇ ਕੈਂਪ ਲਈ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ ਸਾਬਕਾ ਚੇਅਰਮੈਨ, ਦੀਪਾ ਲਸੋਈ ਸਾਬਕਾ ਮੈਂਬਰ ਬਲਾਕ ਸੰਮਤੀ, ਸਰਪੰਚ ਹਰਭਜਨ ਸਿੰਘ, ਸਰਬਜੀਤ ਸਿੰਘ ਟਿਵਾਣਾ, ਜ਼ਿਲ੍ਹਾ ਚੇਅਰਮੈਨ ਐਸ ਸੀ ਸੈਲ ਗੁਰਪ੍ਰੀਤ ਸਿੰਘ ਬਾਬਾ ਮੂਲਾਬੱਧਾ, ਪੰਚ ਇਕਬਾਲ ਸਿੰਘ, ਪੰਚ ਸੁਖਦੇਵ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਜਸਵੀਰ ਸਿੰਘ, ਪੰਚ ਮੁਖ਼ਤਿਆਰ ਸਿੰਘ, ਪੰਚ ਅਮਰੀਕ ਸਿੰਘ, ਸਰਪੰਚ ਮੁਹੰਮਦ ਸਲੀਮ ਦਲੇਲਗੜ੍ਹ, ਸਰਪੰਚ ਦਲਜੀਤ ਸਿੰਘ ਦੁੱਗਰੀ, ਕੇਸਰ ਸਿੰਘ ਰੁੜਕੀ ਖ਼ੁਰਦ, ਹਰਵਿੰਦਰ ਸਿੰਘ ਸਰਪੰਚ ਰੁੜਕੀ ਕਲਾਂ, ਬੇਅੰਤ ਸਿੰਘ ਜਾਗੋਵਾਲ, ਗੁਰਜੀਤ ਸਿੰਘ ਹਥੋਈ, ਬਲਵੀਰ ਸਿੰਘ ਹਥੋਈ, ਗੁਰਮੀਤ ਸਿੰਘ ਲਸੋਈ, ਗੁਰਪ੍ਰੀਤ ਸਿੰਘ ਲਸੋਈ, ਅਮਰਿੰਦਰ ਭੁੱਲਰ, ਹਰਪ੍ਰੀਤ ਸੋਹੀ, ਬਬਲੂ ਮਾਹੋਰਾਣਾ, ਜਸਪਾਲ ਲਾਡੇਵਾਲ , ਗੁਰਪ੍ਰੀਤ ਗੋਪੀ ਬਾਗੜੀਆਂ ਆਦਿ ਪਤਵੰਤੇ ਹਾਜ਼ਰ ਸਨ |