10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ 'ਚ ਮਲੇਰਕੋਟਲਾ ਦੀ ਧੀ ਨੇ ਪੁਲਿਸ ਅਫ਼ਸਰ ਬਣ ਕੇ ਦੇਸ਼ ਦਾ ਵਧਾਇਆ ਮਾਣ

ਅਜੀਤ ਡੈਸਕ 20-04-2026
ਮਲੇਰਕੋਟਲਾ, 19 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਕੈਨੇਡਾ ਦੇ ਸੂਬਾ ਬਿ੍ਟਿਸ਼ ਕੋਲੰਬੀਆ ਵਿਚ ਪੰਜਾਬੀ ਭਾਈਚਾਰੇ ਲਈ ਉਸ ਵੇਲੇ ਮਾਣ ਵਾਲੀ ਖ਼ਬਰ ਆਈ, ਜਦੋਂ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਕੁਠਾਲਾ ਦੇ ਨਿਵਾਸੀ ਹਰਮੀਤ ਸਿੰਘ ਚਾਹਲ ਦੀ ਹੋਣਹਾਰ ਧੀ ਨੇ ਆਪਣੀ ਸਖ਼ਤ ਮਿਹਨਤ ਸਦਕਾ ਕੈਨੇਡਾ ਪੁਲਿਸ ਵਿਚ ਬਤੌਰ ਪੁਲਿਸ ਅਫ਼ਸਰ ਜੁਆਇਨ ਕਰਕੇ ਵੱਡੀ ਪ੍ਰਾਪਤੀ ਹਾਸਿਲ ਕਰਕੇ ਸਾਡੀਆਂ ਧੀਆਂ ਲਈ ਪ੍ਰੇਰਨਾ ਸਰੋਤ ਬਣੀ ਹੈ | ਪਰਿਵਾਰਕ ਸੂਤਰਾਂ ਅਨੁਸਾਰ, ਬੇਟੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਦਿਆਂ ਕੈਨੇਡਾ ਪੁਲਿਸ ਵਿਭਾਗ 'ਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ | ਜ਼ਿਕਰਯੋਗ ਹੈ ਕਿ ਪੰਜਾਬ ਦੀ ਇਸ ਹੋਣਹਾਰ ਧੀ ਨੇ ਆਪਣੀ ਮੁੱਢਲੀ (ਬਾਰ੍ਹਵੀਂ) ਦੀ ਸਿੱਖਿਆ ਮਾਡਰਨ ਸੈਕੂਲਰ ਪਬਲਿਕ ਸਕੂਲ ਤੋਂ ਪਾਸ ਕੀਤੀ ਸੀ ਅਤੇ ਉਚੇਰੀ ਸਿੱਖਿਆ ਕੈਨੇਡਾ ਤੋਂ ਪ੍ਰਾਪਤ ਕੀਤੀ ਸੀ | ਉਨ੍ਹਾਂ ਦੇ ਪਿਤਾ ਹਰਮੀਤ ਸਿੰਘ ਚਾਹਲ ਨੇ ਕੈਨੇਡਾ ਤੋਂ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੀ ਦਿਨ-ਰਾਤ ਦੀ ਸਿਰਤੋੜ ਮਿਹਨਤ ਅਤੇ ਪਰਿਵਾਰ ਦੀਆਂ ਅਰਦਾਸਾਂ ਦਾ ਨਤੀਜਾ ਹੈ | ਬੇਟੀ ਦੀ ਇਸ ਸਫਲਤਾ ਨਾਲ ਜਿੱਥੇ ਕੈਨੇਡਾ ਰਹਿੰਦੇ ਪੰਜਾਬੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਹੈ, ਉੱਥੇ ਹੀ ਪਿੰਡ ਕੁਠਾਲਾ ਵਿਖੇ ਵੀ ਜਸ਼ਨ ਦਾ ਮਾਹੌਲ ਹੈ | ਪਿੰਡ ਕੁਠਾਲਾ ਦੇ ਸਮਾਜਸੇਵੀ ਕੈਨੇਡਾ ਵਸਦੇ ਗੁਰਲਗਨ ਫਾਊਾਡੇਸ਼ਨ ਸੰਸਥਾ ਦੇ ਸੰਸਥਾਪਕ ਲਖਵੀਰ ਸਿੰਘ ਗਰੇਵਾਲ ਨੇ ਪੰਜਾਬ ਦੀ ਇਸ ਧੀ ਨੂੰ ਵਿਦੇਸ਼ੀ ਧਰਤੀ 'ਤੇ ਪੁਲਿਸ ਅਫ਼ਸਰ ਬਣਨ 'ਤੇ ਦਿਲੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਡੀਆਂ ਬੇਟੀਆਂ ਵੀ ਪੁੱਤਰਾਂ ਵਾਂਗ ਉਚੇਰੀ ਸਿੱਖਿਆ ਹਾਸਿਲ ਕਰਕੇ ਵਿਦੇਸ਼ੀ ਧਰਤੀ ਤੇ ਅਫ਼ਸਰ ਬਣ ਕੇ ਦੇਸ਼ ਭਾਰਤ ਅਤੇ ਪੰਜਾਬ ਦਾ ਨਾਂਅ ਧਰੂ ਤਾਰੇ ਵਾਂਗ ਚਮਕਾ ਰਹੀਆਂ ਹਨ |
ਪਿਛਲੀ ਖ਼ਬਰ ਮਸਜਿਦ ਹਾਜੀ ਗੇਂਦਾ ਦਾ ਨੀਂਹ ਪੱਥਰ ਮੁਫ਼ਤੀ ਗਿਆਸ-ਉਦ-ਦੀਨ ਨੇ ਰੱਖਿਆ <br/> ਅਗਲੀ ਖ਼ਬਰ ਸਾਂਸਦ ਭਾਈ ਅੰਮਿ੍ਤਪਾਲ ਸਿੰਘ ਦੀ ਨਜ਼ਰਬੰਦੀ ਗੈਰ ਸੰਵਿਧਾਨਿਕ-ਸਰਨਾ ਚੱਠਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।