17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਖ਼ਾਲਸਾ ਕਾਲਜ ਸੰਦੌੜ ਦੀਆਂ ਵਿਦਿਆਰਥਣਾਂ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਲਿਆ ਹਿੱਸਾ

ਅਜੀਤ ਡੈਸਕ 16-04-2026
ਸੰਦੌੜ, 15 ਅਪੈ੍ਰਲ (ਗੁਰਪ੍ਰੀਤ ਸਿੰਘ ਚੀਮਾ) - ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਦੀਆਂ ਵਿਦਿਆਰਥਣਾਂ ਦਾ ਦੋ ਰੋਜ਼ਾ ਵਿਦਿਅਕ ਟੂਰ ਪੰਜਾਬ ਵਿਧਾਨ ਸਭਾ ਦੇ 13 ਅਪੈ੍ਰਲ ਦੇ ਵਿਸ਼ੇਸ਼ ਇਜਲਾਸ ਅਤੇ ਹੋਰ ਥਾਵਾਂ ਦਿਖਾਉਣ ਲਈ ਲਿਜਾਇਆ ਗਿਆ | ਇਸ ਦੌਰਾਨ ਵਿਧਾਨ ਸਭਾ ਦੇ ਇਜਲਾਸ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026 ਪਾਸ ਕੀਤਾ ਗਿਆ | ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਵਿਦਿਆਰਥਣਾਂ ਨੇ ਇਸ ਇਤਿਹਾਸਕ ਦਿਨ ਹੋਏ ਇਜਲਾਸ ਦੀ ਕਾਰਵਾਈ ਦੇਖਦੇ ਹੋਏ ਨਿੱਜੀ ਤੌਰ 'ਤੇ ਸਦਨ ਦੀਆਂ ਗਤੀਵਿਧੀਆਂ ਦਾ ਅਨੁਭਵ ਕੀਤਾ | ਇਹ ਵਿੱਦਿਅਕ ਟੂਰ ਪਿ੍ੰਸੀਪਲ ਡਾ. ਬਚਿੱਤਰ ਸਿੰਘ ਦੀ ਪ੍ਰਧਾਨਗੀ ਅਤੇ ਟੂਰ ਕੁਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਨੇਪਰੇ ਚੜਿ੍ਹਆ | ਇਸ ਮੌਕੇ ਟੂਰ ਕੁਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ, ਸੈਕਟਰ 10 (ਸੀ) ਦਾ ਸਰਕਾਰੀ ਮਿਊਜ਼ੀਅਮ, ਮੋਰਨੀ ਹਿੱਲ, ਟਿੱਕਰ ਤਾਲ ਲੇਕ, ਚੋਖੀ ਢਾਣੀ, ਗੁਰਦੁਆਰਾ ਅੰਬ ਸਾਹਿਬ, ਸੁਖਨਾ ਝੀਲ, ਵਿਧਾਨ ਸਭਾ ਅਤੇ ਅਲੰਤੇ ਮਾਲ ਦਿਖਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਅਜਿਹੇ ਟੂਰ ਪਹਿਲਾਂ ਵੀ ਕਾਲਜ ਉਲੀਕਦਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਟੂਰ ਲਿਜਾਏ ਜਾਣਗੇ | ਇਸ ਮੌਕੇ ਪ੍ਰੋ ਸ਼ੇਰ ਸਿੰਘ ਅਤੇ ਪ੍ਰੋ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਟੂਰ ਮਨੋਰੰਜਨ ਤੇ ਸਿੱਖਿਆ ਭਰਪੂਰ ਸੀ | ਵਿਧਾਨ ਸਭਾ ਦੇ ਚਲਦੇ ਸੈਸ਼ਨ ਦੌਰਾਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਕਾਲਜ ਦੇ ਨਾਮ ਦਾ ਉਚੇਚੇ ਤੌਰ 'ਤੇ ਜ਼ਿਕਰ ਕਰਦਿਆਂ ਵਿਦਿਆਰਥਣਾਂ ਦਾ ਸਵਾਗਤ ਕੀਤਾ ਗਿਆ | ਇਸ ਟੂਰ ਦੌਰਾਨ ਪ੍ਰੋ ਦਿਲਪ੍ਰੀਤ ਸਿੰਘ, ਪ੍ਰੋ. ਸ਼ੇਰ ਸਿੰਘ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਜਸ਼ਨਪ੍ਰੀਤ ਕੌਰ, ਪ੍ਰੋ. ਗਗਨਦੀਪ ਕੌਰ ਨੇ ਵੀ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਗੁਰਦੁਆਰਾ ਈਸ਼ਰ ਪ੍ਰਕਾਸ਼ ਵਿਖੇ ਮਨਾਇਆ ਵਿਸਾਖੀ ਦਿਹਾੜਾ ਅਗਲੀ ਖ਼ਬਰ 11 ਗ੍ਰਾਮ ਚਿੱਟੇ ਸਮੇਤ ਦੋਸ਼ੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।