17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਭਿੰਡਰਾ ਵਿਖੇ ਵਿਧਾਇਕ ਦਾ ਵਿਰੋਧ ਕਰ ਰਹੇ ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਨਜ਼ਰਬੰਦੀ ਦੇ ਰੋਸ ਵਜੋਂ ਕਾਂਗਰਸ ਨੇ ਥਾਣਾ ਸਿਟੀ ਅੱਗੇ ਕੀਤਾ ਪ੍ਰਦਰਸ਼ਨ

ਅਜੀਤ ਡੈਸਕ 16-04-2026
ਸੰਗਰੂਰ, 15 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਕਾਂਗਰਸ ਪਾਰਟੀ ਵੱਲੋਂ ਅੱਜ ਬਲਾਕ ਪ੍ਰਧਾਨ ਸ੍ਰੀ ਰੌਕੀ ਬਾਂਸਲ, ਹਰਪਾਲ ਸਿੰਘ ਸੋਨੂ, ਸੁਰਿੰਦਰ ਸਿੰਘ ਭਿੰਡਰ ਕੌਂਸਲਰ, ਦੀਪਕ ਕੁਮਾਰ ਕੌਂਸਲਰ, ਮਨੀ ਕਥੂਰੀਆ ਕੌਂਸਲਰ, ਬਿੰਦਰ ਬਾਂਸਲ ਸਾਬਕਾ ਚੇਅਰਮੈਨ ਦੀ ਅਗਵਾਈ ਹੇਠ ਥਾਣਾ ਸਿਟੀ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਕੜਕਦੀ ਧੁੱਪ ਵਿੱਚ ਵੱਡੀ ਗਿਣਤੀ 'ਚ ਇਕੱਤਰ ਹੋਏ ਕਾਂਗਰਸੀ ਆਗੂਆਂ ਅਤੇ ਕਿਸਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਰੌਕੀ ਬਾਂਸਲ ਅਤੇ ਹਰਪਾਲ ਸੋਨੂ ਨੇ ਦੱਸਿਆ ਕਿ ਅੱਜ ਨਜ਼ਦੀਕੀ ਪਿੰਡ ਭਿੰਡਰਾ ਵਿਖੇ ਜਦੋਂ ਵਿਧਾਇਕ ਬੀਬੀ ਨਰਿੰਦਰ ਕੌਰ ਭਾਰਜ ਉੱਥੋਂ ਦੀ ਅਨਾਜ ਮੰਡੀ ਵਿੱਚ ਗਏ ਤਾਂ ਕਿਸਾਨਾਂ, ਪਿੰਡ ਵਾਸੀਆਂ ਵੱਲੋਂ ਕੀਤੇ ਵਿਰੋਧ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਥਾਣਾ ਸਿਟੀ ਸੰਗਰੂਰ ਲਿਆਂਦਾ ਗਿਆ | ਸਾਬਕਾ ਸਰਪੰਚ ਭਿੰਡਰਾ ਮਨਜੀਤ ਸਿੰਘ ਜਿਨ੍ਹਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਉਨ੍ਹਾਂ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡਾਂ ਦੀ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਉਨ੍ਹਾਂ ਅਤੇ ਹੋਰ ਕਿਸਾਨਾਂ ਨੇ ਵਿਧਾਇਕ ਤੋਂ ਸਵਾਲ ਪੁੱਛਿਆ ਤਾਂ ਤੈਸ਼ ਵਿੱਚ ਆਏ ਬੀਬੀ ਭਰਾਜ ਨੇ ਪੁਲਿਸ ਬੁਲਵਾ ਕੇ ਉਨ੍ਹਾਂ ਨੂੰ ਚੁਕਵਾ ਦਿੱਤਾ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪਿੰਡ ਵਿੱਚ ਧੱਕਾ ਮੁੱਕੀ ਕਰ ਕੇ ਤਕਰੀਬਨ ਡੇਢ ਦਰਜਨ ਕਿਸਾਨ ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸਨ, ਨੂੰ ਸੰਗਰੂਰ ਥਾਣੇ ਲਿਆਂਦਾ ਜਿੱਥੇ ਤਕਰੀਬਨ ਤਿੰਨ ਘੰਟਿਆਂ ਦੀ ਖੱਜਲ ਖ਼ੁਆਰੀ ਉਪਰੰਤ ਉਨ੍ਹਾਂ ਨੂੰ ਬਗੈਰ ਕੋਈ ਠੋਸ ਕਾਰਨ ਦੱਸਿਆ ਰਿਹਾਅ ਕਰ ਦਿੱਤਾ ਗਿਆ | ਸੰਗਰੂਰ ਥਾਣਾ ਸਿਟੀ ਵਿੱਚ ਨਜ਼ਰਬੰਦ ਕੀਤੇ ਕਿਸਾਨਾਂ ਦੀ ਨਜ਼ਰਬੰਦੀ ਦਾ ਕਾਂਗਰਸੀ ਆਗੂਆਂ ਨੂੰ ਪਤਾ ਚੱਲਿਆ ਤਾਂ ਰੌਕੀ ਬਾਂਸਲ ਹਰਪਾਲ ਸਿੰਘ ਸੋਨੂ, ਸੁਰਿੰਦਰ ਭਿੰਡਰ ਕੌਂਸਲਰ, ਨਵੀਨ ਬੱਗਾ, ਹਾਕਮ ਸਿੰਘ, ਅਮਿ੍ਤ ਗਰਗ, ਬਿੰਦਰ ਬਾਂਸਲ, ਦੀਪਕ ਦੀਪੂ ਕੌਂਸਲਰ, ਮਨੀ ਕਥੂਰੀਆ ਕੌਂਸਲਰ ਦੀ ਅਗਵਾਈ ਹੇਠ ਧਰਨਾ ਆਰੰਭ ਕਰ ਦਿੱਤਾ ਗਿਆ | ਐਸ.ਐਚ.ਓ ਸਿਟੀ ਇੰਸਪੈਕਟਰ ਗੁਲਾਬ ਸਿੰਘ ਵਲੋਂ ਨਜ਼ਰਬੰਦ ਕੀਤੇ ਕਿਸਾਨਾਂ ਨੰੂ ਕੁਝ ਸਮੇਂ ਬਾਅਦ ਧਰਨੇ ਪ੍ਰਦਰਸ਼ਨ ਦੇ ਚੱਲਦਿਆਂ ਰਿਹਾਅ ਕਰ ਦਿੱਤਾ |
ਪਿਛਲੀ ਖ਼ਬਰ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਸੰਦੌੜ ਅਤੇ ਕੁਠਾਲਾ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਵਲੋਂ ਅਨਾਜ ਮੰਡੀ ਮਲੇਰਕੋਟਲਾ ਵਿਖੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।