10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਲਹਿਰਾਗਾਗਾ ਇਲਾਕੇ 'ਚ ਕਣਕ ਦੀ ਵਾਢੀ ਨੇ ਜ਼ੋਰ ਫੜਿਆ

ਅਜੀਤ ਡੈਸਕ 15-04-2026
ਲਹਿਰਾਗਾਗਾ, 14 ਅਪੈ੍ਰਲ (ਅਸ਼ੋਕ ਗਰਗ)-ਇਲਾਕੇ ਵਿਚ ਕਣਕ ਦੀ ਵਾਢੀ ਨੇ ਜ਼ੋਰ ਫੜ ਲਿਆ ਹੈ | ਇਸ ਹਫ਼ਤੇ ਅੰਦਰ ਵਾਢੀ ਮੁਕੰਮਲ ਹੋ ਜਾਣ ਦੀ ਉਮੀਦ ਹੈ | ਪਰ ਮੰਡੀਆਂ ਵਿਚ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ | ਭਾਰਤੀ ਕਿਸਾਨ ਯੂਨੀਅਨ-ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਕਣਕ ਦੀ ਫ਼ਸਲ ਮੰਡੀਆਂ ਅੰਦਰ ਬਹੁਤ ਤੇਜ਼ੀ ਨਾਲ ਆ ਰਹੀ ਹੈ ਅਤੇ ਸਾਰੀਆਂ ਮੰਡੀਆਂ ਕਣਕ ਦੀ ਫ਼ਸਲ ਨਾਲ ਭਰ ਗਈਆਂ ਹਨ, ਪਰ ਜੋ ਏਜੰਸੀਆਂ ਦੇ ਇੰਸਪੈਕਟਰ ਹਨ, ਉਹ ਅੱਖਾਂ ਬੰਦ ਕਰ ਕੇ ਬੈਠੇ ਹਨ | ਪੰਜਾਬ ਦੀ ਸਰਕਾਰ ਅਤੇ ਸੈਂਟਰ ਦੀ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ | ਪਿਛਲੀ ਫ਼ਸਲ ਹੜ੍ਹਾਂ ਨੇ ਵੱਡੀ ਪੱਧਰ ਤੇ ਬਰਬਾਦ ਕੀਤੀ ਹੈ ਅਤੇ ਐਤਕੀਂ ਕਣਕ ਦੀ ਫ਼ਸਲ ਤੇ ਬਹੁਤ ਥਾਵਾਂ ਤੇ ਗੜੇਮਾਰੀ ਹੋਈ ਹੈ ਅਤੇ ਬਹੁਤ ਸਾਰੀਆਂ ਅੱਗ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ, ਪਰ ਸਰਕਾਰ ਕਣਕ ਦੀ ਖ਼ਰੀਦ ਨਹੀਂ ਕਰ ਰਹੀ | ਬਹੁਤ ਸਾਰੇ ਕਿਸਾਨਾਂ ਨੂੰ ਮੰਡੀਆਂ ਅੰਦਰ ਪੰਜ ਤੋਂ ਛੇ ਦਿਨਾਂ ਹੋ ਗਏ ਹਨ, ਪਰ ਕੋਈ ਅਧਿਕਾਰੀ ਮੰਡੀਆਂ ਅੰਦਰ ਨਹੀਂ ਪਹੁੰਚ ਰਿਹਾ | ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਬੇਲੋੜੀ ਦੀਆਂ ਸ਼ਰਤਾਂ ਬੰਦ ਕੀਤੀਆਂ ਜਾਣ ਅਤੇ ਕਣਕ ਦੀ ਖ਼ਰੀਦ ਫ਼ੌਰੀ ਤੌਰ 'ਤੇ ਸ਼ੁਰੂ ਕੀਤੀ ਜਾਵੇ |
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਨਾ ਹੋਣ ਨੂੰ ਲੈ ਕੇ ਭੜਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਚ ਖ਼ਾਲਸਾ ਪੰਥ ਦਾ ਸਿਰਜਣਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।