07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੁਨਾਮ 'ਚ ਇੱਕ ਰੋਜ਼ਾ ਯੋਗ ਵਿਗਿਆਨ ਕੈਂਪ 10 ਨੂੰ <br/>

ਅਜੀਤ ਡੈਸਕ 06-04-2026
ਸੁਨਾਮ ਊਧਮ ਸਿੰਘ ਵਾਲਾ, 5 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਇੱਕ ਰੋਜ਼ਾ ਮੁਫ਼ਤ ਯੋਗ ਵਿਗਿਆਨ ਕੈਂਪ10 ਅਪ੍ਰੈਲ ਨੂੰ ਸਥਾਨਕ ਰੋਟਰੀ ਸਕੂਲ ਪੀਰਾਂਵਾਲਾ ਗੇਟ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੋਗ ਗੁਰੂ ਮੱਖਣ ਜੈਨ ਨੇ ਦੱਸਿਆ ਕਿ ਇਸ ਕੈਂਪ ਵਿਚ ਯੋਗ ਰਿਸ਼ੀ ਸੁਆਮੀ ਰਾਮਦੇਵ ਅਤੇ ਆਯੁਰਵੈਦਿਕ ਸ਼੍ਰੋਮਣੀ ਪਰਮ ਅਚਾਰਿਆ ਬਾਲ ਕਿ੍ਸ਼ਨ ਮਹਾਰਾਜ ਦੀ ਪਰਮ ਸ਼ਿਸ਼ਿਆ ਸਾਧਵੀ ਦੇਵਾ ਦਿੱਤੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ ਜੋ ਕਿ ਯੋਗ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕਰਨਗੇ | ਕੈਂਪ ਵਿਚ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਮੋਟਾਪਾ, ਗੈੱਸ, ਕਬਜ਼, ਕਮਰ ਦਰਦ, ਸਰਵਾਈਕਲ, ਸਪੈਂਡੂ ਲਾਈਟਿਸ, ਅਲਰਜੀ ਦਮਾ ਅਸਥਮਾ, ਮਾਈਗਰੇਸ਼ਨ, ਡਿਪਰੈਸ਼ਨ ਜੋੜਾਂ ਦਾ ਦਰਦ ਆਦਿ ਰੋਗਾਂ ਦੇ ਇਲਾਜ ਨਾਲ ਸੰਬੰਧਿਤ ਅਭਿਆਸ ਕਰਵਾਇਆ ਜਾਵੇਗਾ | ਮੱਖਣ ਜੈਨ ਨੇ ਦੱਸਿਆ ਕਿ ਅੱਜ ਹਰ ਇੱਕ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਚੰਗੀ ਸਿਹਤ ਵੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜੇਕਰ ਹੁਣ ਸਿਹਤ ਪ੍ਰਤੀ ਜਾਗਰੂਕ ਨਾਂ ਹੋਏ ਤਾਂ ਬਿਮਾਰੀਆਂ ਦੇ ਇਲਾਜ ਲਈ ਲੱਖਾਂ ਰੁਪਏ ਖ਼ਰਚ ਕਰਨ ਪੈ ਸਕਦੇ ਹਨ ਸਗੋਂ ਯੋਗ ਦੇ ਜਰੀਏ ਮੁਫ਼ਤ ਵਿਚ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ | ਇਸ ਲਈ ਸਿਹਤਮੰਦ ਰਹਿਣ ਲਈ ਯੋਗ ਅਭਿਆਸ ਦੀ ਬੇਹੱਦ ਲੋੜ ਹੈ | ਉਨ੍ਹਾਂ 10 ਅਪ੍ਰੈਲ ਨੂੰ ਇਸ ਵਿਸ਼ੇਸ਼ ਯੋਗ ਕੈਂਪ ਦਾ ਲਾਹਾ ਲੈਣ ਲਈ ਸਵੇਰੇ 5.30 ਤੋਂ 7 ਵਜੇ ਤੱਕ ਪਹੁੰਚਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਹਨੂੰਮਾਨ ਜੈਅੰਤੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।