30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮੁਲਾਜ਼ਮ ਆਗੂ ਜਗਜੀਵਨ ਸਿੰਘ ਸੋਢੀ ਨਹੀਂ ਰਹੇ

ਅਜੀਤ ਡੈਸਕ 04-04-2026
ਅਹਿਮਦਗੜ੍ਹ, 3 ਅਪ੍ਰੈਲ (ਸੁਖਜੀਤ ਸਿੰਘ ਖੇੜਾ) - ਸ਼ਹਿਰ ਦੇ ਨਾਮਬਰ ਸੋਢੀ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਕੁਲਵਿੰਦਰ ਸਿੰਘ ਸੋਢੀ ਤੇ ਦਵਿੰਦਰ ਸਿੰਘ ਸੋਢੀ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਜਗਜੀਵਨ ਸਿੰਘ ਸੋਢੀ (80) ਸਾਬਕਾ ਮੀਟਰ ਇੰਸਪੈਕਟਰ ਬਿਜਲੀ ਬੋਰਡ ਅਤੇ ਸਾਬਕਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਕੁੱਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਇਸ ਨਾਸ਼ਵੰਤ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ | ਅੱਜ ਸਥਾਨਕ ਜਗੇੜਾ ਰੋਡ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਸਾਬਕਾ ਕੌਸ਼ਲ ਪ੍ਰਧਾਨ ਬੀਬੀ ਪਰਮਜੀਤ ਕੌਰ ਜੱਸਲ, ਅਕਾਲੀ ਆਗੂ ਅਵਤਾਰ ਸਿੰਘ ਜੱਸਲ, ਕੌਂਸਲਰ ਜਸਵਿੰਦਰ ਸਿੰਘ ਸੋਢੀ, ਡਾਕਟਰ ਮਲਕੀਤ ਸਿੰਘ ਸੋਢੀ, ਡਾ. ਬੀ. ਐਸ. ਕਹਿਲ, ਗੁਲਵੰਤ ਸਿੰਘ ਜੇਪੀਟੀ, ਮਾਸਟਰ ਰਾਮ ਸਿੰਘ ਢਿਲੋਂ, ਪ੍ਰਧਾਨ ਸੁਖਚਰਨਜੀਤ ਸ਼ਰਮਾ, ਰਾਜਵੀਰ, ਗੁਰਵਿੰਦਰ ਸਿੰਘ ਗੋਰਖਾ, ਪਰਮਿੰਦਰ ਵਾਲੀਆ, ਮਾਸਟਰ ਕੁਲਦੀਪ ਸਿੰਘ, ਨਿਰਭੈ ਸਿੰਘ ਅਮਰਪੁਰਾ, ਹਰਵਿੰਦਰ ਬੱਬੂ, ਰਛਪਾਲ ਗਰੇਵਾਲ, ਡਿੰਪੀ ਵਧਵਾ, ਗੋਪਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |


ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਕੀਤਾ ਪੂਰਾ - ਹਰਜਿੰਦਰ ਸਿੰਘ ਕਾਂਝਲਾ <br/> ਅਗਲੀ ਖ਼ਬਰ ਵੱਖ-ਵੱਖ ਸਮਾਗਮਾਂ ਵਿਚ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਸ਼ਿਰਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।