30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹਲਕਾ ਮਹਿਲ ਕਲਾਂ ਨੂੰ ਨਵੀਂ ਚੋਣ ਯੁੱਧ ਨੀਤੀ ਰਾਹੀਂ ਅੱਠ ਸਰਕਲਾਂ ਵਿੱਚ ਵੰਡਿਆ-ਜਥੇਦਾਰ ਹਮੀਦੀ <br/>

ਅਜੀਤ ਡੈਸਕ 04-04-2026
ਸ਼ੇਰਪੁਰ, 3 ਅਪੈ੍ਰਲ (ਦਰਸ਼ਨ ਸਿੰਘ ਖੇੜੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਯੁੱਧ ਨੀਤੀ ਵਿੱਚ ਨਵਾਂ ਪੈਂਤੜਾ ਲੈਂਦਿਆਂ ਸਮੁੱਚੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਨੂੰ ਅੱਠ ਸਰਕਲਾਂ ਵਿੱਚ ਵੰਡ ਕੇ ਸਰਕਲ ਪ੍ਰਧਾਨ ਲਗਾ ਲਗਾ ਦਿੱਤੇ ਹਨ | ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਅਤੇ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਬਹੁਤ ਹੀ ਤਜਰਬੇਕਾਰ, ਮਿਹਨਤੀ, ਸਮਾਜ ਅੰਦਰ ਤਕੜਾ ਪ੍ਰਭਾਵ ਰੱਖਣ ਵਾਲੇ ਅਤੇ ਰਾਜਨੀਤਿਕ ਖੇਤਰ ਵਿੱਚ ਨਿਪੁੰਨ ਭੂਮਿਕਾ ਨਿਭਾਉਣ ਵਾਲੇ ਅੱਠ ਸਰਕਲ ਇੰਚਾਰਜਾਂ ਦੀ ਦੇਖਰੇਖ ਹੇਠ ਹਰ ਇੱਕ ਪਿੰਡ ਵਿੱਚ 11-11 ਮੈਂਬਰੀ ਤਾਲਮੇਲ ਕਮੇਟੀ ਬਣਾਈ ਜਾਵੇਗੀ ਅਤੇ ਬੂਥ ਪੱਧਰ ਤੇ ਕਮੇਟੀਆਂ ਬਣਾ ਕੇ ਇਸ ਦੀ ਰਿਪੋਰਟ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹਾਈ ਕਮਾਂਡ ਨੂੰ ਸੌਂਪੀ ਜਾਵੇਗੀ | ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਦਿਨ ਰਾਤ ਦੀ ਮਿਹਨਤ ਰੰਗ ਲਿਆ ਰਹੀ ਹੈ | ਅੱਜ ਹਰ ਇੱਕ ਗਲੀ, ਮੁਹੱਲੇ, ਸੱਥਾਂ ਵਿੱਚ ਅਤੇ ਸਮਾਜਿਕ ਕਾਰਜਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚਰਚਾ ਉਤਸੁਕਤਾ ਨਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਵਰਕਰਾਂ ਦਾ ਜੋਸ਼ 2027 ਦੀਆਂ ਚੋਣਾਂ ਸਮੇਂ ਪ੍ਰਤੱਖ ਰੂਪ ਵਿਚ ਵੇਖਣ ਨੂੰ ਮਿਲੇਗਾ | ਇਸ ਮੌਕੇ ਸਰਕਲ ਸ਼ੇਰਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਦੀਦਾਰਗੜ, ਸਾਬਕਾ ਸਰਪੰਚ ਗ਼ਰੀਬ ਸਿੰਘ ਛੰਨਾਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਧੂਰੀ 'ਚ ਸਤਿੰਦਰ ਸਿੰਘ ਚੱਠਾ ਦਾ ਭਾਜਪਾ 'ਤੇ ਤਿੱਖਾ ਹਮਲਾ, ਚੰਡੀਗੜ੍ਹ ਦੀ ਕਾਨੂੰਨ-ਵਿਵਸਥਾ 'ਤੇ ਉਠਾਏ ਸਵਾਲ <br/> ਅਗਲੀ ਖ਼ਬਰ ਪਾਇਲਟ ਬਣੀ ਗਗਨਦੀਪ ਕੌਰ ਦੇ ਘਰ ਪਹੁੰਚ ਕੇ ਦਾਮਨ ਬਾਜਵਾ ਨੇ ਕੀਤਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।