30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਅਲੌਕਿਕ ਨਗਰ ਕੀਰਤਨ 5 ਨੂੰ-ਨਿਰਮਲੇ

ਅਜੀਤ ਡੈਸਕ 04-04-2026
ਅਹਿਮਦਗੜ੍ਹ, 3 ਅਪ੍ਰੈਲ (ਰਣਧੀਰ ਸਿੰਘ ਮਹੋਲੀ)-ਖ਼ਾਲਸਾ ਪੰਥ ਦੇ ਸਾਜਣਾ ਦਿਵਸ ਵਿਸਾਖੀ ਅਤੇ 15 ਭਗਤਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਅਹਿਮਦਗੜ੍ਹ ਵਿਖੇ ਧਾਰਮਿਕ ਸਮਾਗਮ ਨਿਰੰਤਰ ਜਾਰੀ ਹਨ | ਸਮਾਜ ਚਿੰਤਕ ਵਾਤਾਵਰਣ ਪ੍ਰੇਮੀ ਉੱਘੇ ਸਿੱਖ ਵਿਦਵਾਨ ਸੁਸਾਇਟੀ ਪ੍ਰਧਾਨ ਗਿਆਨੀ ਗਗਨਦੀਪ ਸਿੰਘ ਨਿਰਮਲੇ ਵਲੋਂ 21ਵੇਂ ਸਲਾਨਾ ਸਮਾਗਮ ਦੌਰਾਨ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕਰਦੇ ਹੋਏ ਨਾਮ ਜਪਣ, ਸਿਮਰਨ, ਸੇਵਾ, ਸਬਰ, ਸੰਤੋਖ, ਸਹਿਜ, ਸੰਜਮ, ਦਇਆ, ਪਰਉਪਕਾਰ, ਪ੍ਰੇਮ ਆਦਿ ਗੁਣਾਂ ਨੂੰ ਧਾਰਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਨਿਰਮਲੇ ਨੇ ਕਿਹਾ ਅਚਿੰਤ ਅਤੇ ਨਿਰਭੈ ਹੋਕੇ ਨਾਮ ਜਪਣ ਵਾਲਾ ਪ੍ਰਾਣੀ ਨਿੱਜੀ ਸੁਆਰਥਾਂ ਤੋਂ ਉੱਠ ਸਾਰੀ ਸਿ੍ਸ਼ਟੀ ਵਿਚ ਪ੍ਰਮਾਤਮਾ ਨੂੰ ਹੀ ਮਹਿਸੂਸ ਕਰਦੇ ਹੋਏ ਵੈਰ ਵਿਰੋਧ ਤਿਆਗ, ਸੇਵਾ ਤੇ ਪ੍ਰੇਮ ਭਾਵਨਾ ਨਾਲ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਦਾ ਹੈ | ਨਿਰਮਲੇ ਨੇ ਦਸਿਆ 4 ਅਪ੍ਰੈਲ ਨੂੰ ਮਹਾਨ ਅੰਮਿ੍ਤ ਸੰਚਾਰ ਅਤੇ 5 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਕਥਾ ਵਿਚਾਰ ਉਪਰੰਤ ਪਾਲਕੀ ਸਾਹਿਬ ਨਾਲ ਅਲੌਕਿਕ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ |
ਪਿਛਲੀ ਖ਼ਬਰ ਕਿਸਾਨ ਯੂਨੀਅਨ ਦੇ ਮੈਂਬਰਾਂ ਵਲੋਂ ਮੀਟਿੰਗ ਅਗਲੀ ਖ਼ਬਰ ਪਿਛਲੇ ਚਾਰ ਸਾਲ ਪੰਜਾਬ ਵਿੱਚ ਵੱਡੀ ਤਬਦੀਲੀ ਅਤੇ ਖ਼ੁਸ਼ਹਾਲੀ ਦੇ ਪ੍ਰਤੀਕ - ਬਰਿੰਦਰ ਕੁਮਾਰ ਗੋਇਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।