30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਐੱਨ.ਸੀ.ਸੀ ਯੂਨਿਟ ਨੂੰ ਦੋ ਡੰਮੀ ਰਾਈਫਲਾਂ ਕੈਡਿਟਾਂ ਦੇ ਅਭਿਆਸ ਲਈ ਦਿੱਤੀਆਂ <br/>

ਅਜੀਤ ਡੈਸਕ 04-04-2026
ਮਸਤੂਆਣਾ ਸਾਹਿਬ, 3 ਅਪ੍ਰੈਲ (ਦਮਦਮੀ)-ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪਿ੍ੰਸੀਪਲ ਡਾਕਟਰ ਅਮਨਦੀਪ ਕੌਰ ਦੀ ਅਗਵਾਈ ਵਿੱਚ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ | ਇਸ ਮੌਕੇ 14 ਪੰਜਾਬ ਬਟਾਲੀਅਨ ਨਾਭਾ ਵੱਲੋਂ ਅਗਨੀਵੀਰ ਭਰਤੀ ਅਤੇ ਐਨ.ਸੀ.ਸੀ ਦੇ ਸੀ ਸਰਟੀਫਿਕੇਟ ਪ੍ਰਾਪਤ ਕੈਡੇਟ ਨੂੰ ਪ੍ਰਾਪਤ ਹੋਣ ਵਾਲੇ ਵਿਸ਼ੇਸ਼ ਮੌਕਿਆਂ ਬਾਰੇ ਜਾਣਕਾਰੀ ਦੇਣ ਸਬੰਧੀ ਸੂਬੇਦਾਰ ਮੇਜਰ ਮਨੋਜ ਕੁਮਾਰ ਤੇ ਅਵਤਾਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ | ਉਨ੍ਹਾਂ ਨੇ ਫ਼ੌਜ ਅਤੇ ਹੋਰਨਾਂ ਖੇਤਰਾਂ ਵਿੱਚ ਐਨ.ਸੀ.ਸੀ ਦੇ ਮਹੱਤਵ ਬਾਰੇ ਕੈਡਿਟਾਂ ਨੂੰ ਜਾਗਰੂਕ ਕੀਤਾ | ਇਸ ਮੌਕੇ 14 ਪੰਜਾਬ ਬਟਾਲੀਅਨ ਨਾਭਾ ਵੱਲੋਂ ਐਨ.ਸੀ.ਸੀ ਯੂਨਿਟ ਅਕਾਲ ਡਿਗਰੀ ਕਾਲਜ ਨੂੰ ਦੋ ਡੰਮੀ ਰਾਈਫਲਾਂ ਕੈਡਿਟਾਂ ਦੇ ਅਭਿਆਸ ਲਈ ਦਿੱਤੀਆਂ ਗਈਆਂ | ਸੰਸਥਾ ਦੇ ਪਿ੍ੰਸੀਪਲ ਅਤੇ ਸਟਾਫ਼ ਵੱਲੋਂ ਸੂਬੇਦਾਰ ਮੇਜਰ ਮਨੋਜ ਕੁਮਾਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਤੋਂ ਪਹਿਲਾਂ ਕਾਲਜ ਪਿ੍ੰਸੀਪਲ ਡਾਕਟਰ ਅਮਨਦੀਪ ਕੌਰ ਨੇ ਜਿੱਥੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ, ਉੱਥੇ ਸੰਸਥਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਡਾ ਜੋਗਿੰਦਰ ਸਿੰਘ, ਲੈਫ਼ਟੀਨੈਂਟ ਸੁਖਵਿੰਦਰ ਸਿੰਘ, ਡਾ ਗੁਰਦੀਪ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਭਰਾਜ ਧਾਰਮਿਕ ਸਮਾਗਮ 'ਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।