01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

5ਵੀਂ ਦੇ 12 ਸਕੂਲਾਂ ਦੇ ਪਹਿਲੇ ਸਥਾਨਾਂ 'ਤੇ ਆਏ ਵਿਦਿਆਰਥੀਆਂ ਦਾ ਸਨਮਾਨ

ਅਜੀਤ ਡੈਸਕ 04-04-2026
ਭਵਾਨੀਗੜ੍ਹ, 3 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਇਲਾਕੇ ਤੇ 12 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਪੰਜਵੀਂ ਜਮਾਤ ਵਿਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬਲਾਕ ਪ੍ਰਾਇਮਰੀ ਅਫ਼ਸਰ ਗੁਰਦਰਸ਼ਨ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ 'ਤੇ ਬੋਲਦਿਆਂ ਬਲਾਕ ਪ੍ਰਾਇਮਰੀ ਅਫ਼ਸਰ ਗੁਰਦਰਸ਼ਨ ਸਿੰਘ ਨੇ ਅੱਵਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅੱਗੇ ਵਧ ਕੇ ਹੋਰ ਮਿਹਨਤ ਕਰਦਿਆਂ ਆਪਣਾ ਵਧੀਆ ਭਵਿੱਖ ਬਣਾਉਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ 'ਤੇ ਬਖੋਪੀਰ ਸੈਂਟਰ ਦੇ ਮੁਖੀ ਗੁਰਜੀਤ ਸਿੰਘ ਘਾਰੂ ਨੇ ਦੱਸਿਆ ਕੇ ਬਲਾਕ ਦੇ 12 ਸਕੂਲਾਂ ਜਿਨ੍ਹਾਂ ਵਿਚ ਸਹਿਜਪਾਲ ਸਿੰਘ ਮਾਝੀ, ਹਰਪ੍ਰੀਤ ਕੁਮਾਰ ਦਿੱਤੂਪੁਰ, ਬਸੰਤੀ ਮੁਰਮੂ ਗਹਿਲਾਂ, ਏਕਮਜੋਤ ਸਿੰਘ ਜੌਲੀਆਂ, ਯੁਵਰਾਜ ਸਿੰਘ ਆਲੋਅਰਖ਼, ਬੀਗ ਕੌਰ ਬਖੋਪੀਰ, ਅਭੇ ਰਾਣਾ ਬਖ਼ਤੜੀ, ਅਨਮੋਲਪ੍ਰੀਤ ਕੌਰ ਬਖ਼ਤੜ੍ਹਾ, ਪ੍ਰਭਜੋਤ ਕੌਰ ਮਾਝਾ, ਮਨਦੀਪ ਕੌਰ ਦਿਆਲਪੁਰਾ, ਅਰਵਦੀਪ ਸਿੰਘ ਬੀਂਬੜ੍ਹ, ਸ਼ਗੁਨਪ੍ਰੀਤ ਕੌਰ ਬੀਂਬੜ੍ਹੀ ਤੋਂ ਇਲਾਵਾ ਇਨ੍ਹਾਂ ਦੇ ਅਧਿਆਪਕਾਂ ਨੂੰ ੂ ਵੀ ਸਨਮਾਨਿਤ ਕੀਤਾ | ਇਸ ਮੌਕੇ 'ਤੇ ਬਖੋਪੀਰ ਦੇ ਸਰਪੰਚ ਜਗਤਾਰ ਸਿੰਘ, ਹਰਜੀਤ ਸਿੰਘ | ਅੰਮਿ੍ਤਪਾਲ ਸਿੰਘ ਮੁੱਖ ਅਧਿਆਪਕ ਮਾਝੀ, ਅਮਨਦੀਪ ਸਿੰਘ ਬਖ਼ਤੜ੍ਹੀ, ਕਰਮਜੀਤ ਸਿੰਘ ਬਖ਼ਤੜ੍ਹਾ, ਮੰਵਲਜੀਤ ਸਿੰਘ ਜੌਲੀਆਂ, ਮਾਲਵਿੰਦਰ ਸਿੰਘ ਦਿੱਤੂਪੁਰ, ਸਵਰਨ ਸਿੰਘ ਮਾਝਾ, ਸਵਰਨਜੀਤ ਸਿੰਘ ਦਿਆਲਗੜ੍ਹ, ਹਰਜੀਤ ਕੌਰ ਬੀਂਬੜ੍ਹ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਉੱਪਲ ਖੇੜੀ ਵਿਖੇ ਡੀ.ਸੀ ਵਲੋਂ ਆਂਗਣਵਾੜੀ ਸੈਂਟਰ ਦਾ ਉਦਘਾਟਨ <br/> ਅਗਲੀ ਖ਼ਬਰ ਠੇਕਾ ਮੁਲਾਜ਼ਮ ਮੋਰਚੇ ਵਲੋਂ ਵਿੱਤ ਮੰਤਰੀ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।