22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਅਨਾਜ ਮੰਡੀ ਸੰਗਰੂਰ ਦੇ ਆੜ੍ਹਤੀਏ ਵੀ ਅਣਮਿੱਥੇ ਸਮੇਂ ਦੀ ਹੜਤਾਲ 'ਤੇ

ਅਜੀਤ ਡੈਸਕ 02-04-2026
ਸੰਗਰੂਰ, 1 ਅਪ੍ਰੈਲ (ਧੀਰਜ ਪਸ਼ੋਰੀਆ)-ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਸੱਦੇ ਦੀ ਹਮਾਇਤ ਵਿੱਚ ਅਨਾਜ ਮੰਡੀ ਸੰਗਰੂਰ ਦੇ ਆੜ੍ਹਤੀਏ ਵੀ ਅਣਮਿਥੇ ਸਮੇਂ ਦੀ ਹੜਤਾਲ ਤੇ ਚਲੇ ਗਏ ਹਨ | ਇਸ ਸਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾਂ ਨੇ ਦੱਸਿਆ ਕਿ ਆੜ੍ਹਤੀਏ ਸਰਕਾਰ ਵੱਲੋਂ ਢਾਈ ਪ੍ਰਤੀਸ਼ਤ ਆੜ੍ਹਤ ਨਾ ਕਰਨ ਦੇ ਰੋਸ ਵਜੋਂ ਹੜਤਾਲ ਤੇ ਚਲੇ ਗਏ ਹਨ | ਸ਼ੀਸ਼ਨ ਕੁਮਾਰ ਤੁੰਗਾ ਨੇ ਦੱਸਿਆ ਕਿ ਜਦੋਂ ਵੀ ਕਣਕ ਝੋਨੇ ਦਾ ਰੇਟ ਵਧਦਾ ਸੀ ਤਾਂ ਢਾਈ ਪ੍ਰਤੀਸ਼ਤ ਦੇ ਹਿਸਾਬ ਨਾਲ ਆੜ੍ਹਤ ਆਪਣੇ ਆਪ ਹੀ ਵਧ ਜਾਂਦੀ ਸੀ ਪਰ ਕੇਂਦਰ ਸਰਕਾਰ ਨੇ 2018- 19 ਤੋਂ ਇਸ ਵਾਧੇ ਤੇ ਰੋਕ ਲਾ ਕੇ ਇਸ ਨੂੰ ਕੁਇੰਟਲ ਦੇ ਹਿਸਾਬ ਉੱਤੇ ਕਰ ਦਿੱਤਾ | ਆੜ੍ਹਤ ਨੂੰ ਢਾਈ ਪ੍ਰਤੀਸ਼ਤ ਕਰਨ ਨੂੰ ਲੈ ਕੇ ਆੜ੍ਹਤੀਏ ਸੰਘਰਸ਼ ਦੇ ਰਾਹ ਪੈ ਚੁੱਕੇ ਹਨ ਜਿਸ ਨੂੰ ਪੂਰੀ ਇੱਕਮੁੱਠਤਾ ਨਾਲ ਲੜਿਆ ਜਾਵੇਗਾ | ਇਨ੍ਹਾਂ ਮੰਗਾਂ ਦੀ ਕੇਵਲ ਗੁਪਤਾ, ਕਮਲ ਮਿੱਤਲ, ਵਿਜੇ ਜੈਨ, ਜਗਜੀਵਨ ਸਿੰਘ ਰਿੰਕੂ, ਸੁਖਵਿੰਦਰ ਸਿੰਘ ਸੁੱਖਾ, ਪ੍ਰਦੀਪ ਸਿੰਗਲਾ, ਨਰੇਸ਼ ਵਿੱਕੀ, ਹਰਿੰਦਰ ਬਾਵਾ, ਨਰਿੰਦਰ ਨਿੰਦੀ, ਜਤਿੰਦਰ ਗਰੇਵਾਲ, ਦਰਸ਼ਨ ਕੁਮਾਰ ਤੁੰਗਾਂ, ਦਲਬੀਰ ਸਿੰਘ ਅÏਲਖ, ਕੁਲਦੀਪ ਤਿਵਾੜੀ ਕੇਸ਼ਵ ਸਿੰਗਲਾ, ਚਰਨਜੀਤ ਸ਼ਰਮਾ, ਦਰਸ਼ਨ ਕੁਮਾਰ ਤੁੰਗਾਂ ਅਤੇ ਹੋਰਨਾਂ ਨੇ ਪਰੋੜ੍ਹਤਾ ਕੀਤੀ ਹੈ |
ਪਿਛਲੀ ਖ਼ਬਰ ਐਡਵੋਕੇਟ ਗੁਰਵਿੰਦਰ ਸਿੰਘ ਸਰਾਓ 'ਆਪ' ਲੀਗਲ ਵਿੰਗ ਦੇ ਉਪ-ਮੰਡਲ ਧੂਰੀ ਦੇ ਪ੍ਰਧਾਨ ਤੇ ਐਡਵੋਕੇਟ ਬਲਜਿੰਦਰ ਸਿੰਘ ਹਰੀਕਾ ਮ... ਅਗਲੀ ਖ਼ਬਰ ਗੁਰਬਚਨ ਸਿੰਘ ਨਹਿਲ 'ਆਪ' ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।