ਸੰਗਰੂਰ, 31 ਮਾਰਚ (ਧੀਰਜ ਪਸੋਰੀਆ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਕਮੇਟੀ ਦੀ ਮੀਟਿੰਗ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਪੈੱ੍ਰਸ ਨੂੰ ਬਿਆਨ ਜਾਰੀ ਕਰਦਿਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਤੇ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਦੱਸਿਆ ਕਿ ਜ਼ਮੀਨੀ ਘੋਲ ਨੂੰ ਅੱਗੇ ਤੋਰਨ ਲਈ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਿਸਥਾਰ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ ਲਈ ਮੁੜ ਤੋਂ ਪਿੰਡ ਪੱਧਰ 'ਤੇ ਇਕਾਈਆਂ ਦੀ ਚੋਣ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਇਲਾਕਾ ਪੱਧਰੀ ਚੋਣ ਇਜਲਾਸ ਕੀਤਾ ਜਾਵੇਗਾ ਤੇ ਦਲਿਤ ਮਜ਼ਦੂਰਾਂ ਦੇ ਬੁਨਿਆਦੀ ਮਸਲੇ ਜ਼ਮੀਨ, ਰੁਜ਼ਗਾਰ, ਕਰਜ਼ਾ, ਜਾਤੀ ਵਿਤਕਰਾ ਲੰਬੇ ਸਮੇਂ ਤੋਂ ਵੱਖ-ਵੱਖ ਸਰਕਾਰਾਂ ਬਦਲਣ ਦੇ ਬਾਵਜੂਦ ਏਜੰਡੇ ਤੋਂ ਬਾਹਰ ਹਨ | ਦਲਿਤ ਮਜ਼ਦੂਰਾਂ ਦਾ ਮਾਣ ਸਨਮਾਨ ਬਹਾਲ ਕਰਵਾਉਣ ਲਈ ਤੇ ਦਲਿਤਾਂ ਮਜ਼ਦੂਰਾਂ ਦੀ ਮੁਕਤੀ ਲਈ ਜਥੇਬੰਦ ਹੋਣ ਤੇ ਸੰਘਰਸ਼ਾਂ ਦੇ ਮੈਦਾਨ ਤੋਂ ਬਿਨਾਂ ਕੋਈ ਵਸੀਲਾ ਨਹੀਂ ਹੈ ਤੇ ਉਪਰੋਕਤ ਬੁਨਿਆਦੀ ਮਸਲਿਆ ਦੇ ਹੱਲ ਲਈ ਵਿਸ਼ਾਲ ਜਥੇਬੰਧਕ ਅਧਾਰ ਹੋਣਾ ਜ਼ਰੂਰੀ ਹੈ ਇਸ ਲਈ ਮੌਜੂਦਾ ਸਮੇਂ ਜਦੋਂ ਸਾਰੀਆਂ ਰਾਜਨੀਤਕ ਪਾਰਟੀਆਂ ਦਲਿਤ ਮਜ਼ਦੂਰਾਂ ਦੀਆ ਵੋਟਾਂ ਲਈ ਕੁੱਕੜ ਖੋਹੀ ਕਰ ਰਹੀਆ ਹਨ ਪਰ ਉਨ੍ਹਾਂ ਦੇ ਜੀਵਨ ਨੂੰ ਬਦਲਣ ਲਈ ਤੇ ਇਕ ਮਾਨ ਸਨਮਾਨ ਦੀ ਜ਼ਿੰਦਗੀ ਜਿਊਣ ਲਈ ਕੋਈ ਪ੍ਰੋਗਰਾਮ ਦਾ ਬੁਨਿਆਦੀ ਮਸਲਾ ਏਜੰਡੇ ਤੇ ਨਹੀਂ ਹੈ ਇਸ ਲਈ ਜ਼ਮੀਨ, ਦਿਹਾੜੀ, ਰੁਜ਼ਗਾਰ, ਕਰਜ਼ਾ ਮਾਫੀ, ਜਾਤੀ ਵਿਤਕਰੇ ਦੇ ਪੱਕੇ ਹੱਲ ਲਈ 2027 ਦੀਆ ਚੋਣਾਂ ਤੋਂ ਪਹਿਲਾ ਮੁਹਿੰਮ ਚਲਾ ਕੇ ਇਹਨਾਂ ਮਸਲਿਆਂ ਨੂੰ ਲੋਕ ਮੁਹਿੰਮ ਬਣਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਜਸਵੀਰ ਕੌਰ ਹੈਡੀਕੇ, ਗੁਰਵਿੰਦਰ ਸਿੰਘ ਬੌੜਾ, ਗੁਰਦਾਸ ਸਿੰਘ ਝੱਲੂਰ, ਸ਼ਿੰਗਾਰਾ ਹੈਡੀਕੇ ਮੌਜੂਦ ਸਨ |