ਸੰਗਰੂਰ, 30 ਮਾਰਚ (ਚੌਧਰੀ ਨੰਦ ਲਾਲ ਗਾਂਧੀ)-ਇੱਥੋਂ ਦੀ ਨਾਮਵਰ ਸ਼ਖ਼ਸੀਅਤ ਏ.ਪੀ ਸਿੰਘ ਬਾਬਾ ਨੂੰ ਪੋਸਟਲ ਰਿਟਾਇਰਡ ਇੰਪਲਾਈਜ਼ ਯੂਨੀਅਨ ਦਾ ਸੰਯੁਕਤ ਸਕੱਤਰ ਚੁਣ ਲਿਆ ਗਿਆ ਹੈ | ਗੋਹਾਟੀ ਵਿਖੇ ਹੋਈ ਕੌਮੀ ਕਾਨਫ਼ਰੰਸ ਦੌਰਾਨ ਹੋਈ ਚੋਣ ਦੌਰਾਨ ਤਾਮਿਲਨਾਡੂ ਤੋਂ ਕੇ. ਰਘਵਿੰਦਰਨ ਨੂੰ ਪ੍ਰਧਾਨ, ਆਸਾਮ ਤੋਂ ਡੀ.ਕੇ ਦੇਵਨਾਥ ਨੂੰ ਸਕੱਤਰ, ਤਾਮਿਲਨਾਡੂ ਤੋਂ ਸੀ.ਸੇਕਰ ਨੂੰ ਖ਼ਜ਼ਾਨਚੀ ਅਤੇ ਏ.ਪੀ ਸਿੰਘ ਬਾਬਾ ਨੂੰ ਸੰਯੁਕਤ ਸਕੱਤਰ ਚੁਣ ਲਿਆ ਗਿਆ ਹੈ | ਏ.ਪੀ ਸਿੰਘ ਬਾਬਾ 1988 ਤੋਂ 2020 ਤੱਕ ਜ਼ਿਲ੍ਹਾ ਸੰਗਰੂਰ ਪੋਸਟਲ ਇੰਪਲਾਇਜ ਯੂਨੀਅਨ ਦੇ ਪ੍ਰਧਾਨ/ਸਕੱਤਰ ਰਹੇ ਹਨ | 2025 ਵਿਚ ਰਿਟਾਇਰਡ ਪੋਸਟਲ ਇੰਪਲਾਇਜ ਯੂਨੀਅਨ ਦੇ ਪੰਜਾਬ ਪ੍ਰਧਾਨ ਰਹਿ ਚੁੱਕੇ ਏ.ਪੀ ਸਿੰਘ ਦੀ ਇਸ ਨਵੀ ਨਿਯੁਕਤੀ ਉੱਤੇ ਨਾਮਵਰ ਲੇਖਕ ਮੋਹਨ ਸ਼ਰਮਾ, ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾਈ ਆਗੂ ਰਾਜ ਕੁਮਾਰ ਅਰੋੜਾ ਅਤੇ ਹੋਰਨਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ |