25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪਿੰਗਲਵਾੜਾ ਨੇ ਕੱਪੜੇ ਦੇ 5 ਹਜ਼ਾਰ ਥੈਲੇ ਵੰਡ ਕੇ ਸਾਲ ਭਰ ਚੱਲਣ ਵਾਲੀ ਵਾਤਾਵਰਨ ਮੁਹਿੰਮ ਦਾ ਕੀਤਾ ਆਰੰਭ <br/>

ਅਜੀਤ ਡੈਸਕ 28-03-2026
ਸੰਗਰੂਰ, 27 ਮਾਰਚ (ਸੁਖਵਿੰਦਰ ਸਿੰਘ ਫੁੱਲ)-ਪਿੰਗਲਵਾੜਾ ਅੰਮਿ੍ਤਸਰ ਸੰਸਥਾ ਵੱਲੋਂ ਅੱਜ ਇੱਥੇ ਕੱਪੜੇ ਦੇ ਥੈਲੇ ਵੰਡ ਕੇ ਲੋਕਾਂ ਨੰੂ ਪੋਲੀਥੀਨ ਲਿਫ਼ਾਫ਼ਿਆਂ ਤੋਂ ਪ੍ਰਹੇਜ਼ ਕਰਨ ਦਾ ਸੱਦਾ ਦੇ ਕੇ ਇੱਕ ਸਾਲ ਚੱਲਣ ਵਾਲੀ ਵਾਤਾਵਰਨ ਮੁਹਿੰਮ ਆਰੰਭ ਕੀਤੀ ਗਈ | ਸਥਾਨਕ ਧੂਰੀ ਰੋਡ ਸਥਿਤ ਗੁਰਦੁਆਰਾ ਮਹਿਲ ਮੁਬਾਰਕ ਤੋਂ ਵਾਤਾਵਰਨ ਨੰੂ ਬਚਾਉਣ ਲਈ ਆਰੰਭ ਕੀਤੀ ਪੈਦਲ ਯਾਤਰਾ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਸਥਾਨਕ ਵੱਡਾ ਚੌਂਕ ਲਾਗੇ ਪਹੁੰਚੀ ਤਾਂ ਵਪਾਰ ਮੰਡਲ ਵੱਲੋਂ ਇਸ ਮੁਹਿੰਮ ਦਾ ਸਵਾਗਤ ਕੀਤਾ ਗਿਆ | ਇਸ ਪੈਦਲ ਮਾਰਚ ਨੰੂ ਪਿੰਗਲਵਾੜਾ ਦੀ ਸਥਾਨਕ ਸਾਖਾ ਦੇ ਪ੍ਰਬੰਧਕ ਤਿ੍ਲੋਚਨ ਸਿੰਘ ਚੀਮਾ ਨੇ ਝੰਡੀ ਦੇ ਕੇ ਰਵਾਨਾ ਕੀਤਾ | ਪਿੰਗਲਵਾੜਾ ਸੰਸਥਾ ਦੇ ਮੁਖੀ ਡਾ: ਬੀਬੀ ਇੰਦਰਜੀਤ ਕੌਰ ਦੀ ਅਗਵਾਈ ਹੇਠ ਇਸ ਮੁਹਿੰਮ ਦੌਰਾਨ 5 ਹਜ਼ਾਰ ਥੈਲਾ ਵੰਡਿਆ ਗਿਆ | ਇਕੱਠ ਨੰੂ ਸੰਬੋਧਨ ਕਰਦਿਆ ਡਾ: ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਬੱਚਿਆਂ ਦੇ ਭਵਿੱਖ ਨੰੂ ਬਚਾਉਣ ਲਈ ਪੋਲੀਥੀਨ ਮੁਕਤ ਹੋਣਾ ਪਵੇਗਾ | ਅਜਿਹਾ ਕਰਨ ਲਈ ਲੋਕਾਂ ਨੰੂ ਅੱਗੇ ਆਉਣ ਦੀ ਲੋੜ ਹੈ | ਸੰਸਥਾ ਦੇ ਟਰੱਸਟੀ ਮਾਸਟਰ ਰਾਜਵੀਰ ਸਿੰਘ ਨੇ ਕਿਹਾ ਕਿ ਇਸ ਸੰਬੰਧੀ ਸਰਕਾਰਾਂ ਅਤੇ ਲੋਕਾਂ ਨੰੂ ਸਖ਼ਤ ਫ਼ੈਸਲੇ ਲੈਣੇ ਪੈਣਗੇ | ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ ਨੇ ਕਿਹਾ ਕਿ ਵਪਾਰ ਮੰਡਲ ਵੱਲੋਂ ਇਸ ਮੁਹਿੰਮ ਲਈ ਪੂਰਾ ਸਾਥ ਦਿੱਤਾ ਜਾਵੇਗਾ | ਉਨ੍ਹਾਂ ਨੇ ਡਾ: ਬੀਬੀ ਇੰਦਰਜੀਤ ਕੌਰ ਨੰੂ ਸਨਮਾਨਿਤ ਵੀ ਕੀਤਾ | ਸੁਰਿੰਦਰਪਾਲ ਸਿੰਘ ਸਿਦਕੀ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਡਾ: ਇਕਬਾਲ ਸਿੰਘ ਸਕਰੌਦੀ ਨੇ ਇਸ ਮੁਹਿੰਮ ਦਾ ਸਵਾਗਤ ਕਰਦਿਆ ਲੋਕਾਂ ਨੰੂ ਸਾਥ ਦੇਣ ਦਾ ਸੱਦਾ ਦਿੱਤਾ | ਇਸ ਮੌਕੇ ਪਿੰਗਲਵਾੜਾ ਦੀ ਸੰਗਰੂਰ ਬਰਾਂਚ ਦੇ ਸਹਾਇਕ ਪ੍ਰਬੰਧਕ ਹਰੀ ਸਿੰਘ ਅਰੋੜਾ, ਤਿਲਕ ਰਾਜ, ਮਾਸਟਰ ਸਤਪਾਲ, ਜਗਜੀਤ ਸਿੰਘ, ਪ੍ਰੋ: ਨਿਰਭੈ ਸਿੰਘ ਪਟਿਆਲਾ, ਮੀਤ ਅੰਗਰੇਜ਼ ਚੰਡੀਗੜ੍ਹ, ਡਾ: ਇੰਦਰਮਨਜੋਤ ਸਿੰਘ, ਡਾ: ਇੰਦਰਜੋਤ ਕੌਰ, ਡਾ: ਅਮਨਪ੍ਰੀਤ ਕੌਰ, ਡਾ: ਉਪਾਸਨਾ, ਜਥੇਦਾਰ ਨਾਜ਼ਰ ਸਿੰਘ ਬਡਰੁੱਖਾਂ, ਕੁਲਵੰਤ ਕਸ਼ਕ, ਸੁਖਦਰਸ਼ਨ ਸਿੰਘ, ਮੇਜਰ ਸਿੰਘ ਧੂਰੀ, ਜਰਨੈਲ ਸਿੰਘ, ਪਿ੍ੰਸੀਪਲ ਬਲਵੰਤ ਸਿੰਘ, ਮਨੀਸ਼ ਥਰੇਜਾ, ਰਾਜੇਸ਼ ਥਰੇਜਾ ਚੇਅਰਮੈਨ ਵਪਾਰ ਮੰਡਲ, ਪਰਮਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ | ਬਾਅਦ ਵਿੱਚ 'ਅਜੀਤ' ਨਾਲ ਗੱਲਬਾਤ ਕਰਦਿਆਂ ਡਾ: ਬੀਬੀ ਇੰਦਰਜੀਤ ਕੌਰ ਅਤੇ ਮਾਸਟਰ ਰਾਜਵੀਰ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਇਹ ਮੁਹਿੰਮ ਪੂਰਾ ਸਾਲ ਚੱਲੇਗੀ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅੰਮਿ੍ਤਸਰ ਅਤੇ ਚੰਡੀਗੜ੍ਹ ਵਿੱਚ ਵੀ ਕੱਪੜੇ ਦੇ ਥੈਲੇ ਵੰਡ ਕੇ ਲੋਕਾਂ ਨੰੂ ਸੁਚੇਤ ਕਰਨ ਦਾ ਯਤਨ ਕੀਤਾ ਗਿਆ ਹੈ |

ਪਿਛਲੀ ਖ਼ਬਰ 28-03-26 ਅਗਲੀ ਖ਼ਬਰ ਸ੍ਰੀ ਸਾਲਾਸਰ ਬਾਲਾ ਜੀ ਦੀ ਵਿਸ਼ਾਲ ਰੱਥ ਯਾਤਰਾ ਵਿੱਚ ਵੱਖ-ਵੱਖ ਰਾਜਾਂ ਦੇ ਹਜ਼ਾਰਾਂ ਭਗਤਾਂ ਨੇ ਭਾਗ ਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।