25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅਦਾਰਾ ਪ੍ਰਵਾਜ਼ ਦੀ ਜ਼ਿਲ੍ਹਾ ਇਕਾਈ ਦਾ ਗਠਨ <br/>

ਅਜੀਤ ਡੈਸਕ 28-03-2026
ਸੰਗਰੂਰ, 27 ਮਾਰਚ (ਸੁਖਵਿੰਦਰ ਸਿੰਘ ਫੁੱਲ)-ਅਦਾਰਾ ਪ੍ਰਵਾਜ਼ ਦੀ ਇਕ ਮੀਟਿੰਗ ਨਾਵਲਕਾਰ ਸੁਖਵਿੰਦਰ ਪੱਪੀ ਦੀ ਅਗਵਾਈ ਵਿੱਚ ਗਦਰ ਮੈਮੋਰੀਅਲ ਭਵਨ ਵਿਖੇ ਹੋਈ ਇਸ ਮੀਟਿੰਗ ਵਿੱਚ ਬੀਰਇੰਦਰ ਸਿੰਘ ਬਨਭੌਰੀ, ਸੁੱਖ ਆਲਮ ਸੁਖਵਿੰਦਰ ਗਿਰ, ਕੁਲਵੰਤ ਖਨੌਰੀ, ਸੁਖਜੀਤ ਚੀਮਾ, ਰਾਮਵੀਰ ਸਿੰਘ ਮੰਗਾ, ਬਿੱਕਰ ਸਿੰਘ, ਵਿਸ਼ਾਲ ਲੌਂਗੋਵਾਲ ਸ਼ਾਮਲ ਹੋਏ | ਮੀਟਿੰਗ ਵਿੱਚ ਜ਼ਿਲ੍ਹਾ ਇਕਾਈ ਦੀ ਚੋਣ ਕੀਤੀ ਗਈ, ਜਿਸ ਵਿੱਚ ਸੁਖਜੀਤ ਚੀਮਾ ਨੂੰ ਜ਼ਿਲ੍ਹਾ ਪ੍ਰਧਾਨ, ਕੁਲਵੰਤ ਖਨੌਰੀ ਨੂੰ ਜ਼ਿਲ੍ਹਾ ਜਨਰਲ ਸਕੱਤਰ ਅਤੇ ਸੁਖ ਆਲਮ ਨੂੰ ਖ਼ਜ਼ਾਨਚੀ ਚੁਣ ਲਿਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਸੁਖਵਿੰਦਰ ਪੱਪੀ ਨੇ ਕਿਹਾ ਅਦਾਰਾ ਪਰਵਾਜ਼ ਇੱਕ ਵੱਡੇ ਮਿਸ਼ਨ ਨੂੰ ਲੈ ਕੇ ਚੱਲ ਰਿਹਾ ਹੈ | ਇਸ ਇਸ ਜਥੇਬੰਦੀ ਦਾ ਮਕਸਦ ਉਨ੍ਹਾਂ ਲੇਖਕਾਂ, ਕਲਾਕਾਰਾਂ, ਫ਼ਿਲਮਸਾਜ਼ਾਂ, ਗਾਇਕਾਂ, ਕਵੀਆਂ ਅਤੇ ਚਿੱਤਰਕਾਰਾਂ ਨੂੰ ਇੱਕ ਅਜਿਹੇ ਮੰਚ 'ਤੇ ਇਕੱਠਾ ਕਰਨਾ ਹੈ ਜੋ ਮਨੁੱਖ ਦੇ ਹੱਕ ਦੀ ਗੱਲ ਕਰਨ | ਉਨ੍ਹਾਂ ਕਿਹਾ ਕਿ ਮਨੁੱਖ ਦੀ ਹੋਂਦ ਖ਼ਿਲਾਫ਼ ਹੋ ਰਹੇ ਗੈਰ ਮਨੁੱਖੀ ਕੰਮਾਂ ਦੇ ਪ੍ਰਤੀਕਰਮ ਵਜੋਂ ਸਾਹਿਤ ਸਿਰਜਣ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ ਅਤੇ ਮਨੁੱਖ ਦੀ ਹੋਂਦ ਨੂੰ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਅਦਾਰੇ ਵੱਲੋਂ ਇੱਕ ਵੱਡਾ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ ਕਿਸੇ ਮਾਣਮੱਤੀ ਸ਼ਖ਼ਸੀਅਤ ਦਾ ਰੂ ਬ ਰੂ ਕੀਤਾ ਜਾਵੇਗਾ | ਇਸ ਮੌਕੇ ਅਰਵਿੰਦਰ ਕੌਰ ਕਾਕੜਾ ਅਤੇ ਅਜਮੇਰ ਸਿੱਧੂ ਵੱਲੋਂ ਸੰਪਾਦਿਤ ਕਾਵਿ ਸੰਗ੍ਰਹਿ 'ਮੈਂ ਗਾਜ਼ਾ ਕਹਿਣਾ' ਵੀ ਲੋਕ ਅਰਪਣ ਕੀਤਾ ਗਿਆ |

ਪਿਛਲੀ ਖ਼ਬਰ ਸ੍ਰੀ ਸਾਲਾਸਰ ਬਾਲਾ ਜੀ ਦੀ ਵਿਸ਼ਾਲ ਰੱਥ ਯਾਤਰਾ ਵਿੱਚ ਵੱਖ-ਵੱਖ ਰਾਜਾਂ ਦੇ ਹਜ਼ਾਰਾਂ ਭਗਤਾਂ ਨੇ ਭਾਗ ਲਿਆ <br/> ਅਗਲੀ ਖ਼ਬਰ ਰਾਮ ਨੌਮੀ ਦਾ ਮਹਾਂਉਤਸਵ ਬੜੀ ਸ਼ਰਧਾ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।