21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਤਿੰਨ ਰੋਜਾ ਸਮਾਗਮ ਸਮਾਪਤ-ਮੈਡੀਕਲ ਕੈਂਪ ਦੌਰਾਨ 350 ਮਰੀਜ਼ਾਂ ਦਾ ਕੀਤਾ ਚੈੱਕਅਪ <br/>

ਪਿੰਡ ਬਹਾਦਰਪੁਰ ਵਿਖੇ ਚੰਦੋ ਮਾਈ ਦੇ ਅਸਥਾਨ 'ਤੇ ਕਵੀਸ਼ਰੀ ਜਥਾ ਕਵੀਸ਼ਰੀ ਸੁਣਾਉਂਦਾ ਹੋਇਆ ਅਤੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਮੈਂਬਰ | ਤਸਵੀਰ: ਦਮਦਮੀ <br/> 11-03-2026
ਮਸਤੂਆਣਾ ਸਾਹਿਬ, 10 ਮਾਰਚ (ਦਮਦਮੀ) - ਨੇੜਲੇ ਪਿੰਡ ਬਹਾਦਰਪੁਰ ਵਿਖੇ ਚੰਦੋ ਮਾਈ ਦੀ ਯਾਦ ਵਿਚ ਜਿੱਥੇ ਤਿੰਨ ਰੋਜਾ ਧਾਰਮਿਕ ਸਮਾਗਮ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਅਤੇ ਸਮੂਹ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ, ਉੱਥੇ ਮੁਫ਼ਤ ਮੈਡੀਕਲ ਚੈੱਕਅਪ ਅਤੇ ਨੈਚੁਰੋਪੈਥੀ ਕੈਂਪ ਲਗਾਇਆ ਗਿਆ | ਕੈਂਪ ਦੌਰਾਨ 350 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਡਾਕਟਰ ਸੁਰਿੰਦਰ ਸਰਮਾ, ਜਗਦੀਸ਼ ਬਹਾਦਰਪੁਰੀ ਅਤੇ ਗਮਦੂਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਚੰਦੋ ਮਾਈ ਦੇ ਅਸਥਾਨ ਤੇ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਰਣਦੀਪ ਸਿੰਘ ਦਿਓਲ, ਬਲਵਿੰਦਰ ਸਿੰਘ ਭੱਠਲ, ਸ਼ਿੰਦਰਪਾਲ ਸਿੰਘ ਵੈਦ, ਕੁਲਵਿੰਦਰ ਸਿੰਘ, ਨੌਜਵਾਨ ਆਗੂ ਕਮਲਜੀਤ ਸਿੰਘ, ਹਰਪਾਲ ਸਿੰਘ ਖਹਿਰਾ, ਈਸ਼ਵਰ ਚੰਦਰ, ਧਰਮਪਾਲ, ਜਗਵਿੰਦਰ ਸਿੰਘ ਨੰਬਰਦਾਰ, ਕਾਲਾ ਸਿੰਘ, ਬੱਗਾ ਸਿੰਘ, ਕੁਲਵਿੰਦਰ ਸਿੰਘ, ਰੂਪ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਨੌਜਵਾਨਾਂ ਵਲੋਂ ਇਸ ਸਮਾਗਮ ਲਈ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਮੋਹਤਵਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ |

ਪਿਛਲੀ ਖ਼ਬਰ 14 ਨਵੇਂ ਕੰਪਿਊਟਰ ਸੈੱਟ ਸਕੂਲ ਨੂੰ ਸਮਰਪਿਤ <br/> ਅਗਲੀ ਖ਼ਬਰ ਚੋਣਾਂ ਸਮੇਂ ਕੀਤੇ ਗਏ ਵਾਅਦਿਆਂ ਤੋਂ ਭੱਜ ਰਹੀ ਹੈ 'ਆਪ' ਦੀ ਸਰਕਾਰ-ਜਰਨੈਲ ਸਿੰਘ ਦੁੱਲਮਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।