21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਅਕਾਲੀ ਦਲ ਵੱਲੋਂ ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ ਨੂੰ ਬੀ.ਸੀ. ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ-ਵਰਕਰ ਬਾਗੋ ਬਾਗ਼ <br/>

ਅਜੀਤ ਡੈਸਕ 11-03-2026
ਮੂਨਕ, 10 ਮਾਰਚ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਅਕਾਲੀ ਦਲ ਵੱਲੋਂ ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ ਨੂੰ ਬੀ ਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ(ਦੇਹਾਤੀ) ਨਿਯੁਕਤ ਕਰਨ ਨਾਲ ਪਾਰਟੀ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਐਲਾਨ ਤੋਂ ਬਾਅਦ ਇਲਾਕੇ ਦੇ ਵਰਕਰਾਂ ਨੇ ਇਕੱਠੇ ਹੋ ਕੇ ਲੱਡੂ ਵੰਡੇ ਅਤੇ ਇਕ-ਦੂਜੇ ਨੂੰ ਵਧਾਈ ਦਿੱਤੀ | ਪਾਰਟੀ ਆਗੂ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਗਗਨਦੀਪ ਸਿੰਘ ਖੰਡੇਬਾਦ ਹਲਕਾ ਇੰਚਾਰਜ ਲਹਿਰਾ, ਅਰਵਿੰਦ ਖੰਨਾ ਹਲਕਾ ਇੰਚਾਰਜ ਸੰਗਰੂਰ ਵਿਨਰਜੀਤ ਸਿੰਘ ਖਡਿਆਲ ਹਲਕਾ ਇੰਚਾਰਜ ਸੁਨਾਮ, ਗੁਲਜ਼ਾਰ ਸਿੰਘ ਮੂਨਕ ਹਲਕਾ ਇੰਚਾਰਜ ਦਿੜਬਾ, ਰਣਜੀਤ ਸਿੰਘ ਕਾਤਰੋਂ ਹਲਕਾ ਇੰਚਾਰਜ ਧੂਰੀ, ਹਰਪਾਲ ਸਿੰਘ ਖਡਿਆਲ ਜ਼ਿਲ੍ਹਾ ਕੋਡੀਨੇਟਰ ਸੰਗਰੂਰ, ਇਕਬਾਲ ਸਿੰਘ ਪੂਨੀਆ ਮੀਤ ਪ੍ਰਧਾਨ ਅਕਾਲੀ ਦਲ, ਹਲਕਾ ਪ੍ਰਧਾਨ ਯੂਥ ਅਕਾਲੀ ਗੁਰਵਿੰਦਰ ਸਿੰਘ ਸ਼ੇਰਗੜ੍ਹ, ਸਾਬਕਾ ਚੇਅਰਮੈਨ ਬੀਬੀ ਦਲਜੀਤ ਕੌਰ ਭੁੱਲਰ ਸੀਨੀਅਰ ਆਗੂ ਇਸਤਰੀ ਵਿੰਗ, ਸੀਨੀਅਰ ਆਗੂ ਗੁਰਦੀਪ ਸਿੰਘ ਮਕੌਰੜ, ਮਾਸਟਰ ਰਾਮ ਸਿੰਘ, ਸਰਪੰਚ ਜਸਪਾਲ ਸਿੰਘ ਦੇਹਲਾ, ਸਾਬਕਾ ਚੇਅਰਮੈਨ ਗੋਲਡੀ ਚੀਮਾ, ਸੁਰਜਮਲ ਗੁਲਾੜੀ, ਸਰਕਲ ਪ੍ਰਧਾਨ ਕੇਵਲ ਸਿੰਘ ਰਾਏਧਰਾਨਾ, ਜਥੇਦਾਰ ਜੁਗਰਾਜ ਸਿੰਘ ਬਾਗੜੀ, ਰਤਨ ਸਿੰਘ ਕਰੋਦਾ, ਜੁਗਰਾਜ ਸਿੰਘ ਬਖੋਰਾ, ਸੇਵਾ ਸਿੰਘ ਬੱਲਰਾ, ਟਹਿਲ ਸਿੰਘ ਮੰਡਵੀ, ਪਰਮਜੀਤ ਜੰਮੂ ਮੰਡਵੀ, ਗੁਰਦੀਪ ਸਿੰਘ ਬੈਹਣੀਵਾਲ ਖਨੋਰੀ, ਨੈਬ ਸਿੰਘ ਪੁਨੀਆ, ਜਗਦੇਵ ਸਿੰਘ ਖੰਡੇਬਾਦ ਹਜੂਰਾ ਸਿੰਘ, ਹਰਵਿੰਦਰ ਸਿੰਘ ਰੋਡੇਵਾਲਾ, ਸਰਵਜੀਤ ਸਿੰਘ ਸੁਰਜਣ ਭੈਣੀ, ਰਣਵੀਰ ਸਿੰਘ ਚੋਟੀਆਂ, ਮਨਜੀਤ ਸਿੰਘ ਮਨੀ, ਐਡ ਜਗਦੀਪ ਸਿੰਘ ਸੰਧੂ ਲੇਹਲ ਕਲਾਂ ਹਰਪ੍ਰੀਤ ਸਿੰਘ ਸੇਖੋਂ, ਸਿਮਰਨ ਸਿੰਘ ਮਕੌਰੜ ਸਾਹਿਬ ਨਵਜੋਤ ਸਿੰਘ ਮਕੌਰੜ ਸਾਹਿਬ, ਮਲਕੀਤ ਸਿੰਘ ਮਹਾਸਿੰਘ ਵਾਲਾ, ਜਸਵਿੰਦਰ ਸਿੰਘ ਵਿਰਕ, ਕਾਲਾ ਡੂਡੀਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਬੀਸੀ ਵਿੰਗ ਦੇ ਕੌਮਾਂਤਰੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਿਰਮਲ ਸਿੰਘ ਕੜੈਲ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਲਈ ਤਨ ਮਨ ਨਾਲ ਨਿਭਾਈਆਂ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਬੀ ਸੀ ਵਿੰਗ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕਰੇਗੀ | ਨਿਰਮਲ ਸਿੰਘ ਕੜੈਲ ਦੇ ਤਜਰਬੇ ਅਤੇ ਲੋਕਪਿ੍ਯਤਾ ਨਾਲ ਪਾਰਟੀ ਨੂੰ ਨਵੀਂ ਦਿਸ਼ਾ ਮਿਲੇਗੀ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਪੂਰੀ ਤਨਦੇਹੀ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ | ਨਿਰਮਲ ਸਿੰਘ ਕੜੈਲ ਨੇ ਵੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸੀਨੀਅਰ ਲੀਡਰਸ਼ਿਪ ਅਤੇ ਵਰਕਰਾਂ ਦੇ ਵਿਸ਼ਵਾਸ 'ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਜ਼ਿਲ੍ਹੇ ਵਿੱਚ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ |


ਅਕਾਲੀ ਦਲ ਵੱਲੋਂ ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ ਨੂੰ ਬੀ ਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਤੇ ਸਿਰੋਪਾਓ ਪਾ ਕੇ ਮੂੰਹ ਮਿੱਠਾ ਕਰਵਾਉਂਦੇ ਹੋਏ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਮਾਸਟਰ ਰਾਮ ਸਿੰਘ ਦੇਹਲਾ, ਜਸਵਿੰਦਰ ਸਿੰਘ ਵਿਰਕ ਤੇ ਹੋਰ | ਤਸਵੀਰ: ਪ੍ਰਵੀਨ ਮਦਾਨ


ਪਿਛਲੀ ਖ਼ਬਰ ਸਿੱਖਿਆ ਖੇਤਰ ਦੀਆਂ ਦੋ ਸ਼ਖ਼ਸੀਅਤਾਂ ਸਨਮਾਨਿਤ <br/> ਅਗਲੀ ਖ਼ਬਰ ਅÏਰਤ ਨੂੰ ਸਮਾਨਤਾ ਦਾ ਅਧਿਕਾਰ ਦੇਣ ਨਾਲ ਸਿਰਜਿਆ ਜਾ ਸਕਦਾ ਚੰਗਾ ਸਮਾਜ-ਪ੍ਰੋ. ਸੁਖਵਿੰਦਰ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।