15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਨੰਗਲ-ਅਮਰਗੜ੍ਹ ਸੜਕ 'ਤੇ ਬਣ ਰਹੇ ਗੋਦਾਮ ਖ਼ਿਲਾਫ਼ ਪਿੰਡ ਵਾਸੀਆਂ ਤੇ ਕਿਸਾਨ ਯੂਨੀਅਨ ਵਲੋਂ ਧਰਨਾ <br/>

ਨੰਗਲ-ਅਮਰਗੜ੍ਹ ਸੜਕ 'ਤੇ ਗੋਦਾਮ ਦੇ ਨਿਰਮਾਣ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਦੇ ਹੋਏ ਪਿੰਡ ਨੰਗਲ ਦੇ ਵਸਨੀਕ ਅਤੇ ਕਿਸਾਨ ਆਗੂ | ਤਸਵੀਰ: ਜਤਿੰਦਰ ਮੰਨਵੀ <br/> 10-03-2026
ਅਮਰਗੜ੍ਹ, 9 ਮਾਰਚ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਨੰਗਲ-ਅਮਰਗੜ੍ਹ ਸੜਕ ਤੇ ਬਣ ਰਹੇ ਗੋਦਾਮ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਧਰਨਾ ਲਗਾ ਕੇ ਸਬੰਧਿਤ ਵਿਭਾਗ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸਰਪੰਚ ਮਨਪ੍ਰੀਤ ਸਿੰਘ ਮਨੀ ਨੰਗਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਗੋਦਾਮ ਬਣਾਇਆ ਜਾ ਰਿਹਾ ਹੈ ਉਹ ਪਿੰਡ ਤੋਂ ਬਹੁਤ ਘੱਟ ਦੂਰੀ ਤੇ ਸਥਿਤ ਹੈ, ਜਦਕਿ ਨਿਯਮਾਂ ਅਨੁਸਾਰ ਇੱਥੇ ਇਸ ਤਰ੍ਹਾਂ ਦਾ ਗੋਦਾਮ ਨਹੀਂ ਬਣ ਸਕਦਾ | ਉਨ੍ਹਾਂ ਖ਼ਦਸ਼ਾ ਜਤਾਉਂਦਿਆਂ ਕਿਹਾ ਕਿ ਗੋਦਾਮ ਬਣਨ ਨਾਲ ਭਵਿੱਖ ਵਿਚ ਕਣਕ ਚੋਂ ਉੱਡਣ ਵਾਲੇ ਕੀਟ-ਪਤੰਗੇ ਅਤੇ ਸੁਸਰੀ ਆਦਿ ਪਿੰਡ ਵਾਸੀਆਂ ਦੇ ਘਰਾਂ ਅਤੇ ਰਸੋਈਆਂ ਤੱਕ ਪਹੁੰਚਣਗੇ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ |ਸਰਪੰਚ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਹਿਲਾਂ ਵੀ ਇਸ ਸਬੰਧੀ ਲਿਖਤੀ ਰੂਪ 'ਚ ਮਹਿਕਮੇ ਨੂੰ ਅਪੀਲ ਕੀਤੀ ਗਈ ਸੀ ਤੇ ਕੁਝ ਸਮੇਂ ਲਈ ਕੰਮ ਰੋਕਿਆ ਗਿਆ ਸੀ ਪਰ ਹੁਣ ਮੁੜ ਸ਼ੁਰੂ ਕਰ ਦਿੱਤਾ ਹੈ | ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਕੇਵਲ ਸਿੰਘ ਭੜੀ ਮਾਨਸਾ ਨੇ ਕਿਹਾ ਕਿ ਜੇਕਰ ਪਿੰਡ ਨੇੜੇ ਗੋਦਾਮ ਬਣਦਾ ਹੈ ਤਾਂ ਇੱਥੇ ਟਰੱਕਾਂ ਦੀ ਆਵਾਜਾਈ ਬਹੁਤ ਵੱਧ ਜਾਵੇਗੀ, ਜਿਸ ਨਾਲ ਪਿੰਡ ਵਾਸੀਆਂ ਲਈ ਸੜਕ 'ਤੇ ਆਉਣਾ-ਜਾਣਾ ਮੁਸ਼ਕਲ ਹੋ ਜਾਵੇਗਾ | ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜਦ ਤੱਕ ਪ੍ਰਸ਼ਾਸਨ ਗੋਦਾਮ ਦਾ ਕੰਮ ਰੁਕਵਾ ਨਹੀਂ ਲੈਂਦਾ, ਤਦ ਤੱਕ ਉਹ ਨੰਗਲ-ਅਮਰਗੜ੍ਹ ਸੜਕ ਨੂੰ ਜਾਮ ਕਰਕੇ ਧਰਨਾ ਜਾਰੀ ਰੱਖਣਗੇ | ਇਸ ਮੌਕੇ ਸਰਪੰਚ ਮਨਪ੍ਰੀਤ ਸਿੰਘ ਮਨੀ ਨੰਗਲ, ਸਾਬਕਾ ਸਰਪੰਚ ਬਲਦੇਵ ਸਿੰਘ, ਪੰਚ ਹਰਜੀਤ ਸਿੰਘ, ਪੰਚ ਗੁਰਮੀਤ ਕੌਰ, ਹਰਵਿੰਦਰ ਸਿੰਘ, ਗਗਨਦੀਪ ਸਿੰਘ, ਗੁਰਸਿਮਰਨ ਸਿੰਘ, ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਨਿਰਮਲ ਸਿੰਘ ਅਲੀਪੁਰ, ਕੇਵਲ ਸਿੰਘ ਭੜੀ ਮਾਨਸਾ, ਸਰਬਜੀਤ ਸਿੰਘ, ਹਰਿੰਦਰ ਸਿੰਘ ਚੌਂਦਾ, ਪਰਮਦੀਪ ਸਿੰਘ ਜਾਮਾ ਸਮੇਤ ਕਿਸਾਨ ਆਗੂ, ਪਿੰਡ ਵਾਸੀ ਤੇ ਬੀਬੀਆਂ ਮੌਜੂਦ ਸਨ |

ਪਿਛਲੀ ਖ਼ਬਰ ਪੈਨਸ਼ਨਰਾਂ ਨੇ ਰੋਸ ਰੈਲੀ ਅਤੇ ਰੋਸ ਮਾਰਚ ਕਰਕੇ ਬਜਟ ਦੀਆਂ ਕਾਪੀਆਂ ਸਾੜੀਆਂ-ਜੱਸੀ <br/> ਅਗਲੀ ਖ਼ਬਰ ਪੰਜਾਬ ਨੂੰ ਕੋਈ ਦਿਸ਼ਾ ਦੇਣ ਦੀ ਬਜਾਏ ਸਿਰਫ਼ ਲੋਕਾਂ ਨੂੰ ਭਰਮਾਇਆ ਜਾ ਰਿਹਾ-ਝੂੰਦਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।