01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਢੀਂਡਸਾ ਦੀ ਬਰਸੀ ਮੌਕੇ ਲੌਂਗੋਵਾਲ ਤੋਂ ਵੱਡਾ ਜਥਾ ਰਵਾਨਾ ਹੋਵੇਗਾ <br/>

ਸਵ. ਸੁਖਦੇਵ ਸਿੰਘ ਢੀਂਡਸਾ ਦੀ ਬਰਸੀ ਵਿਚ ਸ਼ਾਮਿਲ ਹੋਣ ਸੰਬੰਧੀ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਜੀਤ ਸਿੰਘ ਸਿੱਧੂ | ਤਸਵੀਰ: ਵਿਨੋਦ <br/> 09-03-2026
ਲੌਂਗੋਵਾਲ, 8 ਮਾਰਚ (ਵਿਨੋਦ, ਸ. ਖੰਨਾ)-ਸ਼੍ਰੋਮਣੀ ਅਕਾਲੀ ਦਲ ਦੇ ਰੂਹੇ ਰਵਾਂ ਸਾਬਕਾ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਪਹਿਲੀ ਬਰਸੀ 11 ਮਾਰਚ (ਬੁੱਧਵਾਰ) ਨੂੰ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਮਨਾਈ ਜਾ ਰਹੀ ਹੈ | ਬਰਸੀ ਸਮਾਗਮ ਵਿਚ ਲੌਂਗੋਵਾਲ ਤੋਂ ਸ਼ਾਮਲ ਹੋਣ ਸਬੰਧੀ ਅਹਿਮ ਮੀਟਿੰਗ ਸਵ. ਢੀਂਡਸਾ ਦੇ ਨੇੜਲੇ ਸਾਥੀ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਹੋਈ | ਜਿਸ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦਾ ਲੌਂਗੋਵਾਲ ਇਲਾਕੇ ਨਾਲ ਉਚੇਚਾ ਮੋਹ ਪਿਆਰ ਰਿਹਾ ਹੈ ਇਸ ਲਈ ਆਪਣੇ ਮਹਿਬੂਬ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਬਰਸੀ ਸਮਾਗਮ ਵਿਚ ਸ਼ਾਮਲ ਹੋਣ ਲਈ ਲੌਂਗੋਵਾਲ ਇਲਾਕੇ ਦੇ ਅਕਾਲੀ ਵਰਕਰਾਂ ਵਿੱਚ ਵੱਡਾ ਉਤਸ਼ਾਹ ਹੈ | ਉਨ੍ਹਾਂ ਦੱਸਿਆ ਕਿ ਵੱਖ ਵੱਖ ਸਾਧਨਾ ਰਾਹੀਂ ਵਰਕਰਾਂ ਦਾ ਵੱਡਾ ਜਥਾ ਲੌਂਗੋਵਾਲ ਤੋਂ ਰਵਾਨਾ ਹੋਵੇਗਾ | ਇਸ ਮੌਕੇ ਡੈਲੀਗੇਟ ਭਗਵੰਤ ਸਿੰਘ, ਡੈਲੀਗੇਟ ਗੁਰਮੀਤ ਸਿੰਘ ਸਿੱਧੂ, ਬਾਰੂ ਰਾਮ ਲੰਬੂ, ਪਿ੍ੰ. ਹਰਪ੍ਰੀਤ ਸਿੰਘ ਸਿੱਧੂ, ਨੰਬਰਦਾਰ ਬਲਿਹਾਰੀ ਸਿੰਘ, ਜਸਵਿੰਦਰ ਸਿੰਘ ਲਿਬੜਾ, ਹਾਕਮ ਸਿੰਘ ਭੁੱਲਰ, ਜਸਵਿੰਦਰ ਸਿੰਘ ਨੱਪੀ, ਦਾਤਾ ਰਾਮ, ਕਮਲਵੀਰ ਸਿੰਘ ਵੀਰੂ ਅਤੇ ਹੋਰ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ 10ਵਾਂ ਕਬੱਡੀ ਕੱਪ 19 ਨੂੰ <br/> ਅਗਲੀ ਖ਼ਬਰ ਪ੍ਰਦੀਪ ਮਿੱਤਲ ਲਗਾਤਾਰ 5ਵੀਂ ਵਾਰ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।