30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮਹਿਲਾਵਾਂ ਨੂੰ ਚੋਣ ਵਰ੍ਹੇ ਦੌਰਾਨ 1000 ਰੁਪਏ ਦੇਣ ਦਾ ਐਲਾਨ ਸਿਆਸੀ ਸਟੰਟ-ਪਿ੍ੰਸੀਪਲ ਸ਼ਰਮਾ

ਅਜੀਤ ਡੈਸਕ 09-03-2026
ਸੰਗਰੂਰ, 8 ਮਾਰਚ (ਅਮਨਦੀਪ ਸਿੰਘ ਬਿੱਟਾ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਇਸਤਰੀ ਵਿੰਗ ਦੀ ਆਗੂ ਪਿ੍ੰਸੀਪਲ ਮੰਜੂਲਾ ਸ਼ਰਮਾ ਨੇ ਪੰਜਾਬ ਸਰਕਾਰ ਵਲੋਂ ਮਹਿਲਾ ਦਿਵਸ ਉੱਤੇ ਰਾਜ ਦੀ ਸਿਆਸੀ ਸਟੰਟ ਕਰਾਰ ਦਿੱਤਾ ਹੈ | ਪਿ੍ੰਸੀਪਲ ਸ਼ਰਮਾ ਨੇ ਕਿਹਾ ਕਿ ਚੋਣ ਵਰ੍ਹੇ ਦੌਰਾਨ ਕੀਤਾ ਇਹ ਐਲਾਨ ਸਰਕਾਰ ਦੀ ਬਦਨੀਅਤ ਨੂੰ ਬਿਆਨ ਕਰਦਾ ਹੈ ਕਿਉਂਕਿ ਪਿਛਲੇ ਚਾਰ ਸਾਲਾ ਦੌਰਾਨ ਆਪ ਸਰਕਾਰ ਨੇ ਮਹਿਲਾਵਾਂ ਦੀ ਕੋਈ ਸਾਰ ਨਹੀਂ ਲਈ ਹੈ ਅਤੇ ਹੁਣ ਚੋਣਾ ਨੂੰ ਸਨਮੁੱਖ ਦੇਖਦਿਆਂ ਸੱਤਾਧਾਰੀ ਧਿਰ ਦਾ ਇਹ ਯਤਨ ਵੋਟਾਂ ਬਟੋਰਨ ਦਾ ਯਤਨ ਹੈ | ਆਪ ਸਰਕਾਰ ਦੀ ਇਨ੍ਹਾਂ ਚਾਲਾਂ ਨੂੰ ਅਕਾਲੀ ਦਲ ਦਾ ਇਸਤਰੀ ਵਿੰਗ ਲੋਕ ਕਚਹਿਰੀ ਵਿਚ ਲੈ ਕੇ ਜਾਵੇਗਾ ਅਤੇ ਪੰਜਾਬ ਦੀ ਮਹਿਲਾਵਾਂ ਨੂੰ ਅਸਲੀਅਤ ਬਾਰੇ ਜਾਣੂ ਕਰਾਵਾਂਗੇ | ਉਨ੍ਹਾਂ ਮੰਗ ਕੀਤੀ ਕਿ ਪਿਛਲੇ ਚਾਰ ਦਾ ਮਹਿਲਾਵਾਂ ਦਾ ਬਕਾਇਆ ਜੋ 48000 ਪ੍ਰਤੀ ਮਹਿਲਾ ਬਣਦਾ ਹੈ ਦਿੱਤਾ ਜਾਵੇ ਕਿਉਂਕਿ ਪੰਜਾਬ ਦੀ ਮਹਿਲਾਵਾਂ ਭੀਖ ਨਹੀਂ ਬਲਕਿ ਹੱਕ ਮੰਗ ਰਹੀਆਂ ਹਨ |

ਪਿਛਲੀ ਖ਼ਬਰ ਬਿਜਲੀ ਦਰਾਂ ਵਿਚ ਕਟੌਤੀ ਕਰ ਕੇ ਭਗਵੰਤ ਮਾਨ ਸਰਕਾਰ ਨੇ ਇਤਿਹਾਸ ਸਿਰਜਿਆ-ਭਰਾਜ <br/> ਅਗਲੀ ਖ਼ਬਰ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਐਚ.ਪੀ.ਵੀ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।