ਲਹਿਰਾਗਾਗਾ,18 ਫਰਵਰੀ (ਅਸ਼ੋਕ ਗਰਗ) - ਪੰਜਾਬੀ ਸਾਹਿਤ ਸਭਾ ਲਹਿਰਾਗਾਗਾ ਵਲੋਂ ਨੈਸ਼ਨਲ ਐਵਾਰਡੀ ਮੈਡਮ ਕਾਂਤਾ ਗੋਇਲ, ਸੀਮਾ ਗੋਇਲ ਦੀ ਸਰਪ੍ਰਸਤੀ ਅਤੇ ਸਭਾ ਦੇ ਪ੍ਰਧਾਨ ਨਿਰਮਲਾ ਗਰਗ ਦੀ ਪ੍ਰਧਾਨਗੀ ਹੇਠ ਪ੍ਰਸਿੱਧ ਕਵੀਸ਼ਰ ਸ੍ਰੀ ਨਸੀਬ ਚੰਦ ਦੀ ਬਰਸੀ ਮਨਾਈ ਗਈ ਅਤੇ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਕਵੀਆਂ ਅਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ ਅਤੇ ਬੁਲਾਰਿਆਂ ਨੇ ਕਵੀਸ਼ਰ ਨਸੀਬ ਚੰਦ ਨੂੰ ਸ਼ਰਧਾਂਜਲੀ ਅਰਪਣ ਕੀਤੀ | ਇਸ ਦੇ ਨਾਲ ਹੀ ਵਿੱਛੜ ਚੁੱਕੇ ਲੇਖਕ ਬਲਵੀਰ ਜਲਾਲਾਬਾਦੀ ਅਤੇ ਰਣਜੀਤ ਲਹਿਰਾ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਸਾਹਿਤ ਸਭਾ ਵਲੋਂ ਗਜ਼ਲਕਾਰ ਜਗਜੀਤ ਕੌਰ ਢਿੱਲਵਾਂ ਬਰਨਾਲਾ ਅਤੇ ਕਹਾਣੀਕਾਰ ਨੀਲ ਕਮਲ ਰਾਣਾ ਦਿੜ੍ਹਬਾ, ਜੰਗ ਸਿੰਘ ਫੱਟੜ, ਐਡਵੋਕੇਟ ਵਿਵੇਕ ਸਿੰਗਲਾ ਚੇਅਰਮੈਨ ਜੀ.ਜੀ.ਐਸ ਸਕੂਲ ਜਲੂਰ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਅਤੇ ਹੋਰ ਆਏ ਕਵੀਆਂ ਦਾ ਵੀ ਸਨਮਾਨ ਕੀਤਾ ਗਿਆ | ਪ੍ਰੋਗਰਾਮ ਵਿਚ ਹਾਜ਼ਰ ਕਵੀ ਮਾਸਟਰ ਰਤਨਪਾਲ ਡੂਡੀਆਂ, ਪੁਨੀਸ਼ ਨੰਗਲਾ, ਜਗਵੀਰ ਸਿੰਘ ਗਾਗਾ, ਬੇਅੰਤ ਕੌਰ, ਅਮਨ ਸਿੰਗਲਾ, ਇਸ਼ਾਦ ਖਡਿਆਲਵੀ, ਜਸਮੀਤ ਸਿੰਘ ਹਰੀਗੜ੍ਹ, ਫਹਿਤੇ ਰੰਧਾਵਾ ਜਲੂਰ, ਲੱਖੀ ਸਰਮਾਂ ਬਰਾਸ, ਗੁਰਚਰਨ ਸਿੰਘ ਧੰਜੂ, ਰਾਜਿੰਦਰ ਰਾਜਾ, ਸੁਖਵਿੰਦਰ ਸਿੰਘ ਢਿੱਲਵਾਂ, ਸਵਰਨ ਕਵਿਤਾ ਬੁੱਢਲਾਡਾ, ਧਰਮਿੰਦਰ ਦਾਸ ਬਾਵਾ, ਅਵਤਾਰ ਸਿੰਘ ਚੋਟੀਆਂ, ਸੁਖਵਿੰਦਰ ਕੌਰ ਪਿੰਕੀ, ਪਰਮਜੀਤ ਕੌਰ ਚਹਿਲ, ਗੁਨੀਤ ਕੌਰ ਚਹਿਲ, ਕਿ੍ਸ਼ਨ ਚੰਦ ਚੋਟੀਆ,ਕੁਲਵਿੰਦਰ ਸਿੰਘ ਨਾੜੂ, ਧਰਮਾ ਹਰਿਆਊ ਨੇ ਆਪਣੀਆ ਰਚਨਾਵਾਂ ਪੇਸ਼ ਕੀਤੀਆਂ ਅਤੇ ਧਰਮਾ ਹਰਿਆਊ ਦੀ ਜਰਨਲ ਸਕੱਤਰ ਅਤੇ ਫਹਿਤੇ ਰੰਧਾਵਾ ਖੁਸ਼ਪ੍ਰੀਤ ਸਿੰਘ ਹਰੀਗੜ੍ਹ ਦੀ ਸਕੱਤਰ ਵਜੋਂ ਚੋਣ ਕੀਤੀ ਗਈ |