01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਬਲਦੇਵ ਸਿੰਘ ਜਨੂਹਾ ਸਮੇਤ ਦੋ ਨੂੰ ਕੈਦ ਦੀ ਸਜ਼ਾ

ਅਜੀਤ ਡੈਸਕ 29-01-2026
ਸੰਗਰੂਰ, 28 ਜਨਵਰੀ (ਧੀਰਜ ਪਸ਼ੌਰੀਆ) - ਜੱਜ ਜੈਬੀਰ ਸਿੰਘ ਦੀ ਅਦਾਲਤ ਨੇ ਮਾਣਹਾਨੀ ਦੇ ਇੱਕ ਕੇਸ ਵਿਚ ਬਲਦੇਵ ਸਿੰਘ ਜਨੂਹਾ ਸਮੇਤ ਦੋ ਨੂੰ ਕੈਦ ਦੀ ਸਜ਼ਾ ਸੁਣਾਈ ਹੈ | ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਛਾਜਲੀ ਵਲੋਂ ਅਦਾਲਤ ਵਿਚ ਮਾਨਹਾਨੀ ਦਾ ਕੇਸ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਮੁਕੰਮਲ ਹੋਣ ਉੱਤੇ ਬਲਦੇਵ ਸਿੰਘ ਜਨੂਹਾ ਅਤੇ ਬਲਵਿੰਦਰ ਸਿੰਘ ਨੂੰ ਦਫ਼ਾ 500 ਅਧੀਨ ਦੋ ਸਾਲ, ਦਫ਼ਾ 501 ਅਧੀਨ ਦੋ ਸਾਲ, ਦਫ਼ਾ 502 ਅਧੀਨ ਦੋ ਸਾਲ ਅਤੇ 120 ਬੀ ਅਧੀਨ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਦੋਨਾਂ ਨੂੰ 25-25 ਹਜ਼ਾਰ ਰੁਪਏ ਹਰਜਾਨੇ ਦੀ ਸਜ਼ਾ ਵੀ ਲਗਾਈ ਹੈ | ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਜੱਜ ਰੀਟਾ ਹੰਸ ਦੀ ਅਦਾਲਤ ਨੇ ਵੀ ਸੁਖਵਿੰਦਰ ਸਿੰਘ ਫੁੱਲ ਵਲੋਂ ਕੀਤੇ ਗਏ ਮਾਨਹਾਨੀ ਦੇ ਇੱਕ ਕੇਸ ਦਾ ਫੈਸਲਾ ਕਰਦਿਆਂ ਬਲਦੇਵ ਸਿੰਘ ਜਨੂਹਾ ਸਮੇਤ ਤਿੰਨ ਨੂੰ ਕੈਦ ਦੀ ਸਜ਼ਾ ਸੁਣਾਈ ਸੀ |
ਪਿਛਲੀ ਖ਼ਬਰ ਸ਼ਹਿਰ ਦੇ ਬਾਜ਼ਾਰਾਂ 'ਤੇ ਮੁੱਖ ਸੜਕਾਂ 'ਤੇ ਨਾਜਾਇਜ਼ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ - ਐਸ.ਡੀ.ਐਮ. ਗਰਗ <br/> ਅਗਲੀ ਖ਼ਬਰ ਪਿੰਡ ਝਲੂਰ ਦੀ ਪੰਚਾਇਤ ਨੇ ਪਤੰਗਬਾਜ਼ੀ ਖ਼ਿਲਾਫ਼ ਪਾਇਆ ਮਤਾ, <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।