ਸੰਗਰੂਰ, 22 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਰਿਟਾਇਰਡ ਮਿਉਂਸਪਲ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੀ ਸ੍ਰੀ ਲਾਭ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸ੍ਰੀ ਬਾਲ ਕਿ੍ਸ਼ਨ ਮੋਦਗਿੱਲ ਨੂੰ ਅਗਲੇ 2 ਸਾਲ ਲਈ ਪ੍ਰਧਾਨ ਚੁਣ ਲਿਆ ਗਿਆ ਹੈ | ਜਥੇਬੰਦੀ ਦੇ ਜਨਰਲ ਸਕੱਤਰ ਪ੍ਰਭਦਿਆਲ ਕਾਲੜਾ ਵਲੋਂ ਮਿਲੀ ਜਾਣਕਾਰੀ ਅਨੁਸਾਰ ਧਨੇਸ਼ ਕੁਮਾਰ ਸ਼ਰਮਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਹਰਬੰਸ ਸਿੰਘ ਵਲੋਂ ਬਾਲ ਕਿ੍ਸ਼ਨ ਮੋਦਗਿੱਲ ਦਾ ਨਾਮ ਤਜਵੀਜ ਕੀਤਾ ਗਿਆ | ਜਿਸ ਦੀ ਪੋ੍ਰੜ੍ਹਤਾ ਆਜ਼ਾਦ ਰਾਮ ਅਤੇ ਰਘਬੀਰ ਸਿੰਘ ਵਲੋਂ ਕੀਤੀ ਗਈ | ਦੂਸਰੇ ਅਹੁਦੇਦਾਰਾਂ ਵਿਚ ਬਾਲ ਕਿ੍ਸ਼ਨ ਚੌਹਾਨ ਨੂੰ ਚੇਅਰਮੈਨ, ਆਜ਼ਾਦ ਰਾਮ ਅਤੇ ਭਜਨ ਸਿੰਘ ਸੀਨੀਅਰ ਮੀਤ ਪ੍ਰਧਾਨ, ਜੈ ਸਿੰਘ ਅਤੇ ਜੀਤਾ ਰਾਮ ਨੂੰ ਮੀਤ ਪ੍ਰਧਾਨ, ਪ੍ਰਭਦਿਆਲ ਕਾਲੜਾ ਨੂੰ ਜਨਰਲ ਸਕੱਤਰ, ਲਾਭ ਸਿੰਘ ਦਫ਼ਤਰ ਸਕੱਤਰ, ਗੁਰਦਿਆਲ ਸਿੰਘ ਪ੍ਰਚਾਰ ਸਕੱਤਰ, ਅਮਰ ਨਾਥ ਨੂੰ ਖ਼ਜ਼ਾਨਚੀ, ਧਨੇਸ਼ ਕੁਮਾਰ ਸ਼ਰਮਾ ਮੰਚ ਸੰਚਾਲਕ, ਬਾਲ ਕਿ੍ਸ਼ਨ ਕਾਲੜਾ ਅਤੇ ਕਰਮ ਸਿੰਘ ਐਡੀਟਰ, ਬਲਵੀਰ ਸਿੰਘ, ਪ੍ਰੇਮ ਪ੍ਰਕਾਸ਼ ਵਰਮਾ ਅਤੇ ਹਰਬੰਸ ਸਿੰਘ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤੀ ਗਿਆ ਹੈ ਜਦ ਕਿ ਕੌਂਸਲ ਕੁਮਾਰ, ਗੁਰਮੇਲ ਸਿੰਘ ਜਰਨੈਲ ਸਿੰਘ, ਹਰਕੀਰਤ ਸਿੰਘ, ਕਿ੍ਸ਼ਨ ਕੁਮਾਰ, ਹਰਭਜਨ ਸਿੰਘ, ਰਕੇਸ਼ ਕੁਮਾਰ, ਅਰਜਨ ਦੇਵ, ਕਰਨੈਲ ਸਿੰਘ, ਜੀਤ ਸਿੰਘ, ਗੁਰਮੀਤ ਸਿੰਘ, ਬੱਲੂ ਸਿੰਘ, ਸੁਭਾਸ਼ ਕੁਮਾਰ, ਰਘਬੀਰ ਸਿੰਘ, ਮਦਨ ਦਾਸ, ਸ਼ੈਲਾ ਦੇਵੀ, ਸੰਤੋਸ਼ ਬਾਲੀਆ, ਜਗਨ ਨਾਥ, ਅਸ਼ੋਕ ਕੁਮਾਰ ਅਤੇ ਅਸ਼ਵਨੀ ਕੁਮਾਰ ਨੂੰ ਕਾਰਜਕਾਰਨੀ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ | ਇਸ ਮੌਕੇ ਰੂਪ ਚੰਦ, ਇੰਦਰਜੀਤ ਸਿੰਘ, ਰਾਮ ਚੰਦ, ਪਾਲ ਸਿੰਘ, ਰਮੇਸ਼ ਕੁਮਾਰ, ਚਰਨ ਦਾਸ, ਰਾਜੇਸ਼ ਕੁਮਾਰ, ਰਜਿੰਦਰ ਕੁਮਾਰ, ਸੁਰਜੀਤ ਸਿੰਘ, ਨਾਹਰ ਸਿੰਘ, ਪਰਮਜੀਤ ਸਿੰਘ, ਇੰਦਰਾ ਰਾਣੀ ਅਤੇ ਪਰਮਜੀਤ ਕੌਰ ਵੀ ਮੌਜੂਦ ਸਨ |