ਧੂਰੀ, 20 ਜਨਵਰੀ (ਲਖਵੀਰ ਸਿੰਘ ਧਾਂਦਰਾ) - ਪੈਨਸ਼ਨਰਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਜਥੇਬੰਦੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੀ ਇੱਕ ਵਿਸ਼ੇਸ਼ ਮੀਟਿੰਗ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਦੀ ਅਗਵਾਈ ਹੇਠ ਸਥਾਨਕ ਪੈਨਸ਼ਨਰ ਦਫ਼ਤਰ ਵਿਖੇ ਹੋਈ | ਮੀਟਿੰਗ ਦੌਰਾਨ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ, ਡਾਕਟਰ ਅਮਰਜੀਤ ਸਿੰਘ ਸਕੱਤਰ, ਚਰਨਜੀਤ ਸਿੰਘ ਕੈਂਥ, ਰਤਨ ਭੰਡਾਰੀ, ਰਮੇਸ਼ ਸ਼ਰਮਾ, ਗੁਰਦਾਸ ਬਾਂਸਲ, ਡਾ. ਹਰਦਿਆਲ ਸਿੰਘ ਪ੍ਰਧਾਨਗੀ ਮੰਡਲ ਵਿਚ ਮੌਜੂਦ ਸਨ | ਮੀਟਿੰਗ ਦੀ ਸ਼ੁਰੂਆਤ ਮੌਕੇ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਾਂ ਤੇ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਉਪਰੰਤ ਪ੍ਰਸਿੱਧ ਸਾਹਿਤਕਾਰ ਮੂਲ ਚੰਦ ਸ਼ਰਮਾ ਨੇ ਸਭਿਆਚਾਰਕ ਗੀਤ ਪੇਸ਼ ਕਰ ਕੇ ਵਾਹ ਵਾਹ ਖੱਟੀ | ਇਸ ਮੌਕੇ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ, ਚਰਨਜੀਤ ਸਿੰਘ ਕੈਂਥ, ਰਮੇਸ਼ ਸ਼ਰਮਾ, ਸਤੀਸ਼ ਸ਼ਰਮਾ, ਜਸਵੰਤ ਰਾਏ ਗੁਪਤਾ, ਇੰਦਰਜੀਤ ਸ਼ਰਮਾ ਅਤੇ ਡਾ ਅਮਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਵਿਚ ਅਸਫਲ ਰਹਿਣ ਕਰਕੇ ਸਖ਼ਤ ਆਲੋਚਨਾ ਕੀਤੀ ਗਈ | ਮੀਟਿੰਗ ਦੌਰਾਨ ਇਸ ਗੱਲ ਦਾ ਸਖ਼ਤ ਨੋਟਿਸ ਲਿਆ ਗਿਆ ਕਿ ਸਰਕਾਰ ਨੇ 16 ਮਹੀਨੇ ਬੀਤ ਜਾਣ ਦੇ ਬਾਵਜੂਦ ਮਹਿੰਗਾਈ ਭੱਤੇ ਦੀ ਕੋਈ ਕਿਸ਼ਤ ਜਾਰੀ ਨਹੀਂ ਕੀਤੀ | ਬੁਲਾਰਿਆਂ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਨੂੰ ਪੀਪਾ ਮੰਤਰੀ ਕਹਿਣ ਵਾਲੇ ਅੱਜ ਖ਼ੁਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਧੱਕਾ ਕਰਨ 'ਤੇ ਉਤਾਰੂ ਹਨ | ਇਸ ਦੇ ਨਾਲ ਹੀ ਜਮਹੂਰੀਅਤ ਦੇ ਚੌਥੇ ਖੰਬੇ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਉਣ ਲਈ ਵੀ ਸਰਕਾਰ ਦੀ ਪੁਰਜ਼ੋਰ ਨਿੰਦਾ ਕੀਤੀ ਗਈ | ਇਸ ਉਪਰੰਤ ਪਿਛਲੇ ਮਹੀਨੇ ਸਫਲਤਾ ਪੂਰਵਕ ਮਨਾਏ ਗਏ ਸਾਲਾਨਾ ਪੈਨਸ਼ਨਰ ਦਿਹਾੜੇ ਦਾ ਰੀਵਿਊ ਕੀਤਾ ਗਿਆ ਤੇ ਸਮਾਗਮ ਦੀ ਕਾਮਯਾਬੀ 'ਤੇ ਪੂਰਨ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਸਮਾਗਮ ਲਈ ਬਣਾਈਆਂ ਗਈਆਂ ਸਮੂਹ ਟੀਮਾਂ ਦਾ ਉਚੇਚਾ ਧੰਨਵਾਦ ਕੀਤਾ ਗਿਆ ਜਿਹਨਾ ਦੀ ਅਣਥੱਕ ਮਿਹਨਤ ਸਦਕਾ ਪੈਨਸ਼ਨਰ ਦਿਵਸ ਸਮਾਗਮ ਸਫਲਤਾ ਨਾਲ ਸੰਪੰਨ ਹੋਇਆ | ਮੀਟਿੰਗ ਦੌਰਾਨ ਵਿੱਤ ਸਕੱਤਰ ਰਤਨ ਸਿੰਘ ਭੰਡਾਰੀ ਨੇ ਸਮਾਗਮ ਲਈ ਇਕੱਠੀ ਹੋਈ ਆਮਦਨ ਅਤੇ ਖ਼ਰਚ ਦੇ ਵੇਰਵੇ ਪੇਸ਼ ਕੀਤੇ | ਇਸ ਰਿਪੋਰਟ ਨੂੰ ਕਾਰਜਕਾਰਨੀ ਨੇ ਸਰਬਸੰਮਤੀ ਨਾਲ ਪਾਸ ਕੀਤਾ | ਇਸ ਦੇ ਨਾਲ ਹੀ ਨਵੇਂ ਵਰ੍ਹੇ ਦਾ ਕੈਲੰਡਰ ਛਪਵਾਉਣ ਦਾ ਵੀ ਫੈਸਲਾ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜੈ ਭਗਵਾਨ ਦਾਸ, ਭਜਨ ਸਿੰਘ ਰੰਗੀਆਂ, ਜਗਦੀਸ਼ ਸ਼ਰਮਾ, ਪਿ੍ੰਸੀਪਲ ਸੀਤਾ ਸਿੰਘ, ਓਾਕਾਰ ਸ਼ਾਸਤਰੀ, ਦਰਸ਼ਨ ਸਿੰਘ ਧਾਂਦਰਾ, ਮਨੋਹਰ ਲਾਲ ਬਰਡਵਾਲ, ਗੁਰਮੇਲ ਸਿੰਘ ਹਸਨਪੁਰ, ਆਤਮਾ ਸਿੰਘ ਘਨੌਰ, ਕਰਮਜੀਤ ਸਿੰਘ, ਸਰਬਜੀਤ ਸਿੰਘ ਮੀਮਸਾ, ਕਰਮਜੀਤ ਸਿੰਘ, ਫ਼ਕੀਰ ਸਿੰਘ ਲੈਕਚਰਾਰ, ਰਲਾ ਸਿੰਘ, ਮੱਘਰ ਸਿੰਘ, ਤੇਜ਼ ਸਿੰਘ, ਜਾਗਰ ਸਿੰਘ, ਜਗਜੀਵਨ ਕੁਮਾਰ, ਨਿਰਮਲ ਸਿੰਘ, ਜੋਰਾ ਸਿੰਘ, ਕਰੋੜੀ ਮੱਲ, ਰਾਮ ਲਾਲ, ਗੁਲਜ਼ਾਰ ਸਿੰਘ, ਬਲਦੇਵ ਸਿੰਘ, ਹਰਚਰਨ ਸਿੰਘ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ |