12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕਿਸਾਨ ਯੂਨੀਅਨ ਪ੍ਰਧਾਨ ਭਰਪੂਰ ਸਿੰਘ ਮੌੜ ਦਾ ਅਚਾਨਕ ਦਿਹਾਂਤ <br/>

ਪ੍ਰਧਾਨ ਭਰਪੂਰ ਸਿੰਘ ਮੌੜ ਦੀ ਅਰਥੀ 'ਤੇ ਬੀਕੇਯੂ ਉਗਰਾਹਾਂ ਦਾ ਝੰਡਾ ਪਾ ਕੇ ਰਸਮ ਅਦਾ ਕਰਦੇ ਜਥੇਬੰਦੀ ਦੇ ਆਗੂ | ਤਸਵੀਰ : ਜਸਵੀਰ ਸਿੰਘ <br/> 02-01-2026
ਦਿੜ੍ਹਬਾ ਮੰਡੀ, 1 ਜਨਵਰੀ (ਜਸਵੀਰ ਸਿੰਘ ਅÏਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਦੇ ਪ੍ਰਧਾਨ ਸਰਦਾਰ ਭਰਪੂਰ ਸਿੰਘ ਮੌੜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ | ਇਸ ਮੌਕੇ ਪੈੱ੍ਰਸ ਨਾਲ ਗੱਲ ਕਰਦਿਆਂ ਦਿੜ੍ਹਬਾ ਬਲਾਕ ਦੇ ਕਾਰਜਕਾਰੀ ਪ੍ਰਧਾਨ ਹਰਜੀਤ ਸਿੰਘ ਮਹਿਲਾ ਨੇ ਦੱਸਿਆ ਕਿ ਭਰਪੂਰ ਸਿੰਘ ਜਥੇਬੰਦੀ ਦੀਆਂ ਮੂਰਲੀਆਂ ਕਤਾਰਾਂ ਵਿਚ ਕੰਮ ਕਰਨ ਵਾਲਾ ਮਿਹਨਤੀ ਆਗੂ ਸੀ, ਜਿਸ ਨੇ ਕੱਲ੍ਹ ਵੀ ਮੋਟਰਸਾਈਕਲ ਮਾਰਚ ਵਿਚ ਆਪਣੀ ਭੂਮਿਕਾ ਨਿਭਾਈ ਅਤੇ ਆਪਣੇ ਭਾਸ਼ਣ ਵਿਚ ਆਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ | ਰਾਤ ਨੂੰ ਅਚਾਨਕ ਛਾਤੀ ਵਿਚ ਦਰਦ ਹੋਣ ਕਾਰਨ ਸੰਗਰੂਰ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਭਰਪੂਰ ਸਿੰਘ ਮੌੜ ਦੀ ਬੇਵਕਤੀ ਮੌਤ 'ਤੇ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਦੁੱਖ ਹੋਇਆ ਹੈ, ਉੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਪ੍ਰਧਾਨ ਭਰਪੂਰ ਸਿੰਘ ਮੌੜਾ ਦੀ ਅਰਥੀ 'ਤੇ ਬੀਕੇਯੂ ਉਗਰਾਹਾਂ ਦਾ ਝੰਡਾ ਪਾ ਕੇ ਜਥੇਬੰਦੀ ਦੇ ਆਗੂ ਨੇ ਰਸਮ ਕੀਤੀ | ਇਸ ਮੌਕੇ 'ਤੇ ਅੰਤਿਮ ਵਿਦਾਇਗੀ ਦੇਣ ਲਈ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੋਆ, ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾ ਸੁਨਾਮ ਬਲਾਕ ਦੇ ਆਗੂ ਰਾਮਸਰਨ ਸਿੰਘ, ਸੁਖਪਾਲ ਸਿੰਘ ਮਾਣਕ, ਲਹਿਰਾ ਬਲਾਕ ਦੇ ਆਗੂ ਕਰਨੈਲ ਸਿੰਘ ਅਤੇ ਬਲਾਕ ਦੇ ਆਗੂ ਮੇਜਰ ਸਿੰਘ ਕੌਹਰੀਆਂ, ਮਿਸ਼ਰਾ ਸਿੰਘ ਨਿਹਾਲਗੜ੍ਹ, ਜੋਗਿੰਦਰ ਸਿੰਘ ਖੇੜੀ ਨਾਗਾ, ਜਸਵੰਤ ਸਿੰਘ ਸਮੂਰਾਂ, ਹਰਬੰਸ ਸਿੰਘ ਦਿੜ੍ਹਬਾ ਤੋਂ ਇਲਾਵਾ ਸਾਰੇ ਪਿੰਡ ਇਕਾਈਆਂ ਦੇ ਪ੍ਰਧਾਨ ਖ਼ਜ਼ਾਨਚੀ ਮੌਜੂਦ ਸਨ |

ਪਿਛਲੀ ਖ਼ਬਰ ਗੈਂਟਾ ਰਿਪੋਰਟ 'ਤੇ ਸਰਕਾਰ ਦੀ ਨੀਅਤ ਸਾਫ਼ ਕਰੇਗੀ 12 ਦੀ ਮੀਟਿੰਗ <br/> ਅਗਲੀ ਖ਼ਬਰ ਫਿਰੌਤੀਆਂ ਦੀ ਮੰਗ ਨੂੰ ਲੈ ਕੇ ਫਾਇਰਿੰਗ, ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 4 ਮੈਂਬਰ ਗਿ੍ਫ਼ਤਾਰ-ਐੱਸ. ਐੱਸ.ਪੀ. <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।