08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੁੱਖ ਮੰਤਰੀ ਦਾ ਪੁਤਲਾ ਫੂਕਦਿਆਂ ਬੇਰੁਜ਼ਗਾਰ ਸਾਂਝਾ ਮੋਰਚੇ ਨੇ ਅੱਧੀ ਰਾਤ ਨੂੰ ਮਨਾਇਆ ਨਵਾਂ ਸਾਲ <br/>

ਅਜੀਤ ਡੈਸਕ 02-01-2026
ਸੰਗਰੂਰ, 1 ਜਨਵਰੀ (ਅਮਨਦੀਪ ਸਿੰਘ ਬਿੱਟਾ) - ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਾਰਕੁਨ ਜੋ ਸੁਖਵਿੰਦਰ ਸਿੰਘ ਢਿੱਲਵਾਂ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਕੜਾਕੇ ਦੀ ਠੰਢ 'ਚ ਪਿਛਲੇ ਕਈ ਦਿਨਾਂ ਤੋਂ ਡਟੇ ਹੋਏ ਹਨ, ਦੇ ਸੰਘਰਸ਼ ਵਿਚ ਉਸ ਵੇਲੇ ਨਵਾਂ ਮੋੜ ਆਇਆ ਜਦ 31 ਦਸੰਬਰ ਦੇ ਅੱਧੀ ਰਾਤ ਨੂੰ ਸੰਘਰਸ਼ਸ਼ੀਲ ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਦਿਆਂ ਨਵੇਂ ਸਾਲ ਦੀ ਆਮਦ 'ਤੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ | ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾ, ਅਮਨ ਸ਼ੇਖ਼ਾ, ਅਮਨਦੀਪ ਕੌਰ ਦੀ ਅਗਵਾਈ ਹੇਠ ਬੇਰੁਜ਼ਗਾਰਾਂ ਨੇ ਜਦ ਪੂਰਾ ਸੰਸਾਰ ਖ਼ੁਸ਼ੀਆਂ ਭਰੇ ਮਾਹੌਲ ਵਿਚ ਨਵਾਂ ਸਾਲ ਮਨਾ ਰਿਹਾ ਸੀ ਤਦ ਆਪਣਾ ਅੱਧੀ ਰਾਤ ਨੂੰ ਰੋਸ ਦਾ ਪ੍ਰਗਟਾਵਾ ਕੀਤਾ | ਅੱਜ ਨਵਾਂ ਸਾਲ ਚੜ੍ਹਦਿਆਂ ਹੀ ਬੇਰੁਜ਼ਗਾਰਾਂ ਨੇ ਸਾਡਾ ਕਾਹਦਾ ਨਵਾਂ ਸਾਲ, ਖ਼ਾਲੀ ਕੌਲੀਆਂ, ਖ਼ਾਲੀ ਥਾਲ ਖੜਕਾਉਂਦਿਆਂ ਰੋਸ ਮਾਰਚ ਕੀਤਾ | ਸੰਘਰਸ਼ੀ ਨੌਜਵਾਨਾ ਨੇ 11 ਜਨਵਰੀ ਨੂੰ ਲੋਹੜੀ ਲਈ ਮੁੱਖ ਮੰਤਰੀ ਨਿਵਾਸ ਪੁੱਜਣ ਦਾ ਵੀ ਸੱਦਾ ਦਿੱਤਾ | ਬੇਰੁਜ਼ਗਾਰਾਂ ਦੇ ਸੰਘਰਸ਼ ਵਿਚ ਭਰਾਤਰੀ ਜਥੇਬੰਦੀ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵਲੋਂ ਨਰਦੀਪ ਸ਼ਰਮਾ ਦੀ ਅਗਵਾਈ ਵਿਚ ਅਧਿਆਪਕਾ ਨੇ ਸੰਘਰਸ਼ ਦੀ ਹਮਾਇਤ ਦੇ ਨਾਲ-ਨਾਲ ਫ਼ੰਡ ਵੀ ਦਿੱਤਾ | ਇਸ ਮੌਕੇ ਮਨੀਸ਼ ਫ਼ਾਜ਼ਿਲਕਾ ਭੁਪਿੰਦਰ ਸਿੰਘ, ਰਾਜਵੀਰ ਕੌਰ, ਸ਼ਿੰਦਰਪਾਲ ਕੌਰ, ਨੇਹਾ ਰਾਣੀ ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਨੀਰਜ ਯਾਦਵ ਮੌਜੂਦ ਸਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਹਲਕਾ ਸੁਨਾਮ ਨੂੰ 55 ਕਰੋੜ ਰੁਪਏ ਦਾ ਤੋਹਫ਼ਾ <br/> ਅਗਲੀ ਖ਼ਬਰ ਮੈਡੀਕਲ ਸਟੋਰ ਦੇ ਮਾਲਕ ਅਤੇ ਨੌਕਰ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।