29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਜੀਤਵਾਲ ਕਾਲਜ ਦੇ ਵਿਦਿਆਰਥੀਆਂ ਦੀ ਪੰਜਾਬ ਪੱਧਰੀ ਪੋਲੀਟੈਕਨਿਕ ਕਾਲਜ ਇਨੋਵੇਸ਼ਨ ਮੁਕਾਬਲਿਆਂ ਲਈ ਚੋਣ

ਅਜੀਤਵਾਲ, 28 ਨਵੰਬਰ (ਹਰਦੇਵ ਸਿੰਘ ਮਾਨ)-ਸਰਕਾਰ ਵਲੋਂ ਕਰਵਾਏ ਗਏ ਚੈਲੰਜ 2026 ਮੁਕਾਬਲਿਆਂ ਵਿਚ ਅਜੀਤਵਾਲ ਕਾਲਜ ਦੇ ਵਿਦਿਆਰਥੀ ਬਰਜਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਬਿਜਲੀ ਵਿਭਾਗ ਵਲੋਂ ਕੀਤੀ ਸ਼ਾਨਦਾਰ ਪੇਸ਼ਕਾਰੀ ਕਾਰਨ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵਿਖੇ ਆਯੋਜਿਤ ਪੰਜਾਬ ਪੱਧਰੀ ਪੋਲੀਟੈਕਨਿਕ ਕਾਲਜ ਇਨੋਵੇਸ਼ਨ ਚੈਲੰਜ 2026 ਲਈ ਚੁਣੇ ਗਏ। ਜਾਣਕਾਰੀ ਦਿੰਦਿਆਂ ਪ੍ਰੋਜੈਕਟ ਇੰਚਾਰਜ ਲੈਕਚਰਾਰ ਜਗਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਦੌਰਾਨ ਹਾਸਲ ਕੀਤੇ ਤਕਨੀਕੀ ਅਤੇ ਕਾਰੋਬਾਰੀ ਗਿਆਨ ਦੀ ਵਰਤੋਂ ਕਰਦਿਆਂ ਆਰਗੈਨਿਕ ਦਹੀਂ, ਲੱਸੀ ਅਤੇ ਪਨੀਰ ਦੇ ਉਤਪਾਦਨ ਲਈ ਇਕ ਆਧੁਨਿਕ ਡੇਅਰੀ ਯੂਨਿਟ ਦਾ ਨਵੀਨਤਮ ਪ੍ਰੋਜੈਕਟ ਤਿਆਰ ਕੀਤਾ, ਜਿਸ ਵਿਚ ਸੋਲਰ ਐਨਰਜੀ, ਬਾਇਓ ਗੈਸ, ਇਲੈਕਟ੍ਰੀਕਲ ਮਸ਼ੀਨਾਂ, ਰਿਮੋਟ ਕੰਟਰੋਲ, ਆਟੋਮੇਸ਼ਨ ਅਤੇ ਈ-ਕਾਮਰਸ, ਰਿਟੇਲ ਅਤੇ ਡਿਜੀਟਲ ਮਾਰਕੀਟਿੰਗ ਵਰਗੇ ਮਡੀਊਲ ਸ਼ਾਮਲ ਕੀਤੇ ਗਏ ਜੋ ਕਿ ਸਵੈ-ਰੁਜ਼ਗਾਰ, ਨਵੀਨਤਾ ਅਤੇ ਪੇਂਡੂ ਵਿਕਾਸ ਨੂੰ ਉਤਸ਼ਾਹਿਤ ਕਰਨ ਵੱਲ ਇਕ ਸ਼ਲਾਘਾਯੋਗ ਉਪਰਾਲਾ ਹੈ।

ਅਜੀਤ ਡੈਸਕ 29-11-2026
ਅਜੀਤਵਾਲ, 28 ਨਵੰਬਰ (ਹਰਦੇਵ ਸਿੰਘ ਮਾਨ)-ਸਰਕਾਰ ਵਲੋਂ ਕਰਵਾਏ ਗਏ ਚੈਲੰਜ 2026 ਮੁਕਾਬਲਿਆਂ ਵਿਚ ਅਜੀਤਵਾਲ ਕਾਲਜ ਦੇ ਵਿਦਿਆਰਥੀ ਬਰਜਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਬਿਜਲੀ ਵਿਭਾਗ ਵਲੋਂ ਕੀਤੀ ਸ਼ਾਨਦਾਰ ਪੇਸ਼ਕਾਰੀ ਕਾਰਨ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵਿਖੇ ਆਯੋਜਿਤ ਪੰਜਾਬ ਪੱਧਰੀ ਪੋਲੀਟੈਕਨਿਕ ਕਾਲਜ ਇਨੋਵੇਸ਼ਨ ਚੈਲੰਜ 2026 ਲਈ ਚੁਣੇ ਗਏ। ਜਾਣਕਾਰੀ ਦਿੰਦਿਆਂ ਪ੍ਰੋਜੈਕਟ ਇੰਚਾਰਜ ਲੈਕਚਰਾਰ ਜਗਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਦੌਰਾਨ ਹਾਸਲ ਕੀਤੇ ਤਕਨੀਕੀ ਅਤੇ ਕਾਰੋਬਾਰੀ ਗਿਆਨ ਦੀ ਵਰਤੋਂ ਕਰਦਿਆਂ ਆਰਗੈਨਿਕ ਦਹੀਂ, ਲੱਸੀ ਅਤੇ ਪਨੀਰ ਦੇ ਉਤਪਾਦਨ ਲਈ ਇਕ ਆਧੁਨਿਕ ਡੇਅਰੀ ਯੂਨਿਟ ਦਾ ਨਵੀਨਤਮ ਪ੍ਰੋਜੈਕਟ ਤਿਆਰ ਕੀਤਾ, ਜਿਸ ਵਿਚ ਸੋਲਰ ਐਨਰਜੀ, ਬਾਇਓ ਗੈਸ, ਇਲੈਕਟ੍ਰੀਕਲ ਮਸ਼ੀਨਾਂ, ਰਿਮੋਟ ਕੰਟਰੋਲ, ਆਟੋਮੇਸ਼ਨ ਅਤੇ ਈ-ਕਾਮਰਸ, ਰਿਟੇਲ ਅਤੇ ਡਿਜੀਟਲ ਮਾਰਕੀਟਿੰਗ ਵਰਗੇ ਮਡੀਊਲ ਸ਼ਾਮਲ ਕੀਤੇ ਗਏ ਜੋ ਕਿ ਸਵੈ-ਰੁਜ਼ਗਾਰ, ਨਵੀਨਤਾ ਅਤੇ ਪੇਂਡੂ ਵਿਕਾਸ ਨੂੰ ਉਤਸ਼ਾਹਿਤ ਕਰਨ ਵੱਲ ਇਕ ਸ਼ਲਾਘਾਯੋਗ ਉਪਰਾਲਾ ਹੈ। ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਦੀ ਮੁਬਾਰਕਬਾਦ ਦਿੰਦਿਆਂ ਹੋਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਉੱਚ ਮੁਕਾਮ ਤੇ ਪਹੁੰਚਣ ਲਈ ਹੁਨਰਮੰਦ ਬਣ ਕੇ ਇਸ ਤਰ੍ਹਾਂ ਦੀਆਂ ਖੋਜਾਂ ਕਰਦੇ ਹੋਏ ਕਿਸਮਤ ਦੇ ਬਾਦਸ਼ਾਹ ਬਣਨ ਅਤੇ ਜੀਵਨ ਵਿਚ ਸਮਾਜ ਦੀ ਸੇਵਾ ਕਰਦੇ ਹੋਏ ਜੀਵਨ ਨੂੰ ਸਫਲ ਬਣਾਉਣ।
ਪਿਛਲੀ ਖ਼ਬਰ ਚੋਟੀਆਂ ਦੇ ਗੁਰਦੁਆਰਾ ਸਾਹਿਬ ’ਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਨਰੇਗਾ ਮੁਲਾਜ਼ਮਾਂ ਦੀ ਮੋਗਾ ’ਚ ਹੋਈ ਸੂਬਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।