ਰਾਜਵਿੰਦਰ ਰੌਂਤਾ ਨੇ ਆਪਣੀ ਕਾਵਿ ਪੁਸਤਕ ਇੰਸਪੈਕਟਰ ਨਵਪ੍ਰੀਤ ਸਿੰਘ ਢਿੱਲੋਂ ਨੂੰ ਭੇਟ ਕੀਤੀ
ਬੱਧਨੀ ਕਲਾਂ, 21 ਨਵੰਬਰ (ਸੰਜੀਵ ਕੋਛੜ)- ਪੰਜਾਬੀ ਸਾਹਿਤ ਗਿਆਨ ਦਾ ਭੰਡਾਰ ਹੁੰਦਾ ਹੈ ਜਿਹੜਾ ਸਾਡੇ ਮਨ ਨੂੰ ਰੌਸ਼ਨ ਕਰਦਾ ਹੈ। ਸ਼ਾਇਰ ਦੀ ਸ਼ਾਇਰੀ ਮਨ ਦੇ ਕਈ ਪੜਾਅ ਤਜਰਬਿਆਂ ’ਚੋਂ ਨਿਕਲ ਕੇ ਕਾਵਿਕਤਾ ਦਾ ਰੂਪ ਲੈਂਦੀ ਹੈ| ਇਹ ਵਿਚਾਰ ਇੰਸਪੈਕਟਰ ਨਵਪ੍ਰੀਤ ਸਿੰਘ ਢਿੱਲੋਂ ਨੇ ਸ਼ਾਇਰ ਤੇ ਪੱਤਰਕਾਰ ਰਾਜਵਿੰਦਰ ਰੌਂਤਾ ਨਾਲ ਗੱਲਬਾਤ ਦੌਰਾਨ ਪ੍ਰਗਟਾਏ ਅਤੇ ਉਨ੍ਹਾਂ ਕੋਰੋਨਾ ਕਾਲ ਦੌਰਾਨ ਪੁਲਿਸ ਸਟੇਸ਼ਨ ਬੱਧਨੀ ਕਲਾਂ ਵਿਖੇ ਨਿਭਾਈਆਂ ਗਈਆਂ ਬੇਮਿਸਾਲ ਸੇਵਾਵਾਂ ਦਾ ਜ਼ਿਕਰ ਕਰਦਿਆਂ ਯਾਦਾਂ ਸਾਂਝੀਆਂ ਕੀਤੀਆਂ।
ਇੰਸਪੈਕਟਰ ਨਵਪ੍ਰੀਤ ਸਿੰਘ ਢਿੱਲੋਂ ਨੂੰ ਆਪਣੀ ਕਿਤਾਬ ਭੇਟ ਕਰਦੇ ਹੋਏ ਲੇਖਕ ਰਾਜਵਿੰਦਰ ਸਿੰਘ ਰੌਂਤਾ। ਤਸਵੀਰ : ਸੰਜੀਵ ਕੋਛੜ
22-11-2026