ਜਨਗਣਨਾ ਦੀ ਡਿਊਟੀ ਦੇ ਸਮੇਂ ਨੂੰ ਲੈ ਕੇ ਮਾਸਟਰ ਕੇਡਰ ਯੂਨੀਅਨ ਡਿਪਟੀ ਕਮਿਸ਼ਨਰ ਨੂੰ ਮਿਲਿਆ
ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸਟੇਟ ਕਮੇਟੀ ਮੈਂਬਰ ਨਿਰਵੈਰ ਸਿੰਘ, ਮੀਡੀਆ ਕੋਆਰਡੀਨੇਟਰ ਅਮਨਦੀਪ ਸਿੰਘ, ਮੁੱਖ ਸਲਾਹਕਾਰ ਇੰਦਰਪਾਲ ਸਿੰਘ, ਮੈਡਮ ਨਿਧੀ ਦੀ ਸਾਂਝੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਮੋਗਾ ਨੂੰ ਅਧਿਆਪਕਾਂ ਦੀ ਲੱਗੀ ਜਨਗਣਨਾ ਡਿਊਟੀ ਵਿਚ ਸਕੂਲ ਸਮੇਂ ਦੌਰਾਨ ਛੋਟ ਦੇਣ ਸਬੰਧੀ ਮਿਲੇ। ਡਿਪਟੀ ਕਮਿਸ਼ਨਰ ਮੋਗਾ ਨਾਲ ਗੱਲਬਾਤ ਕਰਦੇ ਹੋਏ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਜਨਗਣਨਾ ਦੀ ਡਿਊਟੀ 16 ਤੋਂ 30 ਨਵੰਬਰ ਤੱਕ ਸਵੈ ਜਨਗਣਨਾ ਕਰਨ ਵਾਸਤੇ ਅਤੇ 1 ਦਸੰਬਰ ਤੋਂ 9 ਜਨਵਰੀ 2027 ਤੱਕ ਜਨਗਣਨਾ ਕਰਨ ਵਾਸਤੇ ਲੱਗੀ ਹੈ ਅਤੇ ਸਰਦੀਆਂ ਦੇ ਦਿਨ ਹੋਣ ਕਰ ਕੇ ਸਕੂਲ ਸਮੇਂ 3:20 ਤੋਂ ਬਾਅਦ ਜਨਗਣਨਾ ਦੀ ਡਿਊਟੀ ਕਰਨ ਸਮੇਂ ਅਧਿਆਪਕਾਂ ਨੂੰ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਆ ਸਕਦੀਆਂ ਹਨ।
ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸਟੇਟ ਕਮੇਟੀ ਮੈਂਬਰ ਨਿਰਵੈਰ ਸਿੰਘ, ਮੀਡੀਆ ਕੋਆਰਡੀਨੇਟਰ ਅਮਨਦੀਪ ਸਿੰਘ, ਮੁੱਖ ਸਲਾਹਕਾਰ ਇੰਦਰਪਾਲ ਸਿੰਘ, ਮੈਡਮ ਨਿਧੀ ਦੀ ਸਾਂਝੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਮੋਗਾ ਨੂੰ ਅਧਿਆਪਕਾਂ ਦੀ ਲੱਗੀ ਜਨਗਣਨਾ ਡਿਊਟੀ ਵਿਚ ਸਕੂਲ ਸਮੇਂ ਦੌਰਾਨ ਛੋਟ ਦੇਣ ਸਬੰਧੀ ਮਿਲੇ। ਡਿਪਟੀ ਕਮਿਸ਼ਨਰ ਮੋਗਾ ਨਾਲ ਗੱਲਬਾਤ ਕਰਦੇ ਹੋਏ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਜਨਗਣਨਾ ਦੀ ਡਿਊਟੀ 16 ਤੋਂ 30 ਨਵੰਬਰ ਤੱਕ ਸਵੈ ਜਨਗਣਨਾ ਕਰਨ ਵਾਸਤੇ ਅਤੇ 1 ਦਸੰਬਰ ਤੋਂ 9 ਜਨਵਰੀ 2027 ਤੱਕ ਜਨਗਣਨਾ ਕਰਨ ਵਾਸਤੇ ਲੱਗੀ ਹੈ ਅਤੇ ਸਰਦੀਆਂ ਦੇ ਦਿਨ ਹੋਣ ਕਰ ਕੇ ਸਕੂਲ ਸਮੇਂ 3:20 ਤੋਂ ਬਾਅਦ ਜਨਗਣਨਾ ਦੀ ਡਿਊਟੀ ਕਰਨ ਸਮੇਂ ਅਧਿਆਪਕਾਂ ਨੂੰ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਆ ਸਕਦੀਆਂ ਹਨ। ਇਸ ਕਰ ਕੇ ਜਨਗਣਨਾ ਡਿਊਟੀ ਕਰਨ ਵਾਸਤੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਛੋਟ ਦਿੱਤੀ ਜਾਵੇ ਤਾਂ ਜੋ ਅਧਿਆਪਕ ਆਪਣਾ ਕੰਮ ਸਮੇਂ ਸਿਰ ਬਗੈਰ ਕਿਸੇ ਪਰੇਸ਼ਾਨੀ ਦੇ ਨੇਪਰੇ ਚਾੜ੍ਹ ਸਕਣ। ਜਨਗਣਨਾ ਡਿਊਟੀ ਕਰਨ? ਵਾਸਤੇ ਸਕੂਲ ਦੀ ਡਿਊਟੀ ਤੋਂ ਛੋਟ ਦੇਣ ਸਬੰਧੀ ਇਕ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਮੋਗਾ ਨੂੰ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਮੋਗਾ ਵਲੋਂ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਇਸ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਨੇ ਕਿਹਾ ਕਿ ਨਵੰਬਰ ਵਿਚ ਗੁਰਪੁਰਬ ਤੋਂ ਬਾਅਦ ਅੱਧੇ ਦਿਨ ਦੀ ਸਕੂਲ ਡਿਊਟੀ ਤੋਂ ਛੋਟ ਤੇ ਦਸੰਬਰ ਵਿਚ ਪੂਰੇ ਦਿਨ ਦੀ ਰਿਲੈਕਸੇਸ਼ਨ ਜਨਗਣਨਾ ਡਿਊਟੀ ਕਰਨ ਵਾਸਤੇ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਜ਼ਿਲ੍ਹਾ ਵਿੱਤ ਸਕੱਤਰ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਹਿਗਲ, ਨਿਰਮਲ ਸਿੰਘ ਚੁਗਾਵਾਂ, ਅਰੁਣ ਕੁਮਾਰ ਬਲਾਕ ਪ੍ਰਧਾਨ, ਰਮਨਦੀਪ ਕੌਰ, ਰਾਜੇਸ਼ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ।