ਸਰਕਾਰੀ ਸਕੂਲ (ਲੜਕੇ) ਬੱਧਨੀ ਕਲਾਂ ਦੀਆਂ ਗਰਾਊਂਡਾ ’ਚ ਚੌਥਾ ਹਾਕੀ ਟੂਰਨਾਮੈਂਟ 1 ਦਸੰਬਰ ਤੋਂ
ਬੱਧਨੀ ਕਲਾਂ, 14 ਨਵੰਬਰ (ਸੰਜੀਵ ਕੋਛੜ)- ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਦੇ ਆਸ਼ੀਰਵਾਦ ਸਦਕਾ ਨਗਰ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੱਧਨੀ ਕਲਾਂ ਦੀਆਂ ਗਰਾਊਂਡਾਂ ’ਚ ਦਸਮੇਸ਼ ਹਾਕੀ ਕਲੱਬ ਵਲੋਂ 1 ਦਸੰਬਰ ਦਿਨ ਮੰਗਲਵਾਰ ਤੋਂ 3 ਦਸੰਬਰ ਦਿਨ ਵੀਰਵਾਰ ਤੱਕ ਨਿਰੋਲ ਪਿੰਡ ਵਾਰ ਹਾਕੀ ਦਾ ਚੌਥਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਪ੍ਰਬੰਧਕਾਂ ਨੇ ਕਾਰਡ ਜਾਰੀ ਕਰਦਿਆਂ ਦੱਸਿਆ ਕਿ ਪੇਂਡੂ ਹਾਕੀ ਲੀਗ (ਪੀ. ਐਚ.
ਬੱਧਨੀ ਕਲਾਂ, 14 ਨਵੰਬਰ (ਸੰਜੀਵ ਕੋਛੜ)- ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਦੇ ਆਸ਼ੀਰਵਾਦ ਸਦਕਾ ਨਗਰ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੱਧਨੀ ਕਲਾਂ ਦੀਆਂ ਗਰਾਊਂਡਾਂ ’ਚ ਦਸਮੇਸ਼ ਹਾਕੀ ਕਲੱਬ ਵਲੋਂ 1 ਦਸੰਬਰ ਦਿਨ ਮੰਗਲਵਾਰ ਤੋਂ 3 ਦਸੰਬਰ ਦਿਨ ਵੀਰਵਾਰ ਤੱਕ ਨਿਰੋਲ ਪਿੰਡ ਵਾਰ ਹਾਕੀ ਦਾ ਚੌਥਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਪ੍ਰਬੰਧਕਾਂ ਨੇ ਕਾਰਡ ਜਾਰੀ ਕਰਦਿਆਂ ਦੱਸਿਆ ਕਿ ਪੇਂਡੂ ਹਾਕੀ ਲੀਗ (ਪੀ. ਐਚ. ਐਲ.) ਕਮੇਟੀ ਅਧੀਨ ਕਰਵਾਏ ਜਾਂਦੇ ਹਾਕੀ ਟੂਰਨਾਮੈਂਟ ਵਿਚ ਪੰਜ ਜ਼ਿਲ੍ਹਿਆਂ ਦੀਆਂ ਤਕਰੀਬਨ 35 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਦੇ ਹੋਣ ਵਾਲੇ ਮੁਕਾਬਲੇ ਬਹੁਤ ਹੀ ਜ਼ਿਆਦਾ ਦਿਲਚਸਪ ਤੇ ਦੇਖਣਯੋਗ ਹੋਣਗੇ| ਇਸ ਟੂਰਨਾਮੈਂਟ ਦਾ ਉਦਘਾਟਨ 1 ਦਸੰਬਰ ਨੂੰ ਸਵੇਰੇ 9 ਵਜੇ ਕਰਨ ਉਪਰੰਤ ਟੀਮਾਂ ਦੇ ਮੈਚ ਸ਼ੁਰੂ ਕਰਵਾਏ ਜਾਣਗੇ| ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਬੰਧਕਾਂ ਅਤੇ ਟੂਰਨਾਮੈਂਟ ਕਮੇਟੀ ਵਲੋਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਤੇ ਵਲੰਟੀਅਰਾਂ ਦੀਆਂ ਡਿਊਟੀਆਂ ਬਾਖੂਬੀ ਲਗਾਈਆਂ ਗਈਆਂ ਹਨ| ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਧਰਮਿੰਦਰ ਸਿੰਘ, ਮੀਤ ਪ੍ਰਧਾਨ ਹਰਭਗਵਾਨ ਸਿੰਘ, ਨੰਬਰਦਾਰ ਜਗਰਾਜ ਸਿੰਘ ਜਾਜ਼ੀ, ਬਿੱਕਰ ਸਿੰਘ, ਮਨਵੀਰ ਸਿੰਘ ਲਿਖਾਰੀ, ਕੁਲਦੀਪ ਸਿੰਘ ਦਾਰਾ, ਨਵਜੋਤ ਸਿੰਘ, ਮਾਸਟਰ ਵੰਸ਼ ਦੀਪ ਸਿੰਘ ਰੋਮੀ, ਬਬਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਰਾਜੂ ਮਲਹੋਤਰਾ, ਸੁਨੀਲ ਕੁਮਾਰ ਜਿੰਦਲ ਤੋਂ ਇਲਾਵਾ ਹੋਰ ਵੀ ਪ੍ਰਬੰਧਕ ਅਤੇ ਕਮੇਟੀ ਮੈਂਬਰ ਹਾਜ਼ਰ ਸਨ|