ਸ੍ਰੀ ਸਨਾਤਨ ਧਰਮ ਹਰੀ ਮੰਦਰ ’ਚ ਗੋਵਰਧਨ ਪੂਜਾ ਮੌਕੇ ਲਗਾਇਆ ਲੰਗਰ
ਮੋਗਾ, 10 ਨਵੰਬਰ (ਸੁਰਿੰਦਰਪਾਲ ਸਿੰਘ)- ਸਥਾਨਕ ਪ੍ਰਤਾਪ ਰੋਡ ਸਥਿਤ ਸ੍ਰੀ ਸਨਾਤਨ ਧਰਮ ਹਰੀ ਮੰਦਰ ਰਜਿ: ਮੋਗਾ ਵਿਖੇ ਗੋਵਰਧਨ ਪੂਜਾ ਦੇ ਮੌਕੇ ਸ਼ਰਧਾ ਨਾਲ ਅੰਨਕੂਟ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਮੰਦਰ ਵਿਚ ਨਤਮਸਤਕ ਹੋਣ ਪਹੁੰਚੇ ਸ਼ਰਧਾਲੂਆਂ ਨੇ ਅੰਨਕੂਟ ਦਾ ਪ੍ਰਸ਼ਾਦ ਗ੍ਰਹਿਣ ਕੀਤਾ ਅਤੇ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਅਜੀਤ ਡੈਸਕ
11-11-2026