07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਟਰੈਕਟਰ-ਟਰਾਲੀ ਥੱਲੇ ਆਉਣ ਨਾਲ ਮਜ਼ਦੂਰ ਦੀ ਮੌਤ ਰੋਸ ਵਜੋਂ ਪ੍ਰਵਾਸੀ ਮਜ਼ਦੂਰਾਂ ਨੇ ਮੰਡੀ ਦੇ ਗੇਟ ਕੀਤੇ ਬੰਦ

ਕੋਟਕਪੂਰਾ, 6 ਨਵੰਬਰ (ਰਿੰਕੂ ਮਲਹੋਤਰਾ)-ਬੀਤੀ ਦੇਰ ਸ਼ਾਮ ਕੋਟਕਪੂਰਾ-ਮੋਗਾ ਰੋਡ ਮਾਰਗ ਮੰਡੀ ਦੇ ਦੂਜੇ ਗੇਟ ਨਜ਼ਦੀਕ ਅਚਾਨਕ ਟਰੈਕਟਰ ਟਰਾਲੀ ਹੇਠ ਇਕ ਪ੍ਰਵਾਸੀ ਮਜ਼ਦੂਰ ਦੇ ਆਉਣ ਨਾਲ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬਿਹਾਰ ਦੇ ਸੀਤਾ ਮਾੜੀ ਪਲਵਾਰ ਦੇ ਵਸਨੀਕ ਰਾਜਕੁਮਾਰ ਪਾਸਵਾਨ ਉਮਰ ਕਰੀਬ 55 ਸਾਲ ਪ੍ਰਵਾਸੀ ਮਜ਼ਦੂਰ ਜੋ ਅਨਾਜ ਮੰਡੀ ਵਿਚ ਮਜ਼ਦੂਰੀ ਦਾ ਕੰਮ ਕਰਨ ਲਈ ਪਰਿਵਾਰ ਸਮੇਤ ਆਇਆ ਸੀ, ਬੀਤੀ ਸ਼ਾਮ ਅਚਾਨਕ ਟਰੈਕਟਰ ਟਰਾਲੀ ਨੀਚੇ ਆਉਣ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਅਜੀਤ ਡੈਸਕ 07-11-2026
ਕੋਟਕਪੂਰਾ, 6 ਨਵੰਬਰ (ਰਿੰਕੂ ਮਲਹੋਤਰਾ)-ਬੀਤੀ ਦੇਰ ਸ਼ਾਮ ਕੋਟਕਪੂਰਾ-ਮੋਗਾ ਰੋਡ ਮਾਰਗ ਮੰਡੀ ਦੇ ਦੂਜੇ ਗੇਟ ਨਜ਼ਦੀਕ ਅਚਾਨਕ ਟਰੈਕਟਰ ਟਰਾਲੀ ਹੇਠ ਇਕ ਪ੍ਰਵਾਸੀ ਮਜ਼ਦੂਰ ਦੇ ਆਉਣ ਨਾਲ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬਿਹਾਰ ਦੇ ਸੀਤਾ ਮਾੜੀ ਪਲਵਾਰ ਦੇ ਵਸਨੀਕ ਰਾਜਕੁਮਾਰ ਪਾਸਵਾਨ ਉਮਰ ਕਰੀਬ 55 ਸਾਲ ਪ੍ਰਵਾਸੀ ਮਜ਼ਦੂਰ ਜੋ ਅਨਾਜ ਮੰਡੀ ਵਿਚ ਮਜ਼ਦੂਰੀ ਦਾ ਕੰਮ ਕਰਨ ਲਈ ਪਰਿਵਾਰ ਸਮੇਤ ਆਇਆ ਸੀ, ਬੀਤੀ ਸ਼ਾਮ ਅਚਾਨਕ ਟਰੈਕਟਰ ਟਰਾਲੀ ਨੀਚੇ ਆਉਣ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਅੱਜ ਰੋਸ ਵਜੋਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਪ੍ਰਵਾਸੀ ਮਜ਼ਦੂਰਾਂ ਨੇ ਕੋਟਕਪੂਰਾ ਅਨਾਜ ਮੰਡੀ ਦੇ ਗੇਟਾਂ ਨੂੰ ਬੰਦ ਕਰਨਾ ਸ਼ੁਰੂ ਕਰਨ ਤੋਂ ਬਾਅਦ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਜ਼ਦੂਰਾਂ ਨੇ ਆਖਿਆ ਕਿ ਗਰੀਬ ਪਰਿਵਾਰ ਨਾਲ ਸਬੰਧਿਤ ਇਕ ਪ੍ਰਵਾਸੀ ਮਜ਼ਦੂਰ ਆਪਣੀ ਰੋਜ਼ੀ ਰੋਟੀ ਲਈ ਕੋਟਕਪੂਰਾ ਮੰਡੀ ਵਿਚ ਮਜ਼ਦੂਰੀ ਕਰਨ ਲਈ ਆਇਆ ਸੀ ਪਰ ਅਚਾਨਕ ਟਰੈਕਟਰ ਟਰਾਲੀ ਵਾਲੇ ਨੇ ਉਸ ਨੂੰ ਥੱਲੇ ਦੇਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਮਜ਼ਦੂਰਾਂ ਨੇ ਦੱਸਿਆ ਕਿ ਜੇਕਰ ਸਮੇਂ ਜ਼ਖਮੀ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਉਹ ਕਿਸੇ ਹੱਦ ਤੱਕ ਬਚ ਸਕਦਾ ਸੀ। ਅੱਜ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਅਨਾਜ ਮੰਡੀ ’ਚ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਅਤੇ ਮੰਡੀ ਦੀ ਆਵਾਜਾਈ ਰੋਕ ਕੇ ਕੁਝ ਸਮੇਂ ਲਈ ਗੇਟਾਂ ਨੂੰ ਬੰਦ ਕਰ ਦਿੱਤਾ।
ਪਿਛਲੀ ਖ਼ਬਰ ‘ਮੁੱਖ ਮੰਤਰੀ ਮਾਵਾਂ ਧੀਆਂ’ ਸਤਿਕਾਰ ਯੋਜਨਾ ਤਹਿਤ ਕੈਬਨਿਟ ਮੰਤਰੀ ਵਲੋਂ 80 ਸਖੀਆਂ ਦਾ ਸਨਮਾਨ 60 ਲੱਖ ਰੁਪਏ ਦੀ ਲਾਗਤ ਨਾ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ 32ਵੀਂ ਨੈਸ਼ਨਲ ਸਾਇੰਸ ਕਾਂਗਰਸ ’ਚ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀ ਮੋਹਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।