ਸ੍ਰੀ ਸਾਲਾਸਰ ਧਾਮ ਵਿਖੇ ਸ਼ਿਆਮ ਜਨਮ ਉਤਸਵ ਸੰਕੀਰਤਨ ਸਮਾਰੋਹ ਦਾ ਸੱਦਾ ਪੱਤਰ ਸੌਂਪਿਆ
ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)- ਸ਼ਹਿਰ ਦੀ ਜਲੰਧਰ ਕਾਲੋਨੀ ਸਥਿਤ ਸ੍ਰੀ ਸ਼ਿਆਮ ਮੰਦਰ ਵਿਖੇ 20 ਨਵੰਬਰ ਨੂੰ ਕਰਵਾਏ ਜਾਣ ਵਾਲੇ ਸ੍ਰੀ ਸ਼ਿਆਮ ਪ੍ਰਭੂ ਦੇ ਜਨਮ ਉਤਸਵ ਸੰਕੀਰਤਨ ਸਮਾਰੋਹ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸੇ ਲੜੀ ਤਹਿਤ ਸਮਾਰੋਹ ਦੇ ਪ੍ਰਬੰਧਕਾਂ ਵਲੋਂ ਸ੍ਰੀ ਸਾਲਾਸਰ ਧਾਮ ਮੋਗਾ ਵਿਖੇ ਪਹੁੰਚ ਕੇ ਮੰਦਰ ਪ੍ਰਬੰਧਕਾਂ ਅਤੇ ਪੁਜਾਰੀਆਂ ਨੂੰ ਸੱਦਾ ਪੱਤਰ ਭੇਟ ਕਰ ਕੇ ਸਮਾਰੋਹ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ।
ਅਜੀਤ ਡੈਸਕ
06-11-2026