25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮਾਹਲਾ ਕਲਾਂ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ

ਨੱਥੂਵਾਲਾ ਗਰਬੀ, 24 ਅਕਤੂਬਰ (ਨਵਦੀਪ ਸਿੰਘ)-ਮਾਹਲਾ ਕਲਾਂ ਵਿਖੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਕਲੱਬ ਮਾਹਲਾ ਕਲਾਂ ਅਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਸਮੇਂ ਪਿੰਡ ਵਾਰ ਓਪਨ ਮੁਕਾਬਲਿਆਂ ਵਿਚੋਂ ਚੜਿੱਕ ਪਹਿਲੇ ਅਤੇ ਔਲਖ ਦੂਜੇ ਸਥਾਨ ’ਤੇ ਰਿਹਾ।

ਅਜੀਤ ਡੈਸਕ 25-10-2026
ਨੱਥੂਵਾਲਾ ਗਰਬੀ, 24 ਅਕਤੂਬਰ (ਨਵਦੀਪ ਸਿੰਘ)-ਮਾਹਲਾ ਕਲਾਂ ਵਿਖੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਕਲੱਬ ਮਾਹਲਾ ਕਲਾਂ ਅਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਸਮੇਂ ਪਿੰਡ ਵਾਰ ਓਪਨ ਮੁਕਾਬਲਿਆਂ ਵਿਚੋਂ ਚੜਿੱਕ ਪਹਿਲੇ ਅਤੇ ਔਲਖ ਦੂਜੇ ਸਥਾਨ ’ਤੇ ਰਿਹਾ। ਇਸ ਟੂਰਨਾਮੈਂਟ ਵਿਚ ਲੜਕੀਆਂ ਦੀਆਂ ਅੱਠ ਟੀਮਾਂ ਵਿਚੋਂ ਘੋਲੀਆ ਪਹਿਲੇ ਸਥਾਨ ਅਤੇ ਸਮਾਲਸਰ ਦੂਜੇ ਸਥਾਨ ’ਤੇ ਰਿਹਾ। ਛੋਟੇ ਬੱਚਿਆਂ ਦੀਆਂ ਅੱਠ ਟੀਮਾਂ ਵਿਚੋਂ ਗਿੱਲ ਪਹਿਲੇ ਸਥਾਨ ਅਤੇ ਕੋਟਸੁਖੀਆ ਦੂਜੇ ਸਥਾਨ ’ਤੇ ਰਿਹਾ। ਇਸ ਟੂਰਨਾਮੈਂਟ ਮੁਕਾਬਲਿਆਂ ਵਿਚ ਵਧੀਆ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਯੂਥ ਆਗੂ ਸੁਖਜੀਤ ਸਿੰਘ ਮਾਹਲਾ ਨੇ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਜਰਸੀਆਂ ਵੀ ਵੰਡੀਆਂ। ਇਸ ਸਮੇਂ ਸਰਪੰਚ ਜਰਨੈਲ ਸਿੰਘ ਅਤੇ ਸਮੂਹ ਪੰਚਾਇਤ, ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਜੋਬਨ ਸਿੰਘ ਮੈਂਬਰ, ਪਿੰਦਾ ਸੰਧੂ, ਜੱਸਾ ਸਿੰਘ ਅਤੇ ਹੋਰ ਕਲੱਬ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਕਾਲਜ ਢੁੱਡੀਕੇ ਨੇ ਜ਼ੋਨਲ ਅਤੇ ਹੈਰੀਟੇਜ ਫੈਸਟੀਵਲ ਵਿਚ ਮਾਰੀਆਂ ਮੱਲਾਂ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ’ਤੇ ਆਪਣੇ ਘਰਾਂ ’ਚ ਦੀਪਮਾਲਾ ਕੀਤੀ ਜਾਵੇ-ਪ੍ਰਧਾਨ ਨਰੇਸ਼ ਬੋਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।