ਗੁਰਦੁਆਰਾ ਹਰਗੋਬਿੰਦਸਰ ਸਾਹਿਬ ਲੰਗੇਆਣਾ ਵਿਖੇ ਚੌਥੇ ਦਿਨ ਦੇ ਦੀਵਾਨ ਸਜਾਏ
ਨੱਥੂਵਾਲਾ ਗਰਬੀ, 15 ਅਕਤੂਬਰ (ਨਵਦੀਪ ਸਿੰਘ)-ਗੁਰਦੁਆਰਾ ਹਰਗੋਬਿੰਦਸਰ ਸਾਹਿਬ ਲੰਗੇਆਣਾ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਜੋਤੀ ਜੋਤ ਪੁਰਬ ਤੇ ਸੰਤ ਬਾਬਾ ਪ੍ਰਤਾਪ ਸਿੰਘ ਅਤੇ ਭਾਈ ਵੀਰ ਸਿੰਘ ਦੀ ਯਾਦ ਵਿਚ ਸਾਲਾਨਾ ਗੁਰਮਤਿ ਸਮਾਗਮ ਦੇ ਅੱਜ ਚੌਥੇ ਦਿਨ ਦੇ ਦੀਵਾਨ ਸਜਾਏ ਗਏ। ਇਸ ਸਮੇਂ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਕਥਾ ਵਿਚਾਰ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਅਜੀਤ ਡੈਸਕ
16-10-2026